ਗਾਂਧੀਨਗਰ: ਜਨਮ ਦਿਨ 'ਤੇ ਮਾਂ ਹੀਰਾਬੇਨ ਨੂੰ ਮਿਲਣ ਪਹੁੰਚੇ ਪੀ. ਐੱਮ. ਮੋਦੀ
Tuesday, Sep 17, 2019 - 03:08 PM (IST)

ਗਾਂਧੀਨਗਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੂੰ ਆਪਣੇ 69ਵੇਂ ਜਨਮ ਦਿਨ ਮੌਕੇ ਆਪਣੇ ਗ੍ਰਹਿ ਸ਼ਹਿਰ ਗਾਂਧੀਨਗਰ 'ਚ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਇਸ ਦੌਰਾਨ ਪੀ. ਐੱਮ. ਮੋਦੀ ਨੇ ਆਪਣੀ ਮਾਂ ਦੇ ਨਾਲ ਖਾਣਾ ਵੀ ਖਾਧਾ। ਇਸ ਦੌਰਾਨ ਪੀ. ਐੱਮ. ਮੋਦੀ ਨੇ ਮਾਂ ਹੀਰਾਬੇਨ ਦੇ ਨਾਲ ਕਾਫੀ ਸਮਾਂ ਗੱਲਾਂ ਕੀਤੀਆ। ਪੀ. ਐੱਮ. ਮੋਦੀ ਲਗਭਗ ਅੱਧੇ ਘੰਟੇ ਤੱਕ ਆਪਣੀ ਮਾਂ ਦੇ ਕੋਲ ਰੁਕੇ।
ਜਦੋਂ ਪੀ. ਐੱਮ. ਮੋਦੀ ਆਪਣੀ ਮਾਂ ਨੂੰ ਮਿਲ ਕੇ ਬਾਹਰ ਨਿਕਲੇ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਕਾਫੀ ਭੀੜ ਜੁੜ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਸਵੀਕਾਰ ਕੀਤਾ।
ਦੱਸਣਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਜਨਮ ਦਿਨ ਦੀ ਸ਼ੁਰੂਆਤ ਗੁਜਰਾਤ 'ਚ ਸਟੈਚੂ ਆਫ ਯੂਨਿਟੀ ਅਤੇ ਨਰਮਦਾ ਨਦੀ 'ਤੇ ਬਣੇ ਸਰੋਵਰ ਬੰਨ ਦੇ ਨਿਰੀਖਣ ਕਰਨ ਨਾਲ ਕੀਤੀ। ਦੁਨੀਆ ਭਰ 'ਚ ਸਭ ਤੋਂ ਉੱਚੀ ਮੂਰਤੀ 'ਸਟੈਚੂ ਆਫ ਯੁਨਿਟੀ' ਦਾ ਉਦਘਾਟਨ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।