ਮਨ ਕੀ ਬਾਤ 'ਚ ਪੀ.ਐੱਮ. ਮੋਦੀ ਨੇ NCC ਡੇਅ 'ਤੇ ਦਿੱਤੀ ਵਧਾਈ

11/24/2019 12:48:58 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਐਤਵਾਰ ਨੂੰ ਇੱਕ ਵਾਰ ਫਿਰ 'ਮਨ ਕੀ ਬਾਤ' ਪ੍ਰੋਗਰਾਮ 'ਚ ਦੇਸ਼ ਵਾਸੀਆਂ ਨਾਲ ਰੂ-ਬ-ਰੂ ਹੋਏ। ਇਸ ਪ੍ਰੋਗਰਾਮ 'ਚ ਪੀ.ਐੱਮ. ਮੋਦੀ ਨੇ ਐੱਨ.ਸੀ.ਸੀ. ਡੇਅ ਦੀ ਨੌਜਵਾਨਾਂ ਨੂੰ ਵਧਾਈ ਦਿੱਤੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 59ਵੇਂ 'ਮਨ ਕੀ ਬਾਤ' 'ਚ ਐੱਨ.ਸੀ.ਸੀ. ਦਿਵਸ ਆਰਮਡ ਫੋਰਸਿਜ਼ ਫਲੈਗ ਡੇਅ, ਫਿਟ ਇੰਡੀਆ ਵੀਕ ਸੰਬੰਧੀ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਐੱਨ.ਸੀ.ਸੀ 'ਚ ਆਪਣੇ ਅਨੁਭਵ ਬਾਰੇ ਦੱਸਣ ਦੇ ਨਾਲ ਹੀ ਫੋਰਸਿਜ਼ ਫਲੈਗ ਡੇਅ 'ਚ ਸਹਿਯੋਗ ਦੇਣ ਅਤੇ ਸਾਰੇ ਸਕੂਲਾਂ ਨੂੰ 7 ਦਸੰਬਰ 'ਚ ਫਿਟ ਇੰਡੀਆ ਵੀਕ ਮਨਾਉਣ ਦੀ ਗੱਲ ਕੀਤੀ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਨੇ ਅਯੁੱਧਿਆ ਕੇਸ ਸੰਬੰਧੀ 9 ਨਵੰਬਰ ਨੂੰ ਆਏ ਫੈਸਲੇ ਨੂੰ ਲੈ ਕੇ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਅਯੁੱਧਿਆ ਮਾਮਲੇ 'ਤੇ 9 ਨਵੰਬਰ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਉਣ 'ਤੇ 130 ਕਰੋੜ ਭਾਰਤੀਆਂ ਨੇ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਦੇਸ਼ ਹਿੱਤ ਤੋਂ ਵੱਧ ਕੇ ਕੁਝ ਨਹੀਂ ਹੈ। ਦੇਸ਼ 'ਚ ਸ਼ਾਂਤੀ,ਏਕਤਾ ਅਤੇ ਸਦਭਾਵਨਾ ਦੇ ਮੁੱਲ ਦੀ ਕੀਮਤ ਹੈ।

ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਆਪਣੇ 'ਮਨ ਕੀ ਬਾਤ' ਪ੍ਰੋਗਰਾਮ ਦੀ ਸ਼ੁਰੂਆਤ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੀਤੀ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਆਪਣੀ ਸ਼ਰਧਾਂਜਲੀ ਦਿੱਤੀ ਸੀ, ਜਿਨ੍ਹਾਂ ਦੀ 550ਵੀਂ ਜਯੰਤੀ ਇਸ ਸਾਲ ਮਨਾਈ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, '' ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਅਸੀਂ ਸੇਵਾ ਦੇ ਮਹੱਤਵ ਨੂੰ ਜਾਣਿਆ ਹੈ। ਪੂਰੀ ਦੁਨੀਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਨਮਨ ਕਰਦੀ ਹੈ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਮਨ ਕੀ ਬਾਤ' ਪ੍ਰੋਗਰਾਮ ਤਹਿਤ ਦੇਸ਼ ਨੂੰ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਸੰਬੋਧਿਤ ਕਰਦੇ ਹਨ। ਇਸ ਨੂੰ ਆਲ ਇੰਡੀਆ ਰੇਡੀਓ, ਡੀ.ਡੀ ਅਤੇ ਨਰਿੰਦਰ ਮੋਦੀ ਐਪ 'ਤੇ ਸੁਣਿਆ ਜਾ ਸਕਦਾ ਹੈ।

 

 


Iqbalkaur

Content Editor

Related News