PM ਮੋਦੀ ਬੋਲੇ- ਪਹਾੜੀ ਇਲਾਕਿਆਂ ’ਤੇ ਉਮੜੀ ਭੀੜ ਚਿੰਤਾ ਦਾ ਵਿਸ਼ਾ, ਸਾਵਧਾਨੀ ਵਰਤਣ ਲੋਕ

Tuesday, Jul 13, 2021 - 02:01 PM (IST)

PM ਮੋਦੀ ਬੋਲੇ- ਪਹਾੜੀ ਇਲਾਕਿਆਂ ’ਤੇ ਉਮੜੀ ਭੀੜ ਚਿੰਤਾ ਦਾ ਵਿਸ਼ਾ, ਸਾਵਧਾਨੀ ਵਰਤਣ ਲੋਕ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਹਰ ਵੈਰੀਐਂਟ ’ਤੇ ਨਜ਼ਰ ਰੱਖਣੀ ਹੋਵੇਗੀ। ਤਬਦੀਲੀ ਮਗਰੋਂ ਇਹ ਕਿੰਨਾ ਪਰੇਸ਼ਾਨ ਕਰਨ ਵਾਲਾ ਹੋਵੇਗਾ, ਇਸ ਬਾਰੇ ਮਾਹਰ ਲਗਾਤਾਰ ਸਟੱਡੀ ਕਰ ਰਹੇ ਹਨ। ਅਜਿਹੇ ਵਿਚ ਰੋਕਥਾਮ ਅਤੇ ਇਲਾਜ ਬਹੁਤ ਜ਼ਰੂਰੀ ਹੈ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਪੂਰਬੀ-ਉੱਤਰੀ ਦੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਵਿਡ-19 ਨੂੰ ਲੈ ਕੇ ਅਹਿਮ ਚਰਚਾ ਕੀਤੀ। 

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 3 ਕਰੋੜ ਦੇ ਪਾਰ

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨਾਲ ਚਰਚਾ ਦੌਰਾਨ ਕਿਹਾ ਕਿ ਪੂਰਬੀ-ਉੱਤਰੀ ਦੇ ਕੁਝ ਜ਼ਿਲ੍ਹਿਆਂ ’ਚ ਕੇਸ ਵੱਧ ਹਨ, ਅਜਿਹੇ ਵਿਚ ਚੌਕਸ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨ ਨੀਤੀ ’ਤੇ ਜ਼ੋਰ ਦੇ ਕੇ ਹੀ ਸਹੀ ਐਕਸ਼ਨ ਲਿਆ ਜਾ ਸਕਦਾ ਹੈ। ਇਹ ਸਹੀ ਹੈ ਕਿ ਕੋਰੋਨਾ ਦੀ ਵਜ੍ਹਾ ਨਾਲ ਸੈਰ-ਸਪਾਟਾ, ਕਾਰੋਬਾਰ ਬਹੁਤ ਪ੍ਰਭਾਵਿਤ ਹੋਇਆ ਹੈ ਪਰ ਅੱੱਜ ਮੈਂ ਬਹੁਤ ਜ਼ੋਰ ਦੇ ਕੇ ਕਹਾਂਗਾ ਕਿ ਪਹਾੜੀ ਇਲਾਕਿਆਂ ਵਿਚ, ਮਾਰਕੀਟ ’ਚ ਬਿਨਾਂ ਮਾਸਕ ਪਹਿਨੇ ਭਾਰੀ ਭੀੜ ਦਾ ਇਕੱਠਾ ਹੋਣਾ ਠੀਕ ਨਹੀਂ ਹੈ। ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਤੀਜੀ ਲਹਿਰ ਤੋਂ ਪਹਿਲਾਂ ਲੋਕ ਘੁੰਮ ਰਹੇ ਹਨ ਪਰ ਤੀਜੀ ਲਹਿਰ ਖ਼ੁਦ ਨਹੀਂ ਆਏਗੀ, ਉਸ ਨੂੰ ਇਸ ਤਰ੍ਹਾਂ ਲਿਆਂਦਾ ਜਾਵੇਗਾ। 

ਇਹ ਵੀ ਪੜ੍ਹੋ : ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਚਿਤਾਵਨੀ: ਸੈਰ-ਸਪਾਟਾ ਰੁਕੇ, ਨਹੀਂ ਤਾਂ ਕੋਰੋਨਾ ਦੀ ਤੀਜੀ ਲਹਿਰ ‘ਬੂਹੇ ਆਣ ਖੜ੍ਹੀ’

 

ਮੋਦੀ ਨੇ ਕਿਹਾ ਕਿ ਤੀਜੀ ਲਹਿਰ ਨਾਲ ਮੁਕਾਬਲੇ ਲਈ ਸਾਨੂੰ ਟੀਕਾਕਰਨ ਦੀ ਪ੍ਰਕਿਰਿਆ ਵੀ ਤੇਜ਼ ਕਰਦੇ ਰਹਿਣਾ ਹੈ। ਕੇਂਦਰ ਸਰਕਾਰ ਵਲੋਂ ਚਲਾਏ ਜਾ ਰਹੇ ‘ਸਾਰਿਆਂ ਨੂੰ ਵੈਕਸੀਨ- ਮੁਫ਼ਤ ਵੈਕਸੀਨ’ ਮੁਹਿੰਮ ਦੀ ਪੂਰਬੀ-ਉੱਤਰੀ ਵਿਚ ਵੀ ਓਨੀ ਹੀ ਅਹਿਮੀਅਤ ਹੈ। ਟੀਕਾਕਰਨ ਨੂੰ ਲੈ ਕੇ ਲੋਕਾਂ ਵਿਚਾਲੇ ਭਰਮ ਨੂੰ ਦੂਰ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੋ। ਦੋ ਗਜ਼ ਦੀ ਦੂਰੀ ਵੀ ਅਜੇ ਜ਼ਰੂਰੀ ਹੈ। ਕੇਂਦਰ ਸਰਕਾਰ ਵਲੋਂ ਸਾਰੇ ਸੂਬਿਆਂ ਨੂੰ ਸਲਾਹ ਹੈ ਕਿ ਵੱਡੀ ਗਿਣਤੀ ਵਿਚ ਕੋਰੋਨਾ ਟੈਸਟ ਕੀਤੇ ਜਾਣ। 

ਇਹ ਵੀ ਪੜ੍ਹੋ : ਸੜਕ ਹਾਦਸਿਆਂ ਨੇ ਝੰਜੋੜਿਆ ਦਿਲ; ਸਰਕਾਰ ਨੇ ਨਾ ਲਈ ਸਾਰ, ਬਜ਼ੁਰਗ ਜੋੜਾ ਖ਼ੁਦ ਹੀ ਭਰ ਰਿਹੈ ਸੜਕਾਂ ’ਤੇ ਟੋਏ


author

Tanu

Content Editor

Related News