ਗੁਰੂ ਨਾਨਕ ਦੇਵ ਜੀ ਮਾਰਗ ਦੇ ਨਾਂ ਨਾਲ ਜਾਣਿਆ ਜਾਵੇਗਾ ਨਵਾਂ ਨੈਸ਼ਨਲ ਹਾਈਵੇਅ: PM ਮੋਦੀ

10/19/2019 12:36:25 PM

ਐਲਨਾਬਾਦ-ਹਰਿਆਣਾ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਭਾਵ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਸਾ ’ਚ ਐਲਨਾਬਾਦ ਹਲਕੇ ਦੇ ਪਿੰਡ ਮਲੇਕਾ ’ਚ ਜਨਸਭਾ ਨੂੰ ਸੰਬੋਧਿਤ ਕਰਨ ਪਹੁੰਚੇ। ਇੱਥੇ ਪੀ. ਐੱਮ. ਮੋਦੀ ਵੱਲੋਂ ਸੰਬੋਧਿਤ ਕਰਦੇ ਹੋਏ ਦੱਸਿਆ ਹੈ ਕਿ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਪੂਰਥਲਾ-ਤਰਨਤਾਰਨ ਕੋਲ ਗੋਇੰਦਵਾਲ ਸਾਹਿਬ ਤੱਕ ਜੋ ਨਵਾਂ ਨੈਸ਼ਨਲ ਹਾਈਵੇਅ ਬਣਿਆ ਹੈ, ਉਸ ਨੂੰ ਹੁਣ ‘ਗੁਰੂ ਨਾਨਕ ਦੇਵ ਜੀ ਮਾਰਗ’ ਦੇ ਨਾਂ ਨਾਲ ਜਾਣਿਆ ਜਾਵੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਸਿਰਸਾ ’ਚ ਐਲਨਾਬਾਦ ਹਲਕੇ ਦੇ ਪਿੰਡ ਮਲੇਕਾ ’ਚ ਪਹੁੰਚੇ। ਮੰਚ ’ਤੇ ਪਹੁੰਚਦੇ ਹੀ ਪੱਗੜੀ ਪਹਿਨਾ ਕੇ ਪੀ. ਐੱਮ. ਮੋਦੀ ਦਾ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਪੀ. ਐੱਮ. ਮੋਦੀ ਨੇ ਜਨਸਭਾ ਨੂੰ ਸੰਬੋਧਿਤ ਕਰਨਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਭਾਰਤ ਮਾਤਾ ਦਾ ਜੈਕਾਰਾ ਲਗਾਇਆ। ਫਿਰ ਪੀ. ਐੱਮ. ਮੋਦੀ ਨੇ ਪੰਜਾਬੀ ’ਚ ਜੀ ਆਇਆ ਨੂੰ ਕਹਿ ਕੇ ਰਾਮ ਰਾਮ ਅਤੇ ਨਮਸਕਾਰ ਕਹਿ ਕੇ ਸਾਰਿਆ ਦਾ ਧੰਨਵਾਦ ਕੀਤਾ। 

PunjabKesari

ਪੀ. ਐੱਮ. ਮੋਦੀ ਨੇ ਕਿਹਾ ਹੈ ਕਿ 1947 ’ਚ ਵੰਡ ਦੀ ਰੇਖਾ ਖਿੱਚਣ ਲਈ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਇਹ ਖਿਆਲ ਨਹੀ ਸੀ ਕਿ ਸਿਰਫ ਚਾਰ ਕਿਮੀ. ਦੇ ਫਾਸਲੇ ਨਾਲ ਸ਼ਰਧਾਲੂਆਂ ਨੂੰ ਗੁਰੂ ਤੋਂ ਵੱਖਰਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਵੀ 70 ਸਾਲਾ ’ਚ ਕੀ ਇਸ ਦੂਰੀ ਨੂੰ ਮਿਟਾਉਣ ਦੇ ਯਤਨ ਕਾਂਗਰਸ ਨੂੰ ਨਹੀਂ ਕਰਨੇ ਚਾਹੀਦੇ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅੱਜ 70 ਸਾਲਾਂ ਬਾਅਦ ਮੌਕਾ ਆਇਆ ਹੈ, ਕਰਤਾਰਪੁਰ ਸਾਹਿਬ ਤੱਕ ਜਾਣ ਦਾ ਪਰ ਇਸ ਤੋਂ ਪਹਿਲਾਂ ਸਾਡੀ ਆਸਥਾ ਦੇ ਇੱਕ ਵੱਡੇ ਕੇਂਦਰ ਨੂੰ ਅਸੀਂ 7 ਦਹਾਕਿਆਂ ਤੱਕ ਦੂਰਬੀਨ ਨਾਲ ਦੇਖਦੇ ਰਹੇ। ਕਾਂਗਰਸ ਦਾ ਜੋ ਰਵੱਈਆ ਸਾਡੇ ਤੀਰਥ ਸਥਾਨਾਂ ਨਾਲ ਰਿਹਾ ਹੈ ਉਹੀ ਰਵੱਈਆ ਜੰਮੂ-ਕਸ਼ਮੀਰ ਨਾਲ ਵੀ ਰਿਹਾ ਹੈ।

ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਮੈਂ ਟੈਪਰੇਰੀ ਖਤਮ ਕਰ ਦਿੱਤਾ ਹੈ, ਜੋ ਤੁਸੀਂ ਮੈਨੂੰ ਦੁਬਾਰਾ 5 ਸਾਲ ਲਈ ਪਰਮਾਨੈਂਟ ਬਣਾ ਦਿੱਤਾ ਤਾਂ ਮੈ ਟੈਪਰੇਰੀ ਕਿਉ ਚੱਲਣ ਦੇਵਾ। 370 ਨੂੰ ਹਟਾਉਣ ਦਾ ਇਨਾ ਵੱਡਾ ਫੈਸਲਾ ਕੀ ਪਹਿਲਾਂ ਨਹੀਂ ਹੋ ਸਕਿਆ ਅਤੇ ਅੱਜ ਇੰਨਾ ਵੱਡਾ ਫੈਸਲਾ ਕਿਵੇ ਹੋ ਗਿਆ। ਇਸ ਦਾ ਕਾਰਨ ਇਹ ਹੈ ਕਿ ਤੁਸੀਂ ਮੈਨੂੰ ਵੋਟ ਦੇ ਕੇ ਫਿਰ ਤੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤਾਂ ਇਹ ਸੰਭਵ ਹੋ ਸਕਿਆ ਹੈ।


Iqbalkaur

Content Editor

Related News