PM ਮੋਦੀ ਨੇ ਜੰਮੂ ਕਸ਼ਮੀਰ ਦੇ ਨੌਜਵਾਨ ਨੂੰ ਲਿਖੀ ਚਿੱਠੀ, ਨਜ਼ਾਕਤ ਚੌਧਰੀ ਨੇ ਕਿਹਾ- ਮੈਨੂੰ ਉਮੀਦ ਨਹੀਂ ਸੀ

Tuesday, May 02, 2023 - 12:32 PM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਇਕ ਭਾਰਤ ਸ਼੍ਰੇਸ਼ਠ ਭਾਰਤ ਯੁਵਾ ਸੰਗਮ' ਪਹਿਲ 'ਚ ਹਿੱਸਾ ਲੈਣ ਵਾਲੇ ਜੰਮੂ-ਕਸ਼ਮੀਰ 'ਚ ਪੁੰਛ ਜ਼ਿਲ੍ਹੇ ਦੇ ਮੇਂਢਰ ਦੇ ਇਕ ਨੌਜਵਾਨ ਸਮਾਜਿਕ ਵਰਕਰ ਨਜ਼ਾਕਤ ਚੌਧਰੀ ਦੀ ਤਾਰੀਫ਼ ਕੀਤੀ ਹੈ। ਪ੍ਰਧਾਨ ਮੰਤਰੀ ਨੇ ਨਜ਼ਾਕਤ ਦੀ ਪਹਿਲ ਦੀ ਸ਼ਲਾਘਾ ਕਰਦੇ ਹੋਏ ਉਸ ਦੀ ਚਿੱਠੀ ਦਾ ਜਵਾਬ ਦਿੱਤਾ ਹੈ, ਜਿਸ ਨਾਲ ਉਸ ਨੂੰ ਆਸਾਮ ਦੀ ਯਾਤਰਾ ਕਰਨ ਅਤੇ ਇਸ ਦੀ ਵਿਭਿੰਨਤਾ ਅਤੇ ਸੱਭਿਆਚਾਰ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਚਿੱਠੀ 'ਚ ਇਸ ਗੱਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਜ਼ਾਕਤ ਨੇ ਆਸਾਮ ਦੀ ਆਪਣੀ ਯਾਤਰਾ ਦਾ ਆਨੰਦ ਮਾਣਿਆ ਅਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿਚ ਅਜਿਹੀਆਂ ਹੋਰ ਯਾਤਰਾਵਾਂ ਕਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮਹੱਤਵਪੂਰਨ ਪਹਿਲ ਦੀ ਸਫ਼ਲਤਾ ਲੋਕਾਂ 'ਤੇ ਇਸ ਦੇ ਪ੍ਰਭਾਵ ਤੋਂ ਮਾਪੀ ਜਾਂਦੀ ਹੈ। ਸਿੱਖਿਆ ਮੰਤਰਾਲਾ ਦੀ ਪਹਿਲ 'ਯੁਵਾ ਸੰਗਮ', 'ਇਕ ਭਾਰਤ ਸ੍ਰੇਸ਼ਠ ਭਾਰਤ' ਦੇ ਤਹਿਤ ਨੌਜਵਾਨ ਆਦਾਨ-ਪ੍ਰਦਾਨ ਪ੍ਰੋਗਰਾਮ ਦਾ ਉਦੇਸ਼ ਲੋਕਾਂ ਤੋਂ ਲੋਕਾਂ ਦਰਮਿਆਨ ਸੰਪਰਕ ਨੂੰ ਮਜ਼ਬੂਤ ​​ਕਰਨਾ ਹੈ। ਖਾਸ ਤੌਰ 'ਤੇ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਵਿਚਕਾਰ ਅਤੇ ਉਨ੍ਹਾਂ ਨੂੰ ਭਾਰਤ ਦੇ ਵਿਸ਼ਾਲ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣਾ ਹੈ। ਚੌਧਰੀ (22) ਪ੍ਰਧਾਨ ਮੰਤਰੀ ਦਾ ਜਵਾਬ ਮਿਲਣ ਨਾਲ ਕਾਫ਼ੀ ਖੁਸ਼ ਸੀ।

ਚੌਧਰੀ ਨੇ ਕਿਹਾ,''ਮੈਂ ਪ੍ਰਧਾਨ ਮੰਤਰੀ ਤੋਂ ਜਵਾਬ ਦੀ ਉਮੀਦ ਨਹੀਂ ਕਰ ਰਿਹਾ ਸੀ ਪਰ ਉਨ੍ਹਾਂ ਦੀ ਚਿੱਠੀ ਸਭ ਤੋਂ ਵੱਡੀ ਹੈਰਾਨੀ ਦੇ ਰੂਪ ਵਿਚ ਆਈ... ਇਹ ਮੇਰੇ ਆਖਰੀ ਸਾਹ ਤੱਕ ਮੇਰੀ ਯਾਦ ਵਿਚ ਰਹੇਗੀ।" ਸਰਹੱਦੀ ਪੁੰਛ ਜ਼ਿਲ੍ਹੇ ਦੇ ਮੇਂਢਰ ਉਪਮੰਡਲ ਦੇ ਵਸਨੀਕ ਨੇ ਆਪਣੇ ਪੱਤਰ ਵਿਚ 24 ਫਰਵਰੀ ਤੋਂ 6 ਮਾਰਚ ਦਰਮਿਆਨ ਆਸਾਮ ਦੀ ਆਪਣੀ ਯਾਤਰਾ ਉਨ੍ਹਾਂ ਲਈ ਜੀਵਨ ਬਦਲਣ ਵਾਲਾ ਪਲ਼ ਦੱਸਿਆ। ਚੌਧਰੀ ਨੇ ਕਿਹਾ,"ਮੈਂ ਯੁਵਾ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਅਧੀਨ ਮੈਨ ਆਸਾਨ ਦੀ ਯਾਤਰਾ ਕਰਨ ਅਤੇ ਇਸ ਦੀ ਵਿਭਿੰਨਤਾ, ਸੱਭਿਆਚਾਰ ਅਤੇ ਪਕਵਨਾਂ ਦਾ ਅਨੁਭਵਨ ਕਰਨ ਦਾ ਮੌਕਾ ਦੇਣ ਲਈ ਉਨ੍ਹਾਂ ਦਾ (ਪ੍ਰਧਾਨ ਮੰਤਰੀ ਦਾ) ਧੰਨਵਾਦ ਕੀਤਾ ਹੈ।''


DIsha

Content Editor

Related News