ਟੀਕਾਕਰਨ ''ਚ ਬਣਾ ਰਿਕਾਰਡ, ਇੱਕ ਦਿਨ ''ਚ 81 ਲੱਖ ਟੀਕਾ ਲੱਗਣ ''ਤੇ PM ਮੋਦੀ ਬੋਲੇ- ''ਵੈਲਡਨ ਇੰਡੀਆ''

Monday, Jun 21, 2021 - 09:21 PM (IST)

ਟੀਕਾਕਰਨ ''ਚ ਬਣਾ ਰਿਕਾਰਡ, ਇੱਕ ਦਿਨ ''ਚ 81 ਲੱਖ ਟੀਕਾ ਲੱਗਣ ''ਤੇ PM ਮੋਦੀ ਬੋਲੇ- ''ਵੈਲਡਨ ਇੰਡੀਆ''

ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅੱਜ ਤੋਂ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਪਹਿਲੇ ਹੀ ਦਿਨ ਦੇਸ਼ ਨੇ ਟੀਕਾ ਲਗਾਉਣ ਦਾ ਰਿਕਾਰਡ ਬਣਾ ਲਿਆ ਹੈ। ਸਰਕਾਰ ਦੇ ਅੰਕੜਿਆਂ ਦੇ ਅਨੁਸਾਰ, ਹੁਣ ਤੱਕ ਅੱਜ ਕੋਰੋਨਾ ਵੈਕਸੀਨ ਦੀ 81 ਲੱਖ ਡੋਜ਼ ਲਗਾਈ ਜਾ ਚੁੱਕੀ ਹੈ। ਟੀਕਾਕਰਨ ਦਾ ਰਿਕਾਰਡ ਬਣਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਖੁਸ਼ੀ ਜਤਾਉਂਦੇ ਹੋਏ ਵੈਲਡਨ ਇੰਡੀਆ ਕਿਹਾ ਹੈ।

ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ

ਕੇਂਦਰ ਸਰਕਾਰ ਅੱਜ ਤੋਂ ਦੇਸ਼ ਦੇ ਹਰ ਨਾਗਰਿਕਾਂ ਨੂੰ ਫ੍ਰੀ ਵਿੱਚ ਟੀਕਾ ਉਪਲੱਬਧ ਕਰਵਾ ਰਹੀ ਹੈ। ਕੁੱਝ ਦਿਨਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਬਾਰੇ ਐਲਾਨ ਕੀਤਾ ਸੀ। ਅੰਤਰਰਾਸ਼ਟਰੀ ਯੋਗ ਦਿਵਸ ਦੇ ਦਿਨ ਤੋਂ ਟੀਕਾਕਰਨ ਦੀ ਰਫ਼ਤਾਰ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਟੀਕਾਕਰਨ ਉਤਪਾਦਨ ਵਿੱਚੋਂ 75 ਫੀਸਦੀ ਹਿੱਸਾ ਖੁਦ ਖਰੀਦਣ ਦਾ ਫੈਸਲਾ ਕੀਤਾ ਹੈ, ਜਦੋਂ ਕਿ 25 ਫੀਸਦੀ ਟੀਕਾ ਪ੍ਰਾਈਵੇਟ ਹਸਪਤਾਲਾਂ ਦੁਆਰਾ ਖਰੀਦਿਆ ਜਾ ਸਕੇਗਾ।

Today’s record-breaking vaccination numbers are gladdening. The vaccine remains our strongest weapon to fight COVID-19. Congratulations to those who got vaccinated and kudos to all the front-line warriors working hard to ensure so many citizens got the vaccine.

Well done India!

— Narendra Modi (@narendramodi) June 21, 2021

ਕੇਂਦਰ ਸਰਕਾਰ ਹੁਣ ਟੀਕਿਆਂ ਨੂੰ ਖਰੀਦਕੇ ਰਾਜ ਸਰਕਾਰ ਨੂੰ ਖੁਦ ਦੇਵੇਗੀ, ਜਦੋਂ ਕਿ ਪਹਿਲਾਂ ਸੂਬਿਆਂ ਨੂੰ ਵੀ ਟੀਕਾ ਖਰੀਦਣ ਲਈ ਕਿਹਾ ਗਿਆ ਸੀ। ਅੱਜ ਸਵੇਰ ਤੋਂ ਟੀਕਾਕਰਨ ਮੁਹਿੰਮ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਜ੍ਹਾ ਨਾਲ 81 ਲੱਖ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ। ਸਰਕਾਰ ਨੇ ਦੱਸਿਆ ਕਿ ਸ਼ਾਮ ਸੱਤ ਵਜੇ ਤੱਕ ਕੋਵਿਨ ਐਪ ਦੇ ਅਨੁਸਾਰ 80,96,417 ਵੈਕਸੀਨ ਲੱਗ ਚੁੱਕੀ ਹੈ।

ਟੀਕਾਕਰਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ''ਅੱਜ ਦੀ ਰਿਕਾਰਡ ਤੋੜ ਟੀਕਾਕਰਨ ਗਿਣਤੀ ਖੁਸ਼ ਕਰਣ ਵਾਲੀ ਹੈ। ਕੋਵਿਡ-19 ਨਾਲ ਲੜਨ ਲਈ ਵੈਕਸੀਨ ਸਾਡਾ ਸਭ ਤੋਂ ਮਜ਼ਬੂਤ ਹਥਿਆਰ ਬਣੀ ਹੋਈ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈ, ਜਿਨ੍ਹਾਂ ਨੇ ਟੀਕਾ ਲਗਵਾਇਆ ਅਤੇ ਸਾਰੇ ਫਰੰਟਲਾਈਨ ਵਾਰੀਅਰਜ਼ ਨੂੰ ਵੀ ਵਧਾਈ ਜਿਨ੍ਹਾਂ ਨੇ ਇਹ ਯਕੀਨੀ ਕੀਤਾ ਕਿ ਇਨ੍ਹਾਂ ਸਾਰਿਆਂ ਨਾਗਰਿਕਾਂ ਨੂੰ ਟੀਕਾ ਮਿਲ ਸਕਿਆ, ਵੈਲਡਨ ਇੰਡੀਆ।'' ਉਥੇ ਹੀ, ਪੀ.ਐੱਮ. ਮੋਦੀ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਜੋਤੀਰਾਦਿਤਿਆ ਸਿੰਧਿਆ ਨੇ ਕਿਹਾ ਹੈ ਕਿ ਇੱਥੋਂ ਅੱਗੇ ਅਤੇ ਉੱਪਰ, ਵੈਲਡਨ ਇੰਡੀਆ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News