PM ਮੋਦੀ ਕੱਲ੍ਹ ਕਰਨਗੇ ਪੁਣੇ ਦਾ ਦੌਰਾ, ਮੈਟਰੋ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

Sunday, Jul 30, 2023 - 10:07 PM (IST)

PM ਮੋਦੀ ਕੱਲ੍ਹ ਕਰਨਗੇ ਪੁਣੇ ਦਾ ਦੌਰਾ, ਮੈਟਰੋ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

ਜੈਤੋ (ਰਘੂਨੰਦਨ ਪਰਾਸ਼ਰ) : ਪ੍ਰਧਾਨ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਗਸਤ ਨੂੰ ਪੁਣੇ, ਮਹਾਰਾਸ਼ਟਰ ਦਾ ਦੌਰਾ ਕਰਨਗੇ। ਸਵੇਰੇ ਕਰੀਬ 11 ਵਜੇ ਪ੍ਰਧਾਨ ਮੰਤਰੀ ਦਗਦੂਸ਼ੇਠ ਮੰਦਰ 'ਚ ਦਰਸ਼ਨ ਅਤੇ ਪੂਜਾ ਕਰਨਗੇ। ਸਵੇਰੇ 11:45 ਵਜੇ ਉਨ੍ਹਾਂ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਰਤੀ ਜਲ ਸੈਨਾ ਨੇ ਖਤਮ ਕੀਤੀ ਗੁਲਾਮੀ ਦੀ ਇਕ ਹੋਰ ਪ੍ਰਥਾ, ਹੁਣ ਜਵਾਨਾਂ ਨੂੰ ਨਹੀਂ ਕਰਨਾ ਪਵੇਗਾ ਇਹ ਕੰਮ

ਇਸ ਤੋਂ ਬਾਅਦ ਦੁਪਹਿਰ 12:45 ਵਜੇ ਪ੍ਰਧਾਨ ਮੰਤਰੀ ਮੈਟਰੋ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਇਲਾਵਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਪੁਣੇ ਮੈਟਰੋ ਫੇਜ਼-1 ਦੇ 2 ਕੋਰੀਡੋਰਾਂ ਦੇ ਮੁਕੰਮਲ ਸੈਕਸ਼ਨਾਂ 'ਤੇ ਸੇਵਾਵਾਂ ਦੇ ਉਦਘਾਟਨ ਲਈ ਮੈਟਰੋ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਸੈਕਸ਼ਨ ਫੂਗੇਵਾੜੀ ਸਟੇਸ਼ਨ ਤੋਂ ਸਿਵਲ ਕੋਰਟ ਸਟੇਸ਼ਨ ਅਤੇ ਗਰਵਾਰੇ ਕਾਲਜ ਸਟੇਸ਼ਨ ਤੋਂ ਰੂਬੀ ਹਾਲ ਕਲੀਨਿਕ ਸਟੇਸ਼ਨ ਤੱਕ ਹਨ।

ਇਹ ਵੀ ਪੜ੍ਹੋ : OMG! 7 ਮਹੀਨਿਆਂ ਦਾ ਬੱਚਾ ਸੀ ‘ਪ੍ਰੈਗਨੈਂਟ’! ਪੇਟ ’ਚੋਂ ਨਿਕਲਿਆ 2 ਕਿਲੋ ਦਾ ਭਰੂਣ

ਪ੍ਰਧਾਨ ਮੰਤਰੀ ਪਿੰਪਰੀ ਚਿੰਚਵਾੜ ਮਿਊਂਸੀਪਲ ਕਾਰਪੋਰੇਸ਼ਨ ਦੇ ਅਧੀਨ ਵੇਸਟ ਟੂ ਐਨਰਜੀ ਪਲਾਂਟ ਦਾ ਉਦਘਾਟਨ ਕਰਨਗੇ। ਸਾਰਿਆਂ ਲਈ ਘਰ ਦੀ ਪ੍ਰਾਪਤੀ ਦੇ ਮਿਸ਼ਨ ਵੱਲ ਅੱਗੇ ਵਧਦਿਆਂ ਪ੍ਰਧਾਨ ਮੰਤਰੀ ਪੀ.ਸੀ.ਐੱਮ.ਸੀ. ਦੁਆਰਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 1280 ਤੋਂ ਵੱਧ ਮਕਾਨਾਂ ਨੂੰ ਸੌਂਪਣਗੇ। ਉਹ ਪੁਣੇ ਨਗਰ ਨਿਗਮ ਦੁਆਰਾ ਬਣਾਏ ਗਏ 2650 ਤੋਂ ਵੱਧ ਘਰਾਂ ਨੂੰ ਵੀ ਸੌਂਪਣਗੇ। ਪ੍ਰਧਾਨ ਮੰਤਰੀ ਨੂੰ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ 41ਵੇਂ ਵਿਅਕਤੀ ਬਣ ਜਾਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News