ਟਰੰਪ ਸਾਹਮਣੇ ਕਸ਼ਮੀਰ ’ਤੇ ਪੀ.ਐੱਮ. ਮੋਦੀ ਦੇ ਬਿਆਨ ਤੋਂ ਖੁਸ਼ ਹੋਏ ਮਨੂੰ ਸਿੰਘਵੀ

08/26/2019 10:27:34 PM

ਨਵੀਂ ਦਿੱਲੀ — ਫਰਾਂਸ ਦੇ ਬਿਆਰਿਤਜ ’ਚ ਜੀ-7 ਸਿਖਰ ਸਮਾਗਮ ਤੋਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਮੁਲਾਕਾਤ ਹੋਈ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਰੇ ਮੁੱਦੇ ਦੋ-ਪੱਖੀ ਹੈ ਤੇ ਇਨ੍ਹਾਂ ਮਸਲਿਆਂ ’ਤੇ ਕਿਸੇ ਤੀਜੇ ਪੱਖ ਦੀ ਵਿਚੋਲਗੀ ਦੀ ਕੋਈ ਜ਼ਰੂਰਤ ਨਹੀਂ ਹੈ। ਪੀ.ਐੱਮ. ਮੋਦੀ ਦੇ ਇਸ ਰੁਖ ਦੀ ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਨੇ ਸ਼ਲਾਘਾ ਕੀਤੀ ਹੈ। ਸਿੰਘਵੀ ਨੇ ਟਵੀਟ ਕਰ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਪ੍ਰਧਾਨ ਮੰਤਰੀ ਨੇ ਜੀ-7 ’ਚ ਸਪੱਸ਼ਟ ਕਰ ਦਿੱਤਾ ਹੈ ਕਿ ਕਸ਼ਮੀਰ ਦਾ ਮੁੱਦਾ ਭਾਰਤ ਤੇ ਪਾਕਿਸਤਾਨ ਦਾ ਦੋ-ਪੱਖੀ ਮੱੁਦਾ ਹੈ। ਅਭਿਸ਼ੇਕ ਮਨੂੰ ਸਿੰਘਨੀ ਨੇ ਟਵੀਟ ਕੀਤਾ, ‘ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਜੀ-7 ਸਮਾਗਮ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਰੇ ਮੁੱਦੇ ਜਿਨ੍ਹਾਂ ’ਚ ਕਸ਼ਮੀਰ ਵੀ ਸ਼ਾਮਲ ਹੈ ਦੋ-ਪੱਖੀ ਹੈ ਤੇ ਕੁਝ ਉਲਝਣ ਦੇ ਬਾਵਜੂਦ ਅੱਗੇ ਵੀ ਦੋ-ਪੱਖੀ ਵੀ ਰਹਿਣਗੇ, ਅਜਿਹਾ ਜਾਣ ਕੇ ਵਧੀਆ ਲੱਗਾ। ਵਧਈ ਹੋਵੇ।’’


Inder Prajapati

Content Editor

Related News