ਕੁਝ ਦੇਰ ਬਾਅਦ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ

Monday, Jun 26, 2017 - 12:27 AM (IST)

ਕੁਝ ਦੇਰ ਬਾਅਦ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ ਪੀ.ਐੱਮ. ਮੋਦੀ

ਵਾਸ਼ਿੰਗਟਨ— ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜ੍ਹੀ ਦੇਰ 'ਚ ਅਮਰੀਕਾ ਦੇ ਵਾਸ਼ਿੰਗਟਨ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਅਮਰੀਕਾ ਦੇ ਦੋ ਦਿਨਾਂ ਦੌਰੇ ਤੋਂ ਪਹਿਲਾਂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ 'ਚ ਅਮਰੀਕਾ ਦੀਆਂ 20 ਦਿੱਗਜ ਕੰਪਨੀਆਂ ਦੇ ਸੀ.ਈ.ਓ. ਨਾਲ ਬੈਠਕ ਕੀਤੀ। ਉਨ੍ਹਾਂ ਨੇ ਜੀ.ਐੱਸ.ਟੀ. ਨੂੰ ਗੇਮਚੇਂਜਰ ਦੱਸਦੇ ਹੋਏ ਭਾਰਤ 'ਚ ਨਿਵੇਸ਼ ਲਈ ਸੱਦਾ ਦਿੱਤਾ।
ਵਿਲਾਰਡ ਹੋਟਲ 'ਚ ਬੈਠਤ ਦੌਰਾਨ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਐੱਨ.ਡੀ.ਏ ਦੀ ਸਰਕਾਰ ਆਉਣ ਤੋਂ ਬਾਅਦ ਭਾਰਤ 'ਚ ਵਪਾਰ ਲਈ ਬਿਹਤਰੀਨ ਮਾਹੌਲ ਪੈਦਾ ਹੋਇਆ ਹੈ। ਇਸ ਦੇ ਲਈ ਹਜ਼ਾਰਾਂ ਪੱਧਰਾਂ 'ਤੇ ਬਦਲਾਅ ਕੀਤੇ ਗਏ ਅਤੇ ਮੌਜੂਦਾ ਸਮੇਂ 'ਚ ਭਾਰਤ ਡਾਇਰੈਕਟ ਵਿਦੇਸ਼ੀ ਨਿਵੇਸ਼ ਲਈ ਸਭ ਤੋਂ ਅਨੁਕੂਲ ਥਾਂਵਾਂ 'ਚੋਂ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਵਾਗਲੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਹਵਾਲੇ ਤੋਂ ਟਵਿਟ ਕਰਕੇ ਦੱਸਿਆ ਕਿ ਦੁਨੀਆ ਇਸ ਸਮੇਂ ਭਾਰਤ ਵੱਲ ਦੇਖ ਰਹੀ ਹੈ। ਮੌਜੂਦਾ ਸਰਕਾਰ ਨੇ ਕਰੀਬ ਸੱਤ ਹਜ਼ਾਰ ਤਬਦੀਲੀਆਂ ਨਾਲ ਵਪਾਰ ਅਤੇ ਉਦਯੋਗ ਲਈ ਹੁਣ ਤਕ ਦਾ ਸਭ ਤੋਂ ਵਧੀਆ ਮਾਹੌਲ ਪੈਦਾ ਕੀਤਾ ਹੈ।


Related News