''ਟਰੰਪ ਤੇ ਮੋਦੀ ਕੋਰੋਨਾ ਖਿਲਾਫ ਮਿਲ ਕੇ ਲੜਨਗੇ ਜੰਗ''

Saturday, Apr 04, 2020 - 07:36 PM (IST)

''ਟਰੰਪ ਤੇ ਮੋਦੀ ਕੋਰੋਨਾ ਖਿਲਾਫ ਮਿਲ ਕੇ ਲੜਨਗੇ ਜੰਗ''

ਨਵੀਂ ਦਿੱਲੀ — ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲ ਕੀਤੀ। ਇਸ ਗੱਲ ਦੀ ਜਾਣਕਾਰੀ ਪੀ.ਐੱਮ. ਮੋਦੀ ਨੇ ਖੁਦ ਟਵੀਟ ਕਰਕੇ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਲੜਨ ਲਈ ਸਾਡੇ ਵਿਚਾਲੇ ਇਕ ਸਾਰਥਕ ਚਰਚਾ ਹੋਈ। ਪੀ.ਐੱਮ. ਮੋਦੀ ਨੇ ਦੱਸਿਆ ਕਿ ਉਨ੍ਹਾਂ ਵਿਚਾਲੇ ਕੋਰੋਨਾ ਖਿਲਾਫ ਜੰਗ ਲਈ ਸਹਿਯੋਗ ਅਤੇ ਪੂਰੀ ਤਾਕਤ ਲਗਾਉਣ 'ਤੇ ਚਰਚਾ ਹੋਈ। ਦੋਵਾਂ ਨੇਤਾਵਾਂ ਨੇ ਕੋਰੋਨਾ ਖਿਲਾਫ ਜੰਗ ਲਈ ਪੂਰੀ ਤਾਕਤ ਨਾਲ ਮਿਲ ਕੇ ਲੜਨ 'ਤੇ ਸਹਿਮਤੀ ਜਤਾਈ ਹੈ।


author

Inder Prajapati

Content Editor

Related News