ਸੁਰੰਗ 'ਚ ਫਸੇ ਸਾਰੇ ਮਜ਼ਦੂਰਾਂ ਦੇ ਸੁਰੱਖਿਅਤ ਬਾਹਰ ਨਿਕਲਣ 'ਤੇ PM ਮੋਦੀ ਨੇ ਕੀਤਾ ਟਵੀਟ, ਕਹੀਆਂ ਇਹ ਗੱਲਾਂ

11/28/2023 9:17:59 PM

ਨੈਸ਼ਨਲ ਡੈਸਕ : ਉੱਤਰਾਖੰਡ ਦੇ ਉੱਤਰਕਾਸ਼ੀ 'ਚ 16 ਦਿਨਾਂ ਤੋਂ ਸਿਲਕਿਆਰਾ ਸੁਰੰਗ 'ਚ ਫਸੇ 41 ਮਜ਼ਦੂਰਾਂ ਨੂੰ ਅੱਜ ਬਾਹਰ ਕੱਢ ਲਿਆ ਗਿਆ ਹੈ। ਆਗਰ ਮਸ਼ੀਨ ਦਾ ਬਲੇਡ ਟੁੱਟਣ ਮਗਰੋਂ ਰੈਸਕਿਊ ਆਪਰੇਸ਼ਨ 'ਚ ਮੁਸ਼ਕਲ ਆਈ, ਜਿਸ ਤੋਂ ਬਾਅਦ ਹੁਣ ਭਾਰਤੀ ਫ਼ੌਜ ਨੇ ਖ਼ੁਦ ਮੋਰਚਾ ਸੰਭਾਲਿਆ ਸੀ। ਦੱਸਣਯੋਗ ਹੈ ਕਿ ਚਾਰਧਾਮ ਯਾਤਰਾ ਮਾਰਗ 'ਤੇ ਬਣ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ, ਜਿਸ ਨਾਲ ਇਸ 'ਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ, ਜਿਨ੍ਹਾਂ ਨੂੰ ਅੱਜ ਪੂਰੇ 16 ਦਿਨਾਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਇਹ ਵੀ ਪੜ੍ਹੋ : 16 ਦਿਨਾਂ ਬਾਅਦ ਮਿਲੀ ਸਫ਼ਲਤਾ, ਰੈਸਕਿਊ ਆਪ੍ਰੇਸ਼ਨ ਰਾਹੀਂ ਸੁਰੰਗ 'ਚੋਂ ਬਾਹਰ ਆਏ 18 ਮਜ਼ਦੂਰ

ਰੈਸਕਿਊ ਆਪਰੇਸ਼ਨ 'ਚ ਮਿਲੀ ਸਫ਼ਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ, "ਉੱਤਰਕਾਸ਼ੀ 'ਚ ਸਾਡੇ ਮਜ਼ਦੂਰ ਭਰਾਵਾਂ ਦੇ ਬਚਾਅ ਕਾਰਜ ਦੀ ਸਫ਼ਲਤਾ ਸਾਰਿਆਂ ਨੂੰ ਭਾਵੁਕ ਕਰ ਰਹੀ ਹੈ। ਸੁਰੰਗ 'ਚ ਜੋ ਸਾਥੀ ਫਸੇ ਹੋਏ ਸਨ, ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਹਿੰਮਤ ਅਤੇ ਸਬਰ ਸਾਰਿਆਂ ਨੂੰ ਪ੍ਰੇਰਿਤ ਕਰ ਰਿਹਾ ਹੈ। ਮੈਂ ਤੁਹਾਡੀ ਸਾਰਿਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।"

PunjabKesari

ਉਨ੍ਹਾਂ ਕਿਹਾ, "ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਹੁਣ ਸਾਡੇ ਇਹ ਸਾਥੀ ਆਪਣੇ ਪਰਿਵਾਰਾਂ ਨੂੰ ਮਿਲਣਗੇ। ਇਸ ਔਖੀ ਘੜੀ ਵਿੱਚ ਇਨ੍ਹਾਂ ਸਾਰੇ ਪਰਿਵਾਰਾਂ ਨੇ ਜੋ ਧੀਰਜ ਅਤੇ ਦਲੇਰੀ ਦਿਖਾਈ ਹੈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਮੈਂ ਇਸ ਬਚਾਅ ਕਾਰਜ ਨਾਲ ਜੁੜੇ ਸਾਰੇ ਲੋਕਾਂ ਦੇ ਜਜ਼ਬੇ ਨੂੰ ਵੀ ਸਲਾਮ ਕਰਦਾ ਹਾਂ। ਉਨ੍ਹਾਂ ਦੀ ਬਹਾਦਰੀ ਅਤੇ ਦ੍ਰਿੜ੍ਹਤਾ ਨੇ ਸਾਡੇ ਮਜ਼ਦੂਰ ਭਰਾਵਾਂ ਨੂੰ ਨਵਾਂ ਜੀਵਨ ਦਿੱਤਾ ਹੈ। ਇਸ ਮਿਸ਼ਨ ਵਿੱਚ ਸ਼ਾਮਲ ਹਰ ਵਿਅਕਤੀ ਨੇ ਮਨੁੱਖਤਾ ਅਤੇ ਟੀਮ ਵਰਕ ਦੀ ਇਕ ਅਦਭੁਤ ਮਿਸਾਲ ਕਾਇਮ ਕੀਤੀ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News