40 ਦੇਸ਼ਾਂ ਦੇ ਮੰਤਰੀਆਂ ਨਾਲ ਗੱਲਬਾਤ ਕਰਨਗੇ PM ਮੋਦੀ, ਰੂਸ-ਯੂਕ੍ਰੇਨ ਯੁੱਧ ਰੋਕਣ ਦਾ ਫਾਰਮੂਲਾ ਬਣਾ ਸਕਦੈ ਭਾਰਤ

Wednesday, Feb 22, 2023 - 03:26 PM (IST)

ਨਵੀਂ ਦਿੱਲੀ- ਭਾਰਤ 'ਚ ਇਸ ਸਾਲ ਮਾਰਚ ਦਾ ਮਹੀਨਾ ਕੂਟਨੀਤਕ ਲਿਹਾਜ ਨਾਲ ਕਾਫ਼ੀ ਖ਼ਾਸ ਹੋਣ ਵਾਲਾ ਹੈ। ਇਕ ਪਾਸੇ ਜਿੱਥੇ ਦਿੱਲੀ ਜੀ-20 ਸਮਿਟ ਦੀ ਮੇਜ਼ਬਾਨੀ ਕਰੇਗਾ, ਉੱਥੇ ਹੀ ਦੂਜੇ ਹੋਰ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਰੀ 3 ਮਾਰਚ ਨੂੰ ਬੈਠਕ ਕਰਨ ਵਾਲੇ ਹਨ। ਇਨ੍ਹਾਂ ਬੈਠਕਾਂ 'ਚ 40 ਦੇਸ਼ਾਂ ਦੇ ਮੰਤਰੀ ਸ਼ਾਮਲ ਹੋਣਗੇ। ਹਾਲਾਂਕਿ ਯੂਕ੍ਰੇਨ ਇਸ 'ਚ ਸ਼ਾਮਲ ਨਹੀਂ ਹੈ ਪਰ ਉਮੀਦ ਜਤਾਈ ਜਾ ਰਹੀ ਹੈ ਕਿ ਰੂਸ ਦੇ ਬਹਾਨੇ ਇਸ 'ਤੇ ਚਰਚਾ ਹੋਵੇਗੀ। ਉੱਥੇ ਹੀ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬੈਠਕਾਂ 'ਚ ਭਾਰਤ ਰੂਸ-ਯੂਕ੍ਰੇਨ ਯੁੱਧ ਰੋਕਣ ਦਾ ਵੀ ਫਾਰਮੂਲਾ ਪੇਸ਼ ਕਰ ਸਕਦਾ ਹੈ।

ਦਰਅਸਲ ਭਾਰਤ ਦੇ ਰੂਸ ਨਾਲ ਰਿਸ਼ਤੇ ਚੰਗੇ ਹਨ ਤਾਂ ਉੱਥੇ ਹੀ ਉਸ ਦੀ ਮਦਦ ਕਰ ਰਹੇ ਪੱਛਮੀ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਠੀਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਕਹਿ ਚੁੱਕੇ ਹਨ ਕਿ ਇਹ ਯੁੱਧ ਦਾ ਦੌਰ ਨਹੀਂ ਹੈ। ਪੀ.ਐੱਮ. ਨੇ ਜਦੋਂ ਪੁਤਿਨ ਨੂੰ ਕਿਹਾ ਕਿ ਇਹ ਯੁੱਧ ਦਾ ਦੌਰ ਨਹੀਂ ਹੈ ਤਾਂ ਗਲੋਬਲ ਮੰਚ 'ਤੇ ਇਸ ਨੂੰ ਭਾਰਤ ਦੇ ਇਕ ਵੱਡੇ ਸੰਦੇਸ਼ ਵਜੋਂ ਦੇਖਿਆ ਗਿਆ। ਸਤੰਬਰ 'ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਮੀਟਿੰਗ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਹੋਈ ਸੀ। ਗੱਲਬਾਤ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਇਹ ਦੌਰ ਯੁੱਧ ਦਾ ਨਹੀਂ ਹੈ, ਜਿਸ 'ਤੇ ਪੁਤਿਨ ਨੇ ਕਿਹਾ ਸੀ ਕਿ ਰੂਸ ਵੀ ਜੰਗ ਨਹੀਂ ਚਾਹੁੰਦਾ ਹੈ। ਦੱਸਣਯੋਗ ਹੈ ਕਿ ਯੂਕ੍ਰੇਨ-ਰੂਸ ਮੁੱਦੇ 'ਤੇ ਭਾਰਤ ਦੀ ਭੂਮਿਕਾ ਮਹੱਤਵਪੂਰਨ ਦੱਸਦੇ ਹੋਏ ਫਰਾਂਸ ਦੇ ਡਿਪਲੋਮੈਟਿਕ ਸੂਤਰਾਂ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਸੰਬੰਧਾਂ ਦਾ ਇਸਤੇਮਾਲ ਸ਼ਾਂਤੀ ਦੀ ਦਿਸ਼ਾ 'ਚ ਕੰਮ ਕਰਨ ਦੇ ਮਾਧਿਅਮ ਵਜੋਂ ਕੀਤਾ ਜਾ ਸਕਦਾ ਹੈ।


DIsha

Content Editor

Related News