ਚੋਣ ਨਤੀਜਿਆਂ ਤੋਂ ਬਾਅਦ PM ਮੋਦੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ

Sunday, Dec 03, 2023 - 06:46 PM (IST)

ਨਵੀਂ ਦਿੱਲੀ- ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ, 'ਨਾ ਰੁਕਣਾ, ਨਾ ਥਕਣਾ, ਭਾਰਤ ਨੂੰ ਜੇਤੂ ਬਣਾਉਣਾ ਹੈ।' 

ਪੀ.ਐੱਮ. ਮੋਦੀ ਨੇ ਟਵੀਟ ਕਰਕੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ

ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ ਕਿ ਜਨਤਾ-ਜਨਾਰਦਨ ਨੂੰ ਨਮਨ! ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਚੋਣ ਨਤੀਜੇ ਦੱਸ ਰਹੇ ਹਨ ਕਿ ਭਾਰਤ ਦੀ ਜਨਤਾ ਦਾ ਭਰੋਸਾ ਸਿਰਫ ਅਤੇ ਸਿਰਫ ਸੁਸ਼ਾਸਨ ਅਤੇ ਵਿਕਾਸ ਦੀ ਰਾਜਨੀਤੀ 'ਚ ਹੈ, ਉਨ੍ਹਾਂ ਦਾ ਭਰੋਸਾ ਭਾਜਪਾ 'ਚ ਹੈ। ਭਾਜਪਾ 'ਤੇ ਆਪਣਾ ਸਨੇਹ, ਵਿਸ਼ਵਾਸ ਅਤੇ ਆਸ਼ੀਰਵਾਦ ਬਰਸਾਉਣ ਲਈ ਮੈਂ ਇਨ੍ਹਾਂ ਸਾਰੇ ਸੂਬਿਆਂ ਦੇ ਪਰਿਵਾਰ ਵਾਲਿਆਂ ਦਾ, ਖ਼ਾਸ ਕਰਕੇ ਔਰਤਾਂ-ਧੀਆਂ-ਭੈਣਾਂ ਦਾ, ਸਾਡੇ ਨੌਜਵਾਨ ਵੋਟਰਾਂ ਦਾ ਦਿਲੋਂ ਧੰਨਵਾਦ ਕਰਦਾਂ ਹਾਂ।

PunjabKesari

ਪੀ.ਐੱਮ. ਮੋਦੀ ਨੇ ਆਪਣੇ ਟਵੀਟ 'ਚ ਲਿਖਿਆ ਕਿ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੀ ਭਲਾਈ ਲਈ ਅਣਥੱਕ ਕੰਮ ਕਰਦੇ ਰਹਾਂਗੇ। ਇਸ ਮੌਕੇ ਪਾਰਟੀ ਦੇ ਸਮੂਹ ਮਿਹਨਤੀ ਵਰਕਰਾਂ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ! ਤੁਸੀਂ ਸਾਰਿਆਂ ਨੇ ਇੱਕ ਸ਼ਾਨਦਾਰ ਮਿਸਾਲ ਕਾਇਮ ਕੀਤੀ ਹੈ। ਜਿਸ ਤਰ੍ਹਾਂ ਤੁਸੀਂ ਭਾਜਪਾ ਦੀਆਂ ਵਿਕਾਸ ਅਤੇ ਗਰੀਬ ਕਲਿਆਣਕਾਰੀ ਨੀਤੀਆਂ ਨੂੰ ਲੋਕਾਂ ਵਿਚ ਪਹੁੰਚਾਇਆ ਹੈ, ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਘੱਟ ਹੈ। ਅਸੀਂ ਵਿਕਸਿਤ ਭਾਰਤ ਦੇ ਟੀਚੇ ਨੂੰ ਲੈ ਕੇ ਅੱਗੇ ਵਧ ਰਹੇ ਹਾਂ। ਅਸੀਂ ਨਾ ਤਾਂ ਰੁਕਣਾ ਹੈ ਅਤੇ ਨਾ ਹੀ ਥੱਕਣਾ ਹੈ। ਅਸੀਂ ਭਾਰਤ ਨੂੰ ਜੇਤੂ ਬਣਾਉਣਾ ਹੈ। ਅੱਜ ਅਸੀਂ ਮਿਲ ਕੇ ਇਸ ਦਿਸ਼ਾ ਵਿਚ ਇਕ ਮਜ਼ਬੂਤ ​​ਕਦਮ ਚੁੱਕਿਆ ਹੈ।


Rakesh

Content Editor

Related News