PM ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਉਦਘਾਟਨ

Sunday, May 28, 2023 - 09:00 AM (IST)

PM ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਕੀਤਾ ਉਦਘਾਟਨ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਐਤਵਾਰ ਨੂੰ ਇਕ ਸ਼ਾਨਦਾਰ ਪ੍ਰੋਗਰਾਮ ਵਿਚ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ।  ਮੋਦੀ ਨੇ ਸੇਂਗੋਲ ਨੂੰ ਪ੍ਰਣਾਮ ਕੀਤਾ ਅਤੇ ਉਸ ਨੂੰ ਸਪੀਕਰ ਦੀ ਕੁਰਸੀ ਦੇ ਨੇੜੇ ਸਥਾਪਿਤ ਕੀਤਾ। ਤਾਮਿਲਨਾਡੂ ਦੇ ਅਧਿਆਨਮ ਸੰਤਾਂ ਨੇ ਪੂਰੇ ਰੀਤੀ-ਰਿਵਾਜਾਂ ਨਾਲ ਰਸਮ ਅਦਾ ਕੀਤੀ। ਧਾਰਮਿਕ ਰਸਮਾਂ ਤੋਂ ਬਾਅਦ ਸੇਵਾਦਾਰ ਸੰਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੇਂਗੋਲ ਸੌਂਪਿਆ, ਜਿਸ ਨੂੰ ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤਾ ਗਿਆ ਹੈ। ਨਵੇਂ ਸੰਸਦ ਭਵਨ ਦੇ ਉਦਘਾਟਨ ਲਈ ਹਵਨ-ਪੂਜਨ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੀਕਰ ਓਮ ਬਿਰਲਾ ਸੰਸਦ ਵਿੱਚ ਮੌਜੂਦ ਹਨ। ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਝ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ।

PunjabKesari

 

ਰਵਾਇਤੀ ਪਹਿਰਾਵੇ ਵਿੱਚ ਸਜੇ ਪ੍ਰਧਾਨ ਮੰਤਰੀ ਮੋਦੀ ਗੇਟ ਨੰਬਰ ਇੱਕ ਤੋਂ ਸੰਸਦ ਕੰਪਲੈਕਸ ਵਿੱਚ ਦਾਖਲ ਹੋਏ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਭਗਵਾਨ ਦਾ ਆਸ਼ੀਰਵਾਦ ਲੈਣ ਲਈ ਕਰਨਾਟਕ ਦੇ ਸ਼੍ਰਿੰਗੇਰੀ ਮੱਠ ਦੇ ਪੁਜਾਰੀਆਂ ਦੁਆਰਾ ਵੈਦਿਕ ਜਾਪ ਦੇ ਵਿਚਕਾਰ 'ਗਣਪਤੀ ਹੋਮਮ' ਦੀ ਰਸਮ ਅਦਾ ਕੀਤੀ। ਪ੍ਰਧਾਨ ਮੰਤਰੀ ਨੇ 'ਸੇਂਗੋਲ' (ਰਾਜਦੰਡ) ਨੂੰ ਮੱਥਾ ਟੇਕਿਆ ਅਤੇ ਆਪਣੇ ਹੱਥ ਵਿੱਚ ਪਵਿੱਤਰ ਰਾਜਦੰਡ ਲੈ ਕੇ ਤਾਮਿਲਨਾਡੂ ਦੇ ਵੱਖ-ਵੱਖ ਅਧਿਆਨਾਂ ਦੇ ਪੁਜਾਰੀਆਂ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ 'ਨਾਦਸਵਰਮ' ਦੀਆਂ ਧੁਨਾਂ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਸੇਂਗੋਲ ਨੂੰ ਨਵੇਂ ਸੰਸਦ ਭਵਨ 'ਚ ਲੈ ਗਏ ਅਤੇ ਲੋਕ ਸਭਾ ਚੈਂਬਰ 'ਚ ਸਪੀਕਰ ਦੀ ਸੀਟ ਦੇ ਸੱਜੇ ਪਾਸੇ ਇਕ ਖਾਸ ਜਗ੍ਹਾ 'ਤੇ ਸਥਾਪਿਤ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਸ. ਜੈਸ਼ੰਕਰ ਅਤੇ ਜਿਤੇਂਦਰ ਸਿੰਘ, ਕਈ ਰਾਜਾਂ ਦੇ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ. ਪੀ.ਨੱਡਾ ਹਾਜ਼ਰ ਸਨ।

 

ਪੜ੍ਹੋ ਇਹ ਅਹਿਮ ਖ਼ਬਰ-ਆਬੂ ਧਾਬੀ 'ਚ ਬਣ ਰਿਹੈ ਵਿਸ਼ਾਲ ਹਿੰਦੂ ਮੰਦਰ, 30 ਦੇਸ਼ਾਂ ਦੇ ਰਾਜਦੂਤਾਂ ਨੇ ਕੀਤਾ ਦੌਰਾ (ਤਸਵੀਰਾਂ)

ਨਵੀਂ ਸੰਸਦ ਵਿੱਚ ਸਰਵਧਰਮ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੇ ਕੈਬਨਿਟ ਮੰਤਰੀਆਂ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਸਮੇਤ ਕਈ ਉੱਘੇ ਲੋਕ ਮੌਜੂਦ ਹਨ। ਇਸ ਸਰਬ ਧਰਮ ਸਮਾਗਮ ਵਿੱਚ ਬੋਧੀ, ਜੈਨ, ਪਾਰਸੀ, ਸਿੱਖ ਸਮੇਤ ਕਈ ਧਰਮਾਂ ਦੇ ਧਾਰਮਿਕ ਆਗੂਆਂ ਨੇ ਆਪਣੀਆਂ-ਆਪਣੀਆਂ ਪ੍ਰਾਰਥਨਾਵਾਂ ਕੀਤੀਆਂ।ਪੀ.ਐੱਮ ਮੋਦੀ ਸਵੇਰੇ 7:30 ਵਜੇ ਸੰਸਦ ਪਹੁੰਚੇ ਅਤੇ ਸਭ ਤੋਂ ਪਹਿਲਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ। ਇਸ ਤੋਂ ਬਾਅਦ ਹਵਨ ਹੋਇਆ ਅਤੇ ਸੇਂਗੋਲ ਪਹੁੰਚਾਉਂਦੇ ਹੋਏ ਪੀ.ਐੱਮ. ਮੋਦੀ ਨੇ ਸਾਧੂ-ਸੰਤਾਂ ਦਾ ਆਸ਼ੀਰਵਾਦ ਲਿਆ। ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸੰਸਦ ਭਵਨ ਦੀ ਵੀਡੀਓ ਲਈ ਵਾਇਸ ਓਵਰ ਦੇਣ ਦੀ ਅਪੀਲ ਕੀਤੀ।  ਦੱਸ ਦੇਈਏ ਕਿ 20 ਵਿਰੋਧੀ ਪਾਰਟੀਆਂ ਨੇ ਸੰਸਦ ਦੇ ਉਦਘਾਟਨ ਦਾ ਬਾਈਕਾਟ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News