PM ਮੋਦੀ ਨੇ ਚਿੱਠੀ ਭੇਜ ਕੇ ''ਖਵਾਇਸ਼'' ਦਾ ਵਧਾਇਆ ਮਾਣ, ਕਿਹਾ- ਨੌਜਵਾਨ ਪੀੜ੍ਹੀ ਨਾਲ ਜੁੜੀਆਂ ਦੇਸ਼ ਦੀਆਂ ਉਮੀਦਾਂ

06/05/2023 5:32:45 PM

ਝੱਜਰ- ਹਰਿਆਣਾ ਦੇ ਝੱਜਰ ਦੀ ਵਿਦਿਆਰਥਣ ਖਵਾਇਸ਼ ਦੀ ਖਵਾਇਸ਼ ਪੂਰੀ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਵਾਇਸ਼ ਨੂੰ ਚਿੱਠੀ ਭੇਜੀ ਹੈ। 'ਪ੍ਰੀਖਿਆ ਪੇ ਚਰਚਾ' 'ਤੇ ਪ੍ਰਧਾਨ ਮੰਤਰੀ ਮੋਦੀ ਨੇ ਧੰਨਵਾਦ ਵੀ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨਾਲ ਦੇਸ਼ ਦੀਆਂ ਉਮੀਦਾਂ ਜੁੜੀਆਂ ਹਨ।

ਉੱਥੇ ਹੀ ਖਵਾਇਸ਼ ਨੇ ਪ੍ਰਧਾਨ ਮੰਤਰੀ ਦੀ ਚਿੱਠੀ ਮਿਲਣ 'ਤੇ ਖੁਸ਼ੀ ਜਤਾਈ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੌਰਾਨ ਹਰ ਵਿਦਿਆਰਥੀ ਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਹੈ। ਪ੍ਰੀਖਿਆਵਾਂ ਚੱਲਦੀਆਂ ਰਹਿੰਦੀਆਂ ਹਨ, ਪਾਸ ਅਤੇ ਫੇਲ੍ਹ ਦੀ ਕਿਸੇ ਵੀ ਵਿਦਿਆਰਥੀ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਦੱਸ ਦੇਈਏ ਕਿ ਖਵਾਇਸ਼ ਝੱਜਰ ਦੇ ਇਕ ਪ੍ਰਾਈਵੇਟ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਦਾ ਪੂਰਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ ਹੈ। 


Tanu

Content Editor

Related News