ਦਿੱਲੀ ਸਣੇ 22 ਸੂਬਿਆਂ ਦੇ 100 ਰੇਲਵੇ ਸਟੇਸ਼ਨਾਂ ’ਤੇ ਪ੍ਰਧਾਨ ਮੰਤਰੀ ਵਾਈ-ਫਾਈ ਸੇਵਾ ਸ਼ੁਰੂ
Tuesday, May 10, 2022 - 10:51 AM (IST)
ਨਵੀਂ ਦਿੱਲੀ– ਰਾਜਧਾਨੀ ਦਿੱਲੀ ਦੇ ਆਨੰਦਵਿਹਾਰ, ਓਖਲਾ, ਪੁਰਾਣੀ ਦਿੱਲੀ, ਸਬਜ਼ੀ ਮੰਡੀ ਅਤੇ ਪਾਲਮ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਸਹੂਲਤ ਲਈ ਸੋਮਵਾਰ ਨੂੰ ਪ੍ਰਧਾਨ ਮੰਤਰੀ ਵਾਈ-ਫਾਈ ਐਕਸੈੱਸ ਨੈੱਟਵਰਕ ਸੇਵਾ ਦੀ ਸ਼ੁਰੂਆਤ ਸੋਮਵਾਰ ਨੂੰ ਹੋਈ।
ਇਹ ਇੰਟਰਫੇਸ ਯੋਜਨਾ ’ਤੇ ਆਧਾਰਿਤ ਪਬਲਿਕ ਵਾਈ-ਫਾਈ ਸੇਵਾ ਹੈ। ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਸਮੇਤ ਦੇਸ਼ ਦੇ 22 ਸੂਬਿਆਂ ਦੇ 100 ਰੇਲਵੇ ਸਟੇਸ਼ਨਾਂ ’ਤੇ ਇਸ ਦੀ ਸ਼ੁਰੂਆਤ ਹੋਈ ਹੈ। ਇਨ੍ਹਾਂ ’ਚੋਂ ਏ-1, ਏ ਸ਼੍ਰੇਣੀ ਦੇ 71 ਸਟੇਸ਼ਨ ਅਤੇ ਹੋਰ ਸ਼੍ਰੇਣੀ ਦੇ 29 ਸ਼ਾਮਲ ਹਨ। ਵਾਈ-ਫਾਈ ਨੈੱਟਵਰਕ ਨੂੰ ਐਕਸੈੱਸ ਕਰਨ ਲਈ ਵੀ ਡਾਟ ਨਾਂ ਦੀ ਐਂਡਰਾਇਡ ਆਧਾਰਿਤ ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਗੂਗਲ ਪਲੇਅ ਸਟੋਰ ’ਤੇ ਉੱਪਲਬਧ ਹੈ।