PM ਮੋਦੀ ਨੇ ਨਰਾਤਿਆਂ ਦੀ ਦਿੱਤੀ ਵਧਾਈ, ਕਿਹਾ- ਦੇਸ਼ ਵਾਸੀਆਂ ਦੇ ਜੀਵਨ ''ਚ ਖ਼ੁਸ਼ਹਾਲੀ ਲਿਆਵੇ

Wednesday, Mar 22, 2023 - 10:24 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਚੇਤ ਨਰਾਤਿਆਂ ਅਤੇ ਰਿਵਾਇਤੀ ਭਾਰਤੀ ਹਿੰਦੂ ਨਵੇਂ ਸਾਲ ਦੀਆਂ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਨਰਾਤਿਆਂ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁੱਭਕਾਮਨਾਵਾਂ। ਸ਼ਰਧਾ ਅਤੇ ਭਗਤੀ ਦੇ ਇਹ ਪਾਵਨ-ਪੁਨੀਤ ਮੌਕੇ ਦੇਸ਼ ਵਾਸੀਆਂ ਦੇ ਜੀਵਨ ਨੂੰ ਸੁੱਖ-ਖ਼ੁਸ਼ਹਾਲੀ ਅਤੇ ਸੌਭਾਗ ਨਾਲ ਰੌਸ਼ਨ ਕਰੇ। ਜੈ ਮਾਤਾ ਦੀ! 

PunjabKesari

ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਵਿਕ੍ਰਮ ਸੰਵਤ 2080 ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਇਹ ਨਵਾਂ ਸਾਲ ਦੇਸ਼ ਵਾਸੀਆਂ ਲਈ ਨਵੇਂ-ਨਵੇਂ ਮੌਕੇ ਲੈ ਕੇ ਆਏ ਅਤੇ ਸਾਡਾ ਭਾਰਤ ਤਰੱਕੀ ਦੀਆਂ ਨਵੀਆਂ ਉੱਚਾਈਆਂ ਨੂੰ ਛੂਏ, ਇਹੀ ਕਾਮਨਾ ਹੈ। ਦੇਸ਼ ਵਾਸੀਆਂ ਨੂੰ ਉਗਾਦੀ, ਨਵਰੇਹ, ਗੁੜੀ ਪੜਵਾ, ਚੇਤੀ ਚਾਂਦ ਆਦਿ ਤਿਉਹਾਰਾਂ ਦੀ ਵੀ ਵਧਾਈ ਹੈ। ਇਹ ਤਿਉਹਾਰ ਰਿਵਾਇਤੀ ਹਿੰਦੂ ਨਵੇਂ  ਸਾਲ ਦੀ ਸ਼ੁਰੂਆਤ ਮੌਕੇ ਮਨਾਏ ਜਾਂਦੇ ਹਨ ਅਤੇ ਸਾਡੇ ਦੇਸ਼ ਦੇ ਸੱਭਿਆਚਾਰ ਅਤੇ ਖ਼ੁਸ਼ਹਾਲ ਵਿਰਾਸਤ ਨੂੰ ਦਰਸਾਉਂਦੇ ਹਨ। 

PunjabKesari


Tanu

Content Editor

Related News