24 ਫਰਵਰੀ ਨੂੰ ਗੋਰਖਪੁਰਾ ਜਾਣਗੇ ਪੀ. ਐੱਮ. ਮੋਦੀ
Friday, Feb 22, 2019 - 10:52 AM (IST)
ਗੋਰਖਪੁਰਾ-ਉੱਤਰ ਪ੍ਰਦੇਸ਼ ਦੇ ਗੋਰਖਪੁਰਾ 'ਚ ਕਿਸਾਨ ਮੋਰਚੇ ਦੇ ਨੈਸ਼ਨਲ ਸੰਮੇਲਨ 'ਚ ਸ਼ਾਮਿਲ ਹੋਣ ਆ ਰਹੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਤਿਆਰੀਆਂ ਆਖਰੀ ਪੜਾਅ 'ਤੇ ਹਨ।ਇਹ ਸੰਮੇਲਨ 23 ਅਤੇ 24 ਫਰਵਰੀ ਨੂੰ ਹੋਣ ਵਾਲਾ ਹੈ, ਜੋ ਗੋਰਖਪੁਰ ਦੇ ਫਰਟੀਲਾਈਜ਼ਰ ਦੇ ਮੈਦਾਨ 'ਚ ਹੋਵੇਗਾ।ਨੈਸ਼ਨਲ ਸੰਮੇਲਨ ਦੇ ਰਾਹੀਂ ਅਮਿਤ ਸ਼ਾਹ ਦੇਸ਼ ਭਰ ਦੇ ਕਿਸਾਨਾਂ ਲਈ ਭਾਜਪਾ ਵੱਲੋਂ ਕੀਤੇ ਗਏ ਕੰਮਾਂ ਅਤੇ ਯੋਜਨਾਵਾਂ ਦਾ ਜ਼ਿਕਰ ਕਰਨਗੇ ਅਤੇ ਦੂਜੇ ਪਾਸੇ ਨਰਿੰਦਰ ਮੋਦੀ ਸਨਮਾਨ ਸੁਰੱਖਿਆ ਨਿਧੀ ਫੰਡ ਦੀ ਪਹਿਲੀ ਕਿਸਤ ਵੀ ਇੱਥੋ ਜਾਰੀ ਕਰਨਗੇ।
8,000 ਕਿਸਾਨ ਹਰ ਰੋਜ਼ ਆਉਣਗੇ-
ਇਸ ਸੰਮੇਲਨ 'ਚ ਪ੍ਰਧਾਨ ਮੰਤਰੀ ਮੋਦੀ 9,000 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਉਦਘਾਟਨ ਕਰਨਗੇ। ਅਮਿਤ ਸ਼ਾਹ ਪਹਿਲੇ ਦਿਨ ਸੰਮੇਲਨ ਦਾ ਸ਼ੁਰੂਆਤ ਕਰਨਗੇ , ਇਸ ਦਾ ਸਮਾਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਦੇ ਰੂਪ 'ਚ ਕਨਰਗੇ। ਇਸ ਪੂਰੇ ਪ੍ਰੋਗਰਾਮ ਨੂੰ ਦੋ ਹਿੱਸਿਆ 'ਚ ਵੰਡਿਆ ਗਿਆ ਹੈ। ਸੰਮੇਲਨ ਲਈ ਵੱਖਰੀ ਜਗ੍ਹਾ ਬਣਾਈ ਜਾਵੇਗੀ, ਜਿੱਥੇ ਪੰਡਾਲ ਲਗਾਏ ਜਾਣਗੇ।
