PM ਨਰਿੰਦਰ ਮੋਦੀ ਨੇ ਰਾਸ਼ਟਰੀ ਪੁਲਸ ਸਮਾਰਕ 'ਤੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ

Sunday, Oct 21, 2018 - 11:13 AM (IST)

PM ਨਰਿੰਦਰ ਮੋਦੀ ਨੇ ਰਾਸ਼ਟਰੀ ਪੁਲਸ ਸਮਾਰਕ 'ਤੇ ਪਹੁੰਚ ਕੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਜ਼ਾਦੀ ਤੋਂ ਬਾਅਦ ਪੁਲਸ ਦੇ ਜਵਾਨਾਂ ਵੱਲੋਂ ਦਿੱਤੇ ਗਏ ਸਭ ਤੋਂ ਵੱਡੇ ਬਲੀਦਾਨ ਦੇ ਸਨਮਾਨ 'ਚ ਅੱਜ ਰਾਸ਼ਟਰੀ ਪੁਲਸ ਸਮਾਰਕ (ਐੱਨ. ਪੀ. ਐੱਮ.)  'ਤੇ ਪਹੁੰਚ ਕਰ ਕੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਦੇ ਸੀਨੀਅਰ ਆਧਿਕਾਰੀ ਲਾਲ ਕ੍ਰਿਸ਼ਨ ਅਡਵਾਨੀ ਵੀ ਮੌਜੂਦ ਹਨ। ਰਾਜ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਪੁਲਸ ਕਰਮਚਾਰੀਆਂ ਅਤੇ ਕੇਂਦਰੀ ਪੁਲਸ ਸੰਗਠਨਾਂ ਦਾ ਨੁਮਾਇੰਦਗੀ ਕਰਨ ਵਾਲਾ ਇਹ ਸਮਾਰਕ ਇੱਥੇ ਚਾਣਕਯਪੁਰੀ 'ਚ ਸ਼ਾਂਤੀਪੱਥ ਦੇ ਉੱਤਰੀ ਸਿਰੇ 'ਤੇ 6.12 ਏਕੜ ਭੂਮੀ 'ਤੇ ਬਣਾਇਆ ਗਿਆ ਹੈ। ਚੀਨੀ ਸੈਨਿਕਾਂ ਦੁਆਰਾ 1959 'ਚ ਲੱਦਾਖ 'ਚ ਹਾਟ ਸਪਰਿੰਗਸ 'ਚ ਮਾਰੇ ਗਏ ਪੁਲਸ ਜਵਾਨਾਂ ਦੀ ਯਾਦ 'ਚ ਹਰ ਸਾਲ 21 ਅਕਤੂਬਰ ਨੂੰ ਪੁਲਸ ਸਮਾਰਕ ਦਿਵਸ ਮਨਾਇਆ ਜਾਂਦਾ ਹੈ।

ਦੇਸ਼ 'ਚ 1947 ਤੋਂ ਹੁਣ ਤੱਕ 34 ਹਜ਼ਾਰ 844 ਪੁਲਸ ਕਰਮਚਾਰੀ ਸ਼ਹੀਦ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 424 ਨੇ ਇਸ ਸਾਲ ਆਪਣੀ ਸ਼ਹਾਦਤ ਦਿੱਤੀ ਹੈ। ਇਨ੍ਹਾਂ 'ਚ ਕਈ ਬਹਾਦਰ ਜਵਾਨਾਂ ਨੇ ਕਸ਼ਮੀਰ, ਪੰਜਾਬ, ਆਸਾਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਵਰਗੇ ਵੱਖ-ਵੱਖ ਖੇਤਰਾਂ ਦੇ ਨਾਲ ਨਕਸਲ ਪ੍ਰਭਾਵਿਤ ਖੇਤਰਾਂ ਅਤੇ ਅੱਤਵਾਦ ਦੇ ਖਿਲਾਫ ਲੜਦੇ ਹੋਏ ਸ਼ਹਾਦਤ ਦਿੱਤੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਪੁਲਸ ਦੇ ਜਵਾਨ ਅਪਰਾਧ ਰੋਕਣ ਦੇ ਨਾਲ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਦੇ ਦੌਰਾਨ ਸ਼ਹੀਦ ਹੋਏ ਹਨ।ਸਮਾਰਕ ਸਥਾਨ 'ਤੇ 30 ਫੁੱਟ ਉੱਚਾ ਪੱਥਰ ਦਾ ਖੰਭਾ ਹੈ, ਜਿਸ ਦਾ ਵਜ਼ਨ 238 ਟਨ ਹੈ। ਇਸ 'ਤੇ ਸਾਰੇ 34 ਹਜ਼ਾਰ 844 ਪੁਲਸ ਜਵਾਨਾਂ ਦੇ ਨਾਂ ਗ੍ਰੇਨਾਈਟ 'ਤੇ ਲਿਖੇ ਗਏ ਹਨ। ਇਸ ਦੌਰਾਨ ਰਾਸ਼ਟਰ ਨੂੰ ਇਕ ਪੁਲਸ ਮਿਊਜ਼ਅਮ ਵੀ ਸਮਰਪਿਤ ਕੀਤਾ ਜਾਵੇਗਾ, ਜਿਸ 'ਚ ਉਹ ਕਲਾਕ੍ਰਿਤੀਆਂ ਅਤੇ ਬਿੰਦੂ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਭਾਰਤੀ ਪੁਲਸ ਦੇ ਇਤਿਹਾਸ ਨੂੰ ਆਕਾਰ ਦਿੱਤਾ ਹੈ।

PunjabKesari

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਰਾਸ਼ਟਰੀ ਸਮਾਰਕ ਬਣਾਉਣ 'ਚ 70 ਸਾਲ ਲੱਗ ਗਏ। ਜੇਕਰ ਪਹਿਲੀਆਂ ਸਰਕਾਰਾਂ ਨੇ ਥੋੜਾ ਜਿਹਾ ਯਤਨ ਕੀਤਾ ਹੁੰਦਾ ਤਾਂ ਇਹ ਸਮਾਰਕ ਕਈ ਸਾਲਾਂ ਪਹਿਲਾਂ ਬਣ ਗਿਆ ਹੁੰਦਾ। ਰਾਸ਼ਟਰੀ ਪੁਲਸ ਸਮਾਰਕ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅੱਜ ਮੈਨੂੰ ਰਾਸ਼ਟਰੀ ਪੁਲਸ ਸਮਾਰਕ 'ਤੇ ਮਾਣ ਹੈ, ਪਰ ਕੁਝ ਸਵਾਲ ਵੀ ਹਨ। ਅੰਤ ਇਸ ਸਮਾਰਕ ਨੂੰ ਮੌਜੂਦਗੀ 'ਚ ਆਉਣ 'ਚ ਆਜ਼ਾਦੀ ਤੋਂ ਬਾਅਦ 70 ਸਾਲ ਕਿਵੇ ਲੱਗ ਗਏ। ਉਨ੍ਹਾਂ ਨੇ ਕਿਹਾ ਹੈ ਕਿ ਕਾਨੂੰਨੀ ਕਾਰਨਾਂ ਕਰਕੇ ਕੁਝ ਸਾਲਾਂ ਕੰਮ ਰੁਕਿਆ ਹੈ। ਪਰ ਪਹਿਲੀਆਂ ਸਰਕਾਰਾਂ ਨੇ ਅਡਵਾਨੀ ਦੁਆਰਾ ਸਥਾਪਿਤ ਪੱਥਰ 'ਤੇ ਧੂੜ ਜੰਮਣ ਦਿੱਤੀ ਹੈ। 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ-
- 2014 'ਚ ਜਦੋਂ ਦੋਬਾਰਾ ਰਾਜਗ ਦੀ ਸਰਕਾਰ ਬਣੀ ਤਾਂ ਬਜਟ ਵੰਡ ਕੀਤੀ ਅਤੇ ਅੱਜ ਤੋਂ ਇਹ ਸ਼ਾਨਦਾਰ ਸਮਾਰਕ ਦੇਸ਼ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।
- ਇਹ ਉਨ੍ਹਾਂ ਦੀ ਸਰਕਾਰ ਦਾ ਕੰਮ ਕਰਨ ਦਾ ਤਾਰੀਕਾ ਹੈ। ਅੱਜ ਦੇ ਸਮੇਂ 'ਚ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕੰਮ ਕਰਨ ਦਾ ਸੱਭਿਆਚਾਰ ਵਿਕਸਿਤ ਕੀਤਾ ਗਿਆ ਹੈ।
- ਦੇਸ਼ ਦੀ ਸੁਰੱਖਿਆ 'ਚ ਸਮਰਪਿਤ ਹਰ ਵਿਅਕਤੀ ਅਤੇ ਉਪ ਸਥਿਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੁਲਸ ਮੈਮੋਰੀਅਲ ਦਿਨ 'ਤੇ ਸਲਾਮ ਕੀਤਾ।
- ਅੱਜ ਦਾ ਦਿਨ ਸਾਰੀਆਂ ਦੀ ਸੇਵਾ ਦੇ ਨਾਲ-ਨਾਲ ਬਹਾਦਰੀ ਅਤੇ ਉਨ੍ਹਾਂ ਦੇ ਮਹਾਨ ਬਲੀਦਾਨ ਨੂੰ ਯਾਦ ਕਰਨ ਦਾ ਹੈ।
- ਦੇਸ਼ ਦੇ ਨਕਸਲ ਪ੍ਰਭਾਵਿਤ ਜ਼ਿਲਿਆਂ 'ਚ ਜੋ ਜਵਾਨ ਹੁਣ ਡਿਊਟੀ 'ਤੇ ਤੈਨਾਤ ਹਨ, ਉਨ੍ਹਾਂ ਨੂੰ ਵੀ ਇਹ ਕਹਿਣਗੇ ਕਿ ਤੁਸੀਂ ਬਿਹਤਰੀਨ ਕੰਮ ਕਰ ਰਹੇ ਹੋ ਅਤੇ ਸ਼ਾਂਤੀ ਸਥਾਪਨਾ ਦੀ ਦਿਸ਼ਾਂ 'ਚ ਤੇਜ਼ੀ ਨਾਲ ਅੱਗ ਵੱਧ ਰਹੇ ਹੋ।
- ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੈ ਕਿ ਕੋਈ ਇਮਾਰਤ ਡਿੱਗਣ, ਅੱਗ ਲੱਗਣ , ਰੇਲ ਹਾਦਸਾ ਅਤੇ ਰਾਹਤ ਦੇ ਕਿਸੇ ਵੀ ਕੰਮ ਦੀ ਵਾਂਗਡੋਰ ਸੰਭਾਲਣ ਵਾਲੇ ਇਹ ਲੋਕ ਹੀ ਹਨ।
- ਦੇਸ਼ ਦੇ ਹਰ ਸੂਬੇ 'ਚ, ਹਰ ਪੁਲਸ ਸਟੇਸ਼ਨ, ਹਰ ਪੁਲਸ ਚੌਕੀ 'ਚ ਤੈਨਾਤ, ਰਾਸ਼ਟਰ ਦੀ ਹਰ ਜਾਇਦਾਦ ਦੀ ਸੁਰੱਖਿਆ , ਰਾਹਤ ਦੇ ਕੰਮ 'ਚ ਜੁੜੇ ਸਾਰੇ ਸਾਥੀਆਂ ਨੂੰ ''ਮੈ ਵਧਾਈ ਦਿੰਦਾ ਹਾਂ ।''


Related News