PM ਮੋਦੀ ਨੇ ਭਗਵਾਨ ਵਾਲਮੀਕਿ ਜਯੰਤੀ ''ਤੇ ਦੇਸ਼ ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Saturday, Oct 28, 2023 - 10:42 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਵਾਲਮੀਕਿ ਜਯੰਤੀ' ਮੌਕੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਮਾਜਿਕ ਸਮਾਨਤਾ ਅਤੇ ਸਦਭਾਵਨਾ ਨਾਲ ਜੁੜੇ ਉਨ੍ਹਾਂ ਦੇ ਅਨਮੋਲ ਵਿਚਾਰ ਅੱਜ ਵੀ ਭਾਰਤੀ ਸਮਾਜ ਨੂੰ ਸਿੰਜ ਰਹੇ ਹਨ। 

 

PunjabKesari

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਦੇਸ਼ ਵਾਸੀਆਂ ਨੂੰ ਵਾਲਮੀਕਿ ਜਯੰਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਵਾਲਮੀਕਿ ਜਯੰਤੀ ਦੀਆਂ ਅਨੰਤ ਸ਼ੁੱਭਕਾਮਨਾਵਾਂ। ਸਮਾਜਿਕ ਸਮਾਨਤਾ ਅਤੇ ਸਦਭਾਵਨਾ ਨਾਲ ਜੁੜੇ ਉਨ੍ਹਾਂ ਦੇ ਅਨਮੋਲ ਵਿਚਾਰ ਅੱਜ ਵੀ ਭਾਰਤੀ ਸਮਾਜ ਨੂੰ ਸਿੰਜ ਰਹੇ ਹਨ। ਮਨੁੱਖਤਾ ਦੇ ਆਪਣੇ ਸੰਦੇਸ਼ਾਂ ਦੇ ਜ਼ਰੀਏ ਉਹ ਯੁੱਗਾਂ-ਯੁੱਗਾਂ ਤੱਕ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਦੀ ਅਨਮੋਲ ਵਿਰਾਸਤ ਬਣੇ ਰਹਿਣਗੇ। ਭਗਵਾਨ ਵਾਲਮੀਕਿ ਮਹਾਕਾਵਿਆ ਰਾਮਾਇਣ ਦੇ ਰਚਣਹਾਰੇ ਹਨ ਅਤੇ ਖ਼ਾਸ ਕਰ ਕੇ ਅਨੁਸੂਚਿਤ ਜਨ-ਜਾਤੀਆਂ ਲਈ ਸਤਿਕਾਰਤ ਹੈ। 


Tanu

Content Editor

Related News