ਹਾਈਵੇਅ 'ਤੇ ਸਫ਼ਰ ਹੋਵੇਗਾ ਆਸਾਨ! Fastag ਨੂੰ ਲੈ ਕੇ ਸਰਕਾਰ ਲਿਆ ਸਕਦੀ ਹੈ ਨਵਾਂ ਨਿਯਮ
Thursday, Feb 06, 2025 - 06:12 PM (IST)
ਨਵੀਂ ਦਿੱਲੀ - ਸਰਕਾਰ ਫਾਸਟੈਗ ਦੇ ਨਿਯਮਾਂ 'ਚ ਬਦਲਾਅ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਨਵੇਂ ਨਿਯਮ ਤਹਿਤ ਹਾਈਵੇ ਅਤੇ ਐਕਸਪ੍ਰੈੱਸਵੇ 'ਤੇ ਸਮਾਂ ਬਰਬਾਦ ਨਹੀਂ ਹੋਵੇਗਾ ਅਤੇ ਨਾ ਹੀ ਫਾਸਟੈਗ ਕਾਰਡ (fastag card) ਤੋਂ ਵਾਰ-ਵਾਰ ਪੈਸੇ ਕੱਟੇ ਜਾਣਗੇ। ਸਰਕਾਰ ਨਿੱਜੀ ਵਾਹਨਾਂ ਲਈ ਟੋਲ ਪਾਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਇਕ ਰਿਪੋਰਟ ਮੁਤਾਬਕ ਲੋਕ ਸਾਲ 'ਚ ਸਿਰਫ ਇੱਕ ਵਾਰ 3,000 ਰੁਪਏ ਦਾ ਟੋਲ ਪਾਸ ਲੈ ਕੇ ਕਿਤੇ ਵੀ ਆ-ਜਾ ਸਕਦੇ ਹਨ। ਇਸ ਦੇ ਨਾਲ ਹੀ ਦੂਜੇ ਵਿਕਲਪ ਤਹਿਤ ਸਰਕਾਰ ਲਾਈਫਟਾਈਮ ਪਾਸ ਬਣਾਉਣ 'ਤੇ ਵੀ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਜਾਣੋ 10 ਗ੍ਰਾਮ Gold ਦੀ ਕੀਮਤ
ਜਾਣੋ ਨਵੇਂ ਨਿਯਮਾਂ ਬਾਰੇ
ਸਰਕਾਰ ਵਨ-ਟਾਈਮ ਪੇਮਿੰਟ ਦੇ ਜਰੀਏ ਸਾਲ ਭਰ ਲਈ ਟੋਲ ਪਾਸ ਬਣਾਉਣ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ। ਪਾਸ ਲੈਣ ਲਈ ਤਿੰਨ ਹਜ਼ਾਰ ਰੁਪਏ ਜਮਾਂ ਕਰਕੇ ਸਾਲ ਭਰ ਲਈ ਟੋਲ ਟੈਕਸ ਤੋਂ ਮੁਕਤੀ ਮਿਲ ਜਾਵੇਗੀ। ਵਾਹਨ ਜ਼ਰੀਏ ਕਿਸੇ ਵੀ ਨੈਸ਼ਨਲ ਹਾਈਵੇ ਅਤੇ ਐਕਸਪ੍ਰੈੱਸਵੇ 'ਤੇ ਆ-ਜਾ ਸਕੋਗੇ ਅਤੇ ਕੋਈ ਟੋਲ ਟੈਕਸ ਨਹੀਂ ਦੇਣਾ ਪਵੇਗਾ। ਇਸ ਪ੍ਰਸਤਾਵ ਨਾਲ ਸਿਰਫ ਟੋਲ ਸਸਤਾ ਹੀ ਨਹੀਂ ਪਵੇਗਾ, ਬਲਕਿ ਟੋਲ ਗੇਟ 'ਤੇ ਆਵਾਜਾਈ ਵੀ ਆਸਾਨ ਹੋਵੇਗੀ। ਜ਼ਿਕਰਯੋਗ ਹੈ ਕਿ ਨਿਤਿਨ ਗਡਕਰੀ ਨੇ ਦੱਸਿਆ ਸੀ ਕਿ ਕੁੱਲ ਟੋਲ ਕਲੈਕਸ਼ਨ ਦਾ 26 ਫੀਸਦੀ ਹਿੱਸਾ ਪ੍ਰਾਈਵੇਟ ਵ੍ਹੀਕਲਜ਼ ਤੋਂ ਆਉਂਦਾ ਹੈ। ਜਿੱਥੇ 74 ਫੀਸਦੀ ਟੋਲ ਕਲੇਕਸ਼ਨ ਕਮਰਸ਼ੀਅਲ ਵ੍ਹੀਕਲਜ਼ ਤੋਂ ਹੁੰਦਾ ਹੈ।
ਇਹ ਵੀ ਪੜ੍ਹੋ : Mobile ਤੁਹਾਡੀ ਨਿੱਜੀ ਗੱਲਬਾਤ ਨੂੰ ਕਰ ਰਿਹੈ ਲੀਕ! ਬਚਨ ਲਈ ਅਪਣਾਓ ਇਹ ਆਸਾਨ ਟਿੱਪਸ
ਲਾਈਫਟਾਈਮ ਟੋਲ ਪਾਸ
ਸਰਕਾਰ ਸਿਰਫ ਇੱਕ ਸਾਲ ਲਈ ਹੀ ਨਹੀਂ ਸਗੋਂ ਲਾਈਫਟਾਈਮ ਟੋਲ ਪਾਸ ਲਿਆਉਣ ਬਾਰੇ ਵੀ ਵਿਚਾਰ ਕਰ ਰਹੀ ਹੈ। ਲਾਈਫਟਾਈਮ ਪਾਸ ਲਈ 30 ਹਜ਼ਾਰ ਰੁਪਏ ਦੀ ਵਨ-ਟਾਈਮ ਪੇਮਿੰਟ ਕਰਕੇ 15 ਸਾਲ ਲਈ ਟੋਲ ਪਾਸ ਬਣ ਜਾਏਗਾ। ਜ਼ਿਕਰਯੋਗ ਹੈ ਕਿ ਸਰਕਾਰ ਟੋਲ ਪਾਸ ਜ਼ਰੀਏ ਟੋਲ ਕਲੈਕਸ਼ਨ ਨੂੰ ਆਸਾਨ ਬਣਾਉਣ ਚਾਹੁੰਦੀ ਹੈ। ਦੂਜੇ ਪਾਸੇ ਇਸ ਸਹੂਲਤ ਨਾਲ ਟੋਲ ਬੂਥ 'ਤੇ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗਣਾ ਵੀ ਬੰਦ ਹੋ ਜਾਵੇਗਾ।
ਇਹ ਵੀ ਪੜ੍ਹੋ : ਪੈਨ ਕਾਰਡ ਨਾਲ ਜੁੜੀ ਇਹ ਗਲਤੀ ਪੈ ਸਕਦੀ ਹੈ ਭਾਰੀ, ਲੱਗ ਸਕਦੈ 10,000 ਰੁਪਏ ਦਾ ਜੁਰਮਾਨਾ...
ਨਿਤਿਨ ਗਡਕਰੀ ਨੇ ਕਿਹਾ ਸੀ ਇਸ ਯੋਜਨਾ ਬਾਰੇ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਰਕਾਰ ਨਿੱਜੀ ਵਾਹਨਾਂ ਤੋਂ ਟੋਲ ਕਲੈਕਟ ਕਰਨ ਲਈ ਮਾਸਿਕ ਅਤੇ ਵਾਰਸ਼ਿਕ ਟੋਲ ਪਾਸ ਦੀ ਸਹੂਲਤ ਦੇ ਸਕਦੀ ਹੈ।
ਇਹ ਵੀ ਪੜ੍ਹੋ : ਯੂਟਿਊਬਰ ਫਿਲਮ ਦਾ ਝਾਂਸਾ ਦੇ ਕੇ ਨੌਜਵਾਨਾਂ ਦੀ ਬਣਾਉਂਦਾ ਅਸ਼ਲੀਲ ਫਿਲਮ ਤੇ ਫਿਰ....
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8