PM ਮੋਦੀ ਨੇ ਵੱਖਰੇ ਤਰੀਕੇ ਨਾਲ ਕੀਤਾ ਸਲਮਾਨ ਖ਼ਾਨ ਦਾ ਜ਼ਿਕਰ, ਭੀੜ ਨੇ ਵਜਾਈਆਂ ਸੀਟੀਆਂ ਤੇ ਤਾੜੀਆਂ (ਵੀਡੀਓ)

Tuesday, Oct 24, 2023 - 12:43 PM (IST)

PM ਮੋਦੀ ਨੇ ਵੱਖਰੇ ਤਰੀਕੇ ਨਾਲ ਕੀਤਾ ਸਲਮਾਨ ਖ਼ਾਨ ਦਾ ਜ਼ਿਕਰ, ਭੀੜ ਨੇ ਵਜਾਈਆਂ ਸੀਟੀਆਂ ਤੇ ਤਾੜੀਆਂ (ਵੀਡੀਓ)

ਨਵੀਂ ਦਿੱਲੀ (ਬਿਊਰੋ)  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਮਸ਼ਹੂਰ ਸਿੰਧੀਆ ਸਕੂਲ ਦੇ 125ਵੇਂ ਸਥਾਪਨਾ ਦਿਵਸ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਦੌਰਾਨ ਪੀ. ਐੱਮ. ਮੋਦੀ ਨੇ ਇਸ ਸਕੂਲ ਤੇ ਇੱਥੇ ਪੜ੍ਹਣ ਵਾਲੇ ਕੁਝ ਸਾਬਕਾ ਵਿਦਿਆਰਥੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਇੰਦਰਜੀਤ ਨਿੱਕੂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਖ਼ੂਬ ਵਾਇਰਲ ਹੋ ਰਹੀ ਹੈ ਵੀਡੀਓ

ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ, ਜਿਸ ’ਚ ਪੀ. ਐੱਮ. ਮੋਦੀ ਹਿੰਦੀ ਸਿਨੇਮਾ ਦੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਲੈ ਕੇ ਅਨੋਖੇ ਤਰੀਕੇ ਨਾਲ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਹਨ। ਪੀ. ਐੱਮ. ਮੋਦੀ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

Indian PM #Narendramodi Mentioned #SalmanKhan As Hud Hud Dabangg Salman Khan And Then Crowd Reaction .

Megastar Salman Khan Don,t Need a introduction ,His Name is Brand 🔥🔥🔥 #SalmanKhan𓃵 #Tiger3 #LekePrabhuKaNaam pic.twitter.com/JElo8s7XmT

— вєιηg ѕσнαιв кнαη | Fan Acc (@BeingSohaib2712) October 23, 2023

ਪੀ. ਐੱਮ.  ਮੋਦੀ ਨੇ ਇੰਝ ਕੀਤਾ ਸਲਮਾਨ ਦਾ ਜ਼ਿਕਰ
ਇਤਿਹਾਸਕ ਗਵਾਲੀਅਰ ਕਿਲ੍ਹੇ 'ਤੇ ਬਣੇ ਸਿੰਧੀਆ ਸਕੂਲ ਦੇ ਇਸ ਵਿਸ਼ੇਸ਼ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਸੁਰਖੀਆਂ 'ਚ ਰਹੀ। ਇਸ ਮੌਕੇ ਉਨ੍ਹਾਂ ਆਪਣੇ ਭਾਸ਼ਣ 'ਚ ਇਸ ਸਕੂਲ ਦੇ ਕੁਝ ਪ੍ਰਸਿੱਧ ਸਾਬਕਾ ਵਿਦਿਆਰਥੀਆਂ ਬਾਰੇ ਵੀ ਚਰਚਾ ਕੀਤੀ।

ਇਹ ਖ਼ਬਰ ਵੀ ਪੜ੍ਹੋ : 15 ਨਵੰਬਰ ਨੂੰ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਵੇਗੀ ਫ਼ਿਲਮ ‘ਅਪੂਰਵਾ’

ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸਲਮਾਨ ਖ਼ਾਨ ਦੇ ਫੈਨ ਪੇਜ ਤੋਂ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੀ. ਐੱਮ. ਮੋਦੀ ਸਲਮਾਨ ਖ਼ਾਨ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਨ੍ਹਾਂ ਨੇ ਕਿਹਾ ਹੈ- ''ਕੀ ਤੁਸੀਂ ਲੋਕ ਜਾਣਦੇ ਹੋ ਕਿ ਮੇਰਾ ਸਿੰਧੀਆ ਸਕੂਲ 'ਤੇ ਇੰਨਾ ਵਿਸ਼ਵਾਸ ਕਿਉਂ ਹੈ? ਮੈਂ ਤੁਹਾਡੇ ਸਕੂਲ ਦੇ ਕੁਝ ਸਾਬਕਾ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਨ੍ਹਾਂ 'ਚੋਂ ਇੱਕ ਕੇਂਦਰੀ ਮੰਤਰੀ ਜਤਿੰਦਰ ਸਿੰਘ ਹੈ, ਜੋ ਮੌਕੇ 'ਤੇ ਸਾਡੇ ਨਾਲ ਮੌਜੂਦ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News