PM ਮੋਦੀ ਦਾ ਵੱਡਾ ਐਲਾਨ, ਅਗਲੇ 10 ਸਾਲਾਂ ’ਚ ਦੇਸ਼ ਨੂੰ ਰਿਕਾਰਡ ਗਿਣਤੀ ’ਚ ਮਿਲਣਗੇ ਨਵੇਂ ਡਾਕਟਰ
Friday, Apr 15, 2022 - 02:29 PM (IST)
ਅਹਿਮਦਾਬਾਦ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ 200 ਬਿਸਤਰਿਆਂ ਵਾਲਾ ਕੇ.ਕੇ. ਪਟੇਲ ਚੈਰੀਟੇਬਲ ਸੁਪਰ ਸਪੈਸ਼ਲਿਟੀ ਹਸਪਤਾਲ ਦੇਸ਼ ਨੂੰ ਸਮਰਪਿਤ ਕੀਤਾ ਅਤੇ ਦੇਸ਼ ਦੇ ਹਰ ਜ਼ਿਲ੍ਹੇ ’ਚ ਮੈਡੀਕਲ ਯੂਨੀਵਰਸਿਟੀ ਦੇ ਨਿਰਮਾਣ ਦੇ ਟੀਚੇ ਅਤੇ ਮੈਡੀਕਲ ਸਿੱਖਿਆ ਨੂੰ ਸਰਵਵਿਆਪੀ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਪਹਿਲਾਂ ਨਾਲ ਆਉਣ ਵਾਲੇ 10 ਸਾਲਾਂ ’ਚ ਦੇਸ਼ ਨੂੰ ਰਿਕਾਰਡ ਗਿਣਤੀ ’ਚ ਨਵੇਂ ਡਾਕਟਰ ਮਿਲਣ ਵਾਲੇ ਹਨ।
देश के हर जिले में मेडिकल कॉलेज के निर्माण का लक्ष्य हो या फिर मेडिकल एजुकेशन को सबकी पहुंच में रखने के प्रयास, इससे आने वाले 10 सालों में देश को रिकॉर्ड संख्या में नए डॉक्टर मिलने वाले हैं: PM @narendramodi
— PMO India (@PMOIndia) April 15, 2022
ਅਗਲੇ 10 ਸਾਲਾਂ ’ਚ ਹੋਵੇਗਾ ਇਹ ਵੱਡਾ ਕੰਮ
ਵੀਡੀਓ ਕਾਨਫਰੰਸ ਰਾਹੀਂ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਬਿਹਤਰ ਸਿਹਤ ਸੁਵਿਧਾਵਾਂ ਸਿਰਫ ਬੀਮਾਰੀ ਦੇ ਇਲਾਜ ਤਕ ਹੀ ਸੀਮਿਤ ਨਹੀਂ ਹੁੰਦੀਆਂ ਸਗੋਂ ਸਮਾਜਿਕ ਨਿਆਂ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਕਿਹਾ ਜਦੋਂ ਕਿਸੇ ਗਰੀਬ ਨੂੰ ਸਸਤਾ ਅਤੇ ਉੱਤਮ ਇਲਾਜ ਹੁੰਦਾ ਹੈ ਤਾਂ ਉਸਦਾ ਵਿਵਸਥਾ ’ਤੇ ਭਰੋਸਾ ਮਜ਼ਬੂਤ ਹੁੰਦਾ ਹੈ। ਮੋਦੀ ਨੇ ਕਿਹਾ ਕਿ ਇਲਾਜ ਦੇ ਖਰਚ ਦੀ ਚਿੰਤਾ ਤੋਂ ਗਰੀਬ ਨੂੰ ਮੁਕਤੀ ਮਿਲਦੀ ਹੈ ਤਾਂ ਉਹ ਬੇਫਿਕਰ ਹੋ ਕੇ ਗਰੀਬੀ ਤੋਂ ਬਾਹਰ ਨਿਕਲਣ ਲਈ ਕੋਸ਼ਿਸ਼ ਕਰਦਾ ਹੈ ਅਤੇ ਪਿਛਲੇ ਕੁਝ ਸਾਲਾਂ ’ਚ ਸਿਹਤ ਦੇ ਖੇਤਰ ਦੀਆਂ ਜਿੰਨੀਆਂ ਵੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਪ੍ਰੇਰਨਾ ਇਹੀ ਸੋਚ ਹੈ।
ਉਨ੍ਹਾਂ ਕਿਹਾ, ‘ਆਯੁਸ਼ਮਾਨ ਭਾਰਤ ਯੋਜਨਾ ਅਤੇ ਜਨਔਸ਼ਧੀ ਯੋਜਨਾ ਨਾਲ ਹਰ ਸਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਲੱਖਾਂ ਕਰੋੜਾਂ ਰੁਪਏ ਇਲਾਜ ’ਚ ਖਰਚ ਹੋਣ ਤੋਂ ਬਚ ਰਹੇ ਹਨ।’ ਇਸ ਹਸਪਤਾਲ ਦਾ ਨਿਰਮਾਣ ਭੁਜ ਦੇ ਕੁੱਛੀ ਲੇਵਾ ਪਟੇਲ ਸਮਾਜ ਦੁਆਰਾ ਕੀਤਾ ਗਿਆ ਹੈ। ਇਹ ਪੂਰੇ ਕੱਛ ’ਚ ਪਹਿਲਾ ਚੈਰੀਟੇਬਲ ਸੁਪਰ ਸਪੈਸ਼ਲਿਟੀ ਹਸਪਤਾਲ ਹੈ।
ਇਸ ਹਸਪਤਾਲ ’ਚ ਮਰੀਜ਼ਾਂ ਨੂੰ ਸੁਪਰ ਸਪੈਸ਼ਲਿਟੀ ਸੇਵਾਵਾਂ ਜਿਵੇਂ ਕਿ ਇੰਟਰਵੈਂਸ਼ਨਲ ਕਾਰਡੀਓਲੌਜੀ (ਕੈਥਲੈਬ), ਕਾਰਡੀਓਥੈਰੇਸਿਕ ਸਰਜਰੀ, ਰੇਡੀਏਸ਼ਨ ਆਨਕੋਲੌਜੀ, ਮੈਡੀਕਲ ਆਨਕੋਲੌਜੀ, ਸਰਜਿਕਲ ਆਨਕੋਲੌਜੀ, ਨੈਫ੍ਰੋਲੌਜੀ, ਯੂਰੋਲੌਜੀ, ਨਿਊਕਲੀਅਰ ਮੈਡੀਸਿਨ, ਨਿਊਰੋ ਸਰਜਰੀ, ਜੌਇੰਟ ਰਿਸਪਲੇਸਮੈਂਟ ਅਤੇ ਹੋਰ ਸਹਾਇਕ ਸੇਵਾਵਾਂ ਜਿਵੇਂ ਕਿ ਵਿਗਿਆਨ ਸੰਬਧੀ ਪ੍ਰੀਖਣ ਪ੍ਰਯੋਗਸ਼ਾਲਾ, ਰੇਡੀਓਲੌਜੀ ਆਦਿ ਵਰਗੀਆਂ ਸੇਵਾਵਾਂ ਮਿਲਣਗੀਆਂ।