ਟੀਮ ਇੰਡੀਆ ਦੀ ਸ਼ਾਨਦਾਰ ਜਿੱਤ 'ਤੇ PM ਮੋਦੀ ਹੋਏ ਗਦਗਦ, ਇਨ੍ਹਾਂ ਨੇਤਾਵਾਂ ਨੇ ਵੀ ਦਿੱਤੀ ਵਧਾਈ

Thursday, Nov 16, 2023 - 12:16 AM (IST)

ਟੀਮ ਇੰਡੀਆ ਦੀ ਸ਼ਾਨਦਾਰ ਜਿੱਤ 'ਤੇ PM ਮੋਦੀ ਹੋਏ ਗਦਗਦ, ਇਨ੍ਹਾਂ ਨੇਤਾਵਾਂ ਨੇ ਵੀ ਦਿੱਤੀ ਵਧਾਈ

ਨੈਸ਼ਨਲ ਡੈਸਕ : ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਬਹੁਤ ਹੀ ਰੋਮਾਂਚਕ ਮੁਕਾਬਲਾ ਹੋਇਆ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਸੈਮੀਫਾਈਨਲ ਮੈਚ 'ਚ ਭਾਰਤੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਫਾਈਨਲ ਦੀ ਟਿਕਟ ਹਾਸਲ ਕਰ ਲਈ।

ਇਹ ਵੀ ਪੜ੍ਹੋ : 40 ਕਰੋੜ ਦੇ ਬੈਂਕ ਘੋਟਾਲੇ 'ਚ ਗ੍ਰਿਫ਼ਤਾਰ ਵਿਧਾਇਕ ਗੱਜਣਮਾਜਰਾ ਦੀ ਜੇਲ੍ਹ 'ਚ ਵਿਗੜੀ ਹਾਲਤ, ਡਿੱਗੇ ਫਰਸ਼ 'ਤੇ

ਵਿਰਾਟ ਕੋਹਲੀ ਨੇ ਵਨਡੇ 'ਚ ਸੈਂਕੜਿਆਂ ਦਾ ਅਰਧ ਸੈਂਕੜਾ ਪੂਰਾ ਕਰਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ, ਉਥੇ ਹੀ ਮੁਹੰਮਦ ਸ਼ੰਮੀ ਨੇ ਇਕ ਵਾਰ ਫਿਰ ਗੇਂਦਬਾਜ਼ੀ 'ਚ 7 ਵਿਕਟਾਂ ਲੈ ਕੇ ਆਪਣਾ ਕਮਾਲ ਦਿਖਾਇਆ, ਜਿਸ ਦੀ ਬਦੌਲਤ ਭਾਰਤ ਨੇ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਹਾਰਨ ਦੇ ਮਿੱਥ ਨੂੰ ਤੋੜ ਕੇ ਚੌਥੀ ਵਾਰ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਵੱਡੀ ਜਿੱਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਲੋਕਾਂ ਨੇ ਖੁਸ਼ੀ ਜਤਾਈ।

ਇਸ ਜਿੱਤ 'ਤੇ ਵਧਾਈ ਦਿੰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਅੰਦਾਜ਼ 'ਚ ਫਾਈਨਲ 'ਚ ਪ੍ਰਵੇਸ਼ ਕੀਤਾ। ਸ਼ਾਨਦਾਰ ਬੱਲੇਬਾਜ਼ੀ ਅਤੇ ਚੰਗੀ ਗੇਂਦਬਾਜ਼ੀ ਨੇ ਸਾਡੀ ਟੀਮ ਲਈ ਮੈਚ ਪੱਕਾ ਕਰ ਦਿੱਤਾ। ਫਾਈਨਲ ਦੇ ਲਈ ਸ਼ੁੱਭਕਾਮਨਾਵਾਂ! ਉਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਫਾਈਨਲ ਵਿੱਚ ਪ੍ਰਵੇਸ਼ ਬੌਸ ਦੀ ਤਰ੍ਹਾਂ ਕੀਤਾ ਹੈ। ਅਮਿਤ ਸ਼ਾਹ ਨੇ ਟਵੀਟ ਕੀਤਾ, 'ਬੌਸ ਦੀ ਤਰ੍ਹਾਂ ਫਾਈਨਲ 'ਚ ਪਹੁੰਚੇ। ਕ੍ਰਿਕਟ ਦੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ। ਸ਼ੁੱਭਕਾਮਨਾਵਾਂ!

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਇਤਿਹਾਸਕ ਜਿੱਤ। ਨਿਊਜ਼ੀਲੈਂਡ 'ਤੇ ਭਾਰਤ ਦੀ 'ਮਹਾਨ' ਜਿੱਤ 'ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ! ਭਾਰਤੀ ਕ੍ਰਿਕਟ ਟੀਮ ਦੇ ਹਰ ਖਿਡਾਰੀ ਨੂੰ ਦਿਲੋਂ ਵਧਾਈਆਂ, ਜਿਨ੍ਹਾਂ ਨੇ ਇਸ ਸ਼ਾਨਦਾਰ ਜਿੱਤ ਨਾਲ ਤਿਉਹਾਰੀ ਸੀਜ਼ਨ ਨੂੰ ਹੋਰ ਖੁਸ਼ਹਾਲ ਬਣਾ ਦਿੱਤਾ! ਫਾਈਨਲ ਲਈ ਸ਼ੁੱਭਕਾਮਨਾਵਾਂ!"

ਕਾਂਗਰਸ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ 'X' 'ਤੇ ਲਿਖਿਆ, ''ਸ਼ਾਬਾਸ਼, ਟੀਮ ਇੰਡੀਆ! ਪੂਰੀ ਖੇਡ ਦੌਰਾਨ ਟੀਮ ਵਰਕ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ। ਵਿਰਾਟ, ਸ਼ਾਨਦਾਰ ਪ੍ਰਾਪਤੀ ਲਈ ਵਧਾਈ।!"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News