ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਦੇ ਗੁਰੂ ਦੇ ਨਾਂ ''ਤੇ ਜਾਰੀ ਕੀਤੇ ਡਾਕ ਟਿਕਟ

Friday, Jun 30, 2017 - 09:54 AM (IST)

ਅਹਿਮਦਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇੱਥੇ ਸਾਬਰਮਤੀ ਆਸ਼ਰਮ 'ਚ ਮਹਾਤਮਾ ਗਾਂਧੀ ਦੇ ਰੂਹਾਨੀ ਗੁਰੂ ਸ਼੍ਰੀਮਦ ਰਾਜਚੰਦਰਜੀ ਦੇ ਨਾਂ 'ਤੇ ਸਮਾਰਕ ਸਿੱਕੇ ਅਤੇ ਡਾਕ ਟਿਕਟ ਜਾਰੀ ਕੀਤੇ।
ਉਨ੍ਹਾਂ ਨੇ ਜੈਨ ਕਵੀ-ਵਿਚਾਰਕ ਦੀ 150ਵੀਂ ਜਯੰਤੀ ਮੌਕੇ ਕਵਰ ਅਤੇ 5 ਰੁਪਏ ਦਾ ਡਾਕ ਟਿਕਟ ਅਤੇ 150 ਅਤੇ 10 ਰੁਪਏ ਦੇ ਸਿੱਕੇ ਜਾਰੀ ਕੀਤੇ। ਇਹ ਜਯੰਤੀ ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਸਮਾਰੋਹ ਦੇ ਹੀ ਦਿਨ ਸੀ। ਰਾਜਚੰਦਰਜੀ ਨੂੰ ਮਹਾਤਮਾ ਗਾਂਧੀ ਦਾ ਰੂਹਾਨੀ ਗੁਰੂ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸੱਚ, ਅਹਿੰਸਾ ਅਤੇ ਸਮਾਨਤਾ ਦੇ ਸੰਦੇਸ਼ ਦੇ ਦੁਨੀਆ ਭਰ 'ਚ ਪ੍ਰਸਾਰ ਦੀ ਅਪੀਲ ਕੀਤੀ।


Related News