PM ਮੋਦੀ ਨੇ J&K ਨੂੰ ਦਿੱਤੀ ਵੱਡੀ ਸੌਗਾਤ, ਕਿਹਾ- ਕਸ਼ਮੀਰ ਦੀਆਂ ਵਾਦੀਆਂ 'ਚ ਲੋਕ ਸਵਿਟਜ਼ਰਲੈਂਡ ਜਾਣਾ ਭੁੱਲ ਜਾਣਗੇ

Tuesday, Feb 20, 2024 - 01:51 PM (IST)

PM ਮੋਦੀ ਨੇ J&K ਨੂੰ ਦਿੱਤੀ ਵੱਡੀ ਸੌਗਾਤ, ਕਿਹਾ- ਕਸ਼ਮੀਰ ਦੀਆਂ ਵਾਦੀਆਂ 'ਚ ਲੋਕ ਸਵਿਟਜ਼ਰਲੈਂਡ ਜਾਣਾ ਭੁੱਲ ਜਾਣਗੇ

ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਜੰਮੂ-ਕਸ਼ਮੀਰ ਵਿਚ ਰੇਲਵੇ, ਹਵਾਬਾਜ਼ੀ, ਸਿੱਖਿਆ ਅਤੇ ਸੜਕ ਖੇਤਰਾਂ ਸਮੇਤ 32,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਜੰਮੂ-ਕਸ਼ਮੀਰ 'ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਵਿਕਸਿਤ ਹੋਣ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਵਿਕਸਿਤ ਕਰਨ ਲਈ ਸਾਡੀ ਸਰਕਾਰ ਗਰੀਬ, ਕਿਸਾਨ, ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ 'ਤੇ ਸਭ ਤੋਂ ਜ਼ਿਆਦਾ ਫੋਕਸ ਕਰ ਰਹੀ ਹੈ। ਕਸ਼ਮੀਰ ਦੀਆਂ ਵਾਦੀਆਂ ਵਿਚ ਲੋਕ ਸਵਿਟਜ਼ਰਲੈਂਡ ਜਾਣਾ ਭੁੱਲ ਜਾਣਗੇ।  ਟ

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਵਾਣੀ; ਇਨ੍ਹਾਂ ਸੂਬਿਆਂ 'ਚ ਪਵੇਗਾ ਮੋਹਲੇਧਾਰ ਮੀਂਹ

 

 

ਨਵਾਂ ਭਾਰਤ, ਆਪਣੀ ਮੌਜੂਦਾ ਪੀੜ੍ਹੀ ਨੂੰ ਆਧੁਨਿਕ ਸਿੱਖਿਆ ਦੇਣ ਲਈ ਜ਼ਿਆਦਾ ਤੋਂ ਜ਼ਿਆਦਾ ਖਰਚ ਕਰ ਰਿਹਾ ਹੈ। ਹੁਣ ਜੰਮੂ-ਕਸ਼ਮੀਰ ਇਕ ਸੰਤੁਲਿਤ ਵਿਕਾਸ ਵੱਲ ਵੱਧ ਰਿਹਾ ਹੈ। ਹੁਣ ਪ੍ਰਦੇਸ਼ ਦਾ ਕੋਈ ਵੀ ਇਲਾਕਾ ਪਿੱਛੇ ਨਹੀਂ ਰਹੇਗਾ, ਸਾਰੇ ਮਿਲ ਕੇ ਅੱਗੇ ਵੱਧਣਗੇ। ਭਾਰਤ ਦੇ ਸੰਵਿਧਾਨ 'ਚ ਜਿਸ ਸਮਾਜਿਕ ਨਿਆਂ ਦਾ ਭਰੋਸਾ ਦਿੱਤਾ ਗਿਆ ਹੈ, ਉਹ ਭਰੋਸਾ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਆਮ ਜਨ ਨੂੰ ਵੀ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜਦੋਂ ਦੇਸ਼ ਵਿਚ ਵੰਦੇ ਭਾਰਤ ਟਰੇਨ ਸ਼ੁਰੂ ਹੋਈ ਤਾਂ ਇਸ ਲਈ ਅਸੀਂ ਜੰਮੂ-ਕਸ਼ਮੀਰ ਨੂੰ ਵੀ ਚੁਣਿਆ। ਮਾਤਾ ਵੈਸ਼ਨੋ ਦੇਵੀ ਤੱਕ ਵੰਦੇ ਭਾਰਤ ਟਰੇਨ ਚਲਾਈ। ਵਿਕਸਿਤ ਹੁੰਦੇ ਜੰਮੂ-ਕਸ਼ਮੀਰ ਨੂੰ ਲੈ ਕੇ ਪੂਰੀ ਦੁਨੀਆ ਵਿਚ ਉਤਸ਼ਾਹ ਹੈ। ਪੂਰੀ ਦੁਨੀਆ ਜੰਮੂ-ਕਸ਼ਮੀਰ ਦੀ ਸੁੰਦਰਤਾ, ਪਰੰਪਰਾ ਅਤੇ ਇੱਥੋਂ ਦੇ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਹੈ। ਅੱਜ ਹਰ ਕੋਈ ਜੰਮੂ-ਕਸ਼ਮੀਰ ਆਉਣਾ ਚਾਹੁੰਦਾ ਹੈ। 

ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਟੇ ਕਿਸਾਨ; ਕੇਂਦਰ ਦੇ ਮਤੇ 'ਤੇ ਕੋਰੀ ਨਾਂਹ, ਭਲਕੇ ਕਰਨਗੇ 'ਦਿੱਲੀ ਕੂਚ'

ਪਿਛਲੇ ਇਕ ਦਹਾਕੇ ਵਿਚ ਮਾਤਾ ਵੈਸ਼ਨੋ ਦੇਵੀ ਅਤੇ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਰਿਕਾਡਰ ਗਿਣਤੀ ਵਿਚ ਸੈਲਾਨੀ ਪਹੁੰਚੇ। ਅੱਜ ਭਾਰਤ ਗਰੀਬਾਂ ਨੂੰ ਮੁਫ਼ਤ ਰਾਸ਼ਨ, ਪੱਕੇ ਘਰ, ਗੈਸ, ਪਖ਼ਾਨੇ ਵਰਗੀਆਂ ਕਈ ਸਹੂਲਤਾਂ ਦੇ ਰਿਹਾ ਹੈ। ਸਾਨੂੰ ਆਉਣ ਵਾਲੇ 5 ਸਾਲਾਂ ਵਿਚ ਭਾਰਤ ਨੂੰ ਦੁਨੀਆ ਦੀ ਤੀਜੀ ਵੱਡੀ ਆਰਥਿਕਤਾ ਬਣਾਉਣਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News