ਜਦੋਂ ਔਰਤ ਦੇ ਸਨਮਾਨ ''ਚ ਖੁਦ ਝੁਕ ਗਏ PM ਮੋਦੀ

1/3/2020 9:41:34 AM

ਤੁਮਕੁਰ—ਕਰਨਾਟਕ ਦੇ ਤੁਮਕੁਰ ਸ਼ਹਿਰ 'ਚ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਦੇ ਸਨਮਾਨ ਦੀ ਉਦਾਹਰਣ ਦਿੱਤੀ। ਸਟੇਜ 'ਤੇ ਐਵਾਰਡ ਦਿੰਦੇ ਸਮੇਂ ਅੱਗੇ ਵੱਧ ਕੇ ਉਹ ਇਕ ਔਰਤ ਦੇ ਪੈਰਾਂ 'ਚ ਝੁਕ ਗਏ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਗਏ। ਦਰਅਸਲ ਐਵਾਰਡ ਹਾਸਲ ਕਰਨ ਵਾਲੀ ਇਕ ਔਰਤ ਪੀ.ਐੱਮ. ਦੇ ਪੈਰ ਛੂਹਣ ਲੱਗੀ ਸੀ ਪਰ ਉਸਨੂੰ ਰੋਕਦੇ ਹੋਏ ਪੀ.ਐੱਮ. ਹੀ ਉਸਦੇ ਅੱਗੇ ਝੁਕ ਗਏ।

ਦੱਸਣਯੋਗ ਹੈ ਕਿ ਪੀ.ਐੱਮ. ਮੋਦੀ ਦੋ ਦਿਨਾਂ ਦੇ ਕਰਨਾਟਕ ਦੌਰੇ 'ਤੇ ਹਨ। ਆਪਣੇ ਦੌਰੇ ਤੋਂ ਪਹਿਲਾਂ ਪੀ.ਐੱਮ ਮੋਦੀ ਨੇ ਤੁਮਕੁਰ ਸ਼ਹਿਰ 'ਚ ਇਕ ਜਨਸਭਾ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ 'ਖੇਤੀ ਕਰਮਨ ਐਵਾਰਡ' ਨਾਲ ਲੋਕਾਂ ਨੂੰ ਸਨਮਾਨਿਤ ਕੀਤਾ। ਮੀਡੀਆ ਰਿਪੋਰਟ ਮੁਤਾਬਕ ਸਨਮਾਨ ਸਮਾਰੋਹ ਦੌਰਾਨ ਐਵਾਰਡ ਪ੍ਰਾਪਤ ਕਰਨ ਵਾਲੀ ਕੰਚਨ ਵਰਮਾ ਨੇ ਪਹਿਲਾ ਪੀ.ਐੱਮ. ਦਾ ਧੰਨਵਾਦ ਕੀਤਾ, ਜਿਸ ਦਾ ਪੀ. ਐੱਮ. ਨੇ ਰੱਥ ਜੋੜ ਕੇ ਜਵਾਬ ਦਿੱਤਾ। ਇਸ ਤੋਂ ਬਾਅਦ ਕੰਚਨ ਪੀ.ਐੱਮ. ਦੇ ਪੈਰ ਛੂਹਣ ਲੱਗੀ, ਜਿਸ 'ਤੇ ਪੀ.ਐੱਮ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਖੁਦ ਉਨ੍ਹਾਂ ਦੇ ਪੈਰਾਂ 'ਚ ਝੁਕ ਗਏ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Edited By Iqbalkaur