ਪੀ.ਐੱਮ. ਨਰਿੰਦਰ ਮੋਦੀ 25 ਸਤੰਬਰ ਨੂੰ ਲਾਂਚ ਕਰ ਸਕਦੇ ਹਨ ਇਹ ਸਕੀਮ

09/23/2017 8:06:08 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਦੇਸ਼ਵਾਸੀਆਂ ਨੂੰ 24x7 ਬਿਜਲੀ ਮੁਹੱਈਆ ਕਰਵਾਉਣ ਲਈ 25 ਸਤੰਬਰ ਨੂੰ 'ਪਾਵਰ ਫਾਰ ਆਲ' ਸਕੀਮ ਲਾਂਚ ਕਰ ਸਕਦੇ ਹਨ। ਇਹ ਜਾਣਕਾਰੀ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 25 ਸਤੰਬਰ ਨੂੰ ਆਰ.ਐੱਸ.ਐੱਸ. ਵਿਚਾਰਕ ਦੀਨਦਿਆਲ ਉਪਾਧਿਆਏ ਦੀ ਜਯੰਤੀ ਹੈ। ਨਿੱਜੀ ਸਮਾਚਾਰ ਚੈਨਲ ਵੱਲੋਂ ਆਯੋਜਿਤ ਇਕ ਸਮਾਗਮ 'ਚ ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਕਿ 25 ਸਤੰਬਰ ਨੂੰ ਨਵੀਂ ਚੁਣੌਤੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਦਿਨ ਪੀ.ਐੱਮ. ਮੋਦੀ ਸਾਰੇ ਦੇਸ਼ਵਾਸੀਆਂ ਨੂੰ 24x7 ਬਿਜਲੀ ਮੁਹੱਈਆ ਕਰਵਾਉਣ ਲਈ 'ਪਾਵਰ ਫਾਰ ਆਲ' ਸਕੀਮ ਲਾਂਚ ਕਰ ਸਕਦੇ ਹਨ।
ਆਰ.ਕੇ. ਸਿੰਘ ਨੇ ਇਸ ਸਕੀਮ ਦੇ ਬਾਰੇ 'ਚ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦਸੰਬਰ ਮਹੀਨੇ ਤਕ ਦੇਸ਼ ਦੇ ਸਾਰੇ ਪਿੰਡਾਂ 'ਚ ਬਿਜਲੀ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਸੁਬਿਆਂ ਦੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਬਿਜਲੀ ਪ੍ਰੋਜੈਕਟਸ 'ਤੇ ਚਰਚਾ ਕੀਤੀ ਗਈ ਹੈ ਅਤੇ ਜਿਨ੍ਹਾਂ ਲਈ ਫੰਡ ਜਾਰੀ ਕਰ ਦਿੱਤਾ ਗਿਆ ਹੈ, ਉਨ੍ਹਾਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਣ।
ਸਰਕਾਰ ਨਾਲ ਜੁੜੇ ਸੂਤਰਾਂ ਮੁਤਾਬਕ, ਇਸ ਸਕੀਮ ਦਾ ਨਾਂ 'ਸੌਭਾਗਿਆ' ਹੋਵੇਗਾ ਅਤੇ ਇਸ ਦੇ ਤਹਿਤ ਟ੍ਰਾਂਸਫਾਰਮ, ਮੀਟਰ ਅਤੇ ਤਾਰਾਂ 'ਤੇ ਸਬਸਿਡੀ ਵੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਯੋਜਨਾ ਨੂੰ ਪਿਛਲੀ ਕੈਬਨਿਟ ਮੀਟਿੰਗ ਦੇ ਏਜੰਡੇ 'ਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ, ਇਸ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਇਸ ਦੇ ਬਾਰੇ 'ਚ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਇਸ 'ਤੇ ਫੈਸਲਾ ਲੈ ਲਵਾਂਗੇ, ਤਾਂ ਇਸ ਦੇ ਬਾਰੇ 'ਚ ਦੱਸ ਦਿੱਤਾ ਜਾਵੇਗਾ। ਸਰਕਾਰ ਦੇਸ਼ ਦੇ ਸਾਰੇ ਪਿੰਡਾਂ ਤਕ ਬਿਜਲੀ ਪੁਹੰਚਾਉਣ ਲਈ ਸਖਤ ਮਿਹਨਤ ਕਰ ਰਹੀ ਹੈ, ਸਰਕਾਰ ਦਾ ਟੀਚਾ ਹੈ ਕਿ 2019 ਤਕ ਸਾਰੇ ਪਿੰਡਾਂ 'ਚ 24 ਘੰਟੇ ਬਿਜਲੀ ਮਿਲੇ


Related News