PM ਮੋਦੀ ਨੇ ਵਾਰਾਣਸੀ 'ਚ ਡੀਜ਼ਲ ਤੋਂ ਪਰਿਵਰਤਿਤ ਹੋਏ ਇਲੈਕਟ੍ਰੋਨਿਕ ਇੰਜਣ ਨੂੰ ਦਿੱਤੀ ਹਰੀ ਝੰਡੀ

Tuesday, Feb 19, 2019 - 11:58 AM (IST)

PM ਮੋਦੀ ਨੇ ਵਾਰਾਣਸੀ 'ਚ ਡੀਜ਼ਲ ਤੋਂ ਪਰਿਵਰਤਿਤ ਹੋਏ ਇਲੈਕਟ੍ਰੋਨਿਕ ਇੰਜਣ ਨੂੰ ਦਿੱਤੀ ਹਰੀ ਝੰਡੀ

ਵਾਰਾਣਸੀ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਪਹੁੰਚੇ ਹਨ ਅਤੇ ਰਵੀਦਾਸ ਮੰਦਰ 'ਚ ਪੂਜਾ ਅਰਚਨਾ ਕੀਤੀ ਹੈ। ਅੱਜ ਪੀ ਐੱਮ ਮੋਦੀ ਕਾਸ਼ੀ ਵਾਸੀਆਂ ਨੂੰ 2900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ। ਇਸ ਦੌਰਾਨ ਪੀ. ਐੱਮ. ਮੋਦੀ ਸੰਤ ਰਵੀਦਾਸ ਜਯੰਤੀ ਸਮਾਰੋਹ 'ਚ ਸ਼ਾਮਿਲ ਹੋਣਗੇ ਅਤੇ ਜਨਸਭਾ ਨੂੰ ਵੀ ਸੰਬੋਧਨ ਕਰਨਗੇ।

ਪੀ. ਐੱਮ. ਮੋਦੀ ਨੇ ਉਦਘਾਟਨ ਕੀਤਾ-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਲੋਕ ਸਭਾ ਖੇਤਰ ਵਾਰਣਸੀ 'ਚ ਡੀਜ਼ਲ ਇੰਜਣ ਤੋਂ ਪਰਿਵਰਤਿਤ ਹੋਏ ਇਲੈਕਟ੍ਰੋਨਿਕ ਇੰਜਣ ਨੂੰ ਹਰੀ ਝੰਡੀ ਦਿਖਾਈ।

ਇਸ ਤੋਂ ਇਲਾਵਾ ਪੀ. ਐੱਮ. ਮੋਦੀ ਨੇ ਵਾਰਾਣਸੀ 'ਚ ਡੀਜ਼ਲ ਲੋਕੋਮੋਟਿਵ ਵਰਕਸ (ਡੀ. ਐੱਲ .ਡਬਲਿਊ) ਕੈਂਪਸ 'ਚ ਦਿਵਾਂਗ ਬੱਚਿਆਂ ਨਾਲ ਮੁਲਾਕਾਤ ਕੀਤੀ।

ਪੀ. ਐੱਮ. ਮੋਦੀ ਨੇ ਕੀਤਾ ਸੰਬੋਧਨ-

-ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਸਿੱਖਿਆ, ਆਮਦਨੀ, ਦਵਾਈ, ਸਿੰਚਾਈ ਦੀ ਉਪਲੱਬਧਤਾ ਯਕੀਨੀ ਬਣਾਉਣ ਅਤੇ ਜਨ ਸ਼ਿਕਾਇਤਾਂ ਦੇ ਹੱਲ ਲਈ ਅਸੀਂ 'ਪੰਚਧਾਰਾ' 'ਤੇ ਧਿਆਨ ਕੇਂਦਰਿਤ ਕੀਤਾ।

 

- ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਲੋਕਾਂ ਦੀ ਪਹਿਚਾਣ ਕਰੋ, ਜੋ ਆਪਣੇ ਮਤਲਬ ਲਈ ਜਾਤੀਵਾਦ ਫੈਲਾਉਂਦੇ ਹਨ ਅਤੇ ਉਸ ਨੂੰ ਵਧਾਉਂਦੇ ਹਨ।

-ਉਨ੍ਹਾਂ ਨੇ ਕਿਹਾ ਹੈ ਕਿ ਵਾਰਾਣਸੀ 'ਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਹੋਏ ਕਿਹਾ, ''ਸਰਕਾਰਾਂ ਆਉਂਦੀਆਂ ਗਈਆਂ, ਗੱਲਾਂ ਕਰਦੀਆਂ ਰਹੀਆਂ ਪਰ ਤੁਹਾਡੀਆਂ ਉਮੀਦਾਂ ਕਦੀ ਪੂਰੀਆਂ ਨਹੀਂ ਹੋਈਆ ਪਰ ਉਨ੍ਹਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਅੱਜ ਤੋਂ ਕੰਮ ਸ਼ੁਰੂ ਹੋਇਆ ਹੈ।''

-ਉਨ੍ਹਾਂ ਨੇ ਕਿਹਾ ਕਿ ਅਸੀ ਸਾਰੇ ਖੁਸ਼ ਕਿਸਮਤੀ ਹਾਂ, ਜਿਨ੍ਹਾਂ ਨੂੰ ਗਰੂਆਂ, ਸੰਤਾਂ ਅਤੇ ਰਿਸ਼ੀਆਂ-ਮੁਨੀਆਂ ਦਾ ਮਾਰਗ ਦਰਸ਼ਨ ਮਿਲਿਆ ਹੈ। ਗੁਰੂਆਂ ਦਾ ਇਹ ਗਿਆਨ ਅਤੇ ਮਹਾਨ ਪਰੰਪਰਾ ਅਜਿਹੀਆਂ ਹੀ ਸਾਡੀਆਂ ਪੀੜ੍ਹੀਆਂ ਨੂੰ ਰਸਤਾ ਦਿਖਾਉਂਦੀ ਰਹੇ। ਇਸ ਦੇ ਲਈ ਸਾਡੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ।

-ਸੰਤ ਰਵੀਦਾਸ ਜੀ ਦੇ ਅਸ਼ੀਰਵਾਦ ਨਾਲ ਨਵੇਂ ਭਾਰਤ 'ਚ ਬੇਈਮਾਨੀ ਦੇ ਲਈ, ਭ੍ਰਿਸ਼ਟ ਆਚਰਣ ਦੇ ਲਈ ਕੋਈ ਸਥਾਨ ਨਹੀ। ਈਮਾਨਦਾਰੀ ਤੋਂ ਅੱਗੇ ਵਧਣਾ ਚਾਹੁੰਦੇ ਹਨ।

-ਸਾਡੇ ਨੌਜਵਾਨ ਸਾਥੀ ਜੋ ਡਿਜੀਟਲ ਇੰਡੀਆ ਦੇ ਯੁੱਗ 'ਚ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਦਾ ਹਿੱਸਾ ਬਣ ਰਹੇ ਹਨ, ਅਸੀਂ ਉਨ੍ਹਾਂ ਦੇ ਨਾਲ ਮਿਲ ਕੇ ਵਰਤਮਾਨ ਸਥਿਤੀ ਨੂੰ ਬਦਲਣ ਵਾਲੇ ਹਨ। ਸਾਨੂੰ ਉਨ੍ਹਾਂ ਲੋਕਾਂ ਨੂੰ ਪਹਿਚਾਣਨ ਦੀ ਲੋੜ ਹੋਵੇਗੀ, ਜੋ ਆਪਣੇ ਮਤਲਬ ਅਤੇ ਰਾਜਨੀਤਿਕ ਲਾਭ ਲਈ ਜਾਤ-ਪਾਤ ਦਾ ਮੁੱਦਾ ਚੁੱਕਦੇ ਹਨ। 

-ਉਨ੍ਹਾਂ ਨੇ ਕਿਹਾ ਹੈ ਕਿ ਗਰੀਬ ਪਰਿਵਾਰਾਂ ਨੂੰ ਮੁਫਤ ਬਿਜਲੀ ਦਾ ਕੁਨੈਕਸ਼ਨ, ਮੁਫਤ ਗੈਸ ਕੁਨੈਕਸ਼ਨ, 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ, ਕਿਸਾਨਾਂ ਦੇ ਲਈ ਸਿੰਚਾਈ ਵਿਵਸਥਾ ਅਤੇ 6,000 ਰੁਪਏ ਸਾਲਾਨਾ ਅਨੁਦਾਨ ਦੇ ਨਾਲ ਹੀ ਹੋਰ ਕਈ ਅਜਿਹੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਵੰਚਿਤ ਵਰਗ ਨੂੰ ਉੱਪਰ ਚੁੱਕਣ ਦੇ ਲਈ ਹੈ।

- ਅੱਜ ਪੀ. ਐੱਮ. ਮੋਦੀ ਵਾਰਾਣਸੀ 'ਚ ਜਿਨ੍ਹਾਂ ਲੋਕ ਕਲਿਆਣਕਾਰੀ ਯੋਜਨਾਵਾਂ ਦਾ ਉਦਘਾਟਨ ਕਰਨਗੇ, ਉਨ੍ਹਾਂ ਸਾਰੀਆਂ ਯੋਜਨਾਵਾਂ ਦਾ ਲਾਭ ਸਮਾਜ ਦੇ ਹਰ ਵਰਗ ਨੂੰ ਬਰਾਬਰ ਰੂਪ 'ਚ ਮਿਲਣ ਵਾਲਾ ਹੈ। ਸਾਡੀ ਸਰਕਾਰ ਦਾ ਹਰ ਕਦਮ, ਹਰ ਯੋਜਨਾ ਸੰਤ ਰਵੀਦਾਸ ਜੀ ਦੀਆਂ ਭਾਵਨਾਵਾਂ ਦੇ ਮੁਤਾਬਕ ਹਨ।

-ਉਨ੍ਹਾਂ ਨੇ ਕਿਹਾ ਹੈ ਕਿ ਗੁਰੂ ਜੀ ਨੇ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ, ਜਿੱਥੇ ਬਿਨ੍ਹਾਂ ਕਿਸੇ ਭੇਦ-ਭਾਵ ਨੇ ਹਰ ਕਿਸੇ ਦਾ ਖਿਆਲ ਰੱਖਿਆ ਜਾਵੇ। ਸਾਡੀ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਇਸੇ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਲੋਕ ਕਲਿਆਣ ਦੇ ਕੰਮ ਕਰ ਰਹੀ ਹੈ।


author

Iqbalkaur

Content Editor

Related News