PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਦੀ 99ਵੀਂ ਜਯੰਤੀ ਮੌਕੇ ਕੀਤਾ ਯਾਦ, ਦਿੱਤੀ ਸ਼ਰਧਾਂਜਲੀ

Monday, Dec 25, 2023 - 10:06 AM (IST)

PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਦੀ 99ਵੀਂ ਜਯੰਤੀ ਮੌਕੇ ਕੀਤਾ ਯਾਦ, ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 'ਭਾਰਤ ਰਤਨ' ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੀ 99ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਜੀ ਨੇ ਸਾਰੀ ਉਮਰ ਰਾਸ਼ਟਰ ਨਿਰਮਾਣ ਨੂੰ ਰਫ਼ਤਾਰ ਦੇਣ 'ਚ ਲੱਗੇ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ ਉਹ ਸਾਰੀ ਉਮਰ ਰਾਸ਼ਟਰ ਨਿਰਮਾਣ ਨੂੰ ਹੁਲਾਰਾ ਦੇਣ ਵਿਚ ਲੱਗੇ ਰਹੇ। ਭਾਰਤ ਮਾਤਾ ਲਈ ਉਨ੍ਹਾਂ ਦਾ ਸਮਰਪਣ ਅਤੇ ਸੇਵਾ ਦੀ ਭਾਵਨਾ ਅੰਮ੍ਰਿਤਕਾਲ ਵਿਚ ਵੀ ਪ੍ਰੇਰਨਾ ਸਰੋਤ ਬਣਿਆ ਰਹੇਗਾ। 

ਇਹ ਵੀ ਪੜ੍ਹੋ- 11 ਸਾਲ ਦੇ ਬੱਚੇ ਨੇ ਯੂ-ਟਿਊਬ 'ਤੇ ਦੇਖਿਆ ਮੌਤ ਦਾ ਸੌਖਾ ਤਰੀਕਾ, ਫਿਰ ਰੀਲ ਦੇਖ ਲੈ ਲਿਆ ਫਾਹਾ

 

ਦੱਸ ਦੇਈਏ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ 1924 'ਚ ਅੱਜ ਦੇ ਦਿਨ ਜਨਮ ਹੋਇਆ ਸੀ। ਉਹ ਭਾਜਪਾ ਦੇ ਸੰਸਥਾਪਕਾਂ ਵਿਚੋਂ ਇਕ ਸਨ। ਉਹ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਦਾ ਪਹਿਲਾ ਕਾਰਜਕਾਲ 1996 'ਚ ਸਿਰਫ਼ 13 ਦਿਨਾਂ ਦਾ ਸੀ। ਇਸ ਤੋਂ ਬਾਅਦ ਉਹ 1998 ਵਿਚ ਫਿਰ ਪ੍ਰਧਾਨ ਮੰਤਰੀ ਬਣੇ ਅਤੇ 13 ਮਹੀਨੇ ਤੱਕ ਇਸ ਅਹੁਦੇ ਨੂੰ ਸੰਭਾਲਿਆ। ਸਾਲ 1999 ਵਿਚ ਉਹ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਹ ਪਹਿਲੇ ਅਜਿਹੇ ਗੈਰ-ਕਾਂਗਰਸੀ ਨੇਤਾ ਬਣੇ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣਾ ਕਾਰਜਕਾਲ ਪੂਰਾ ਕੀਤਾ। ਉਨ੍ਹਾਂ ਦਾ 16 ਅਗਸਤ 2018 ਨੂੰ ਦਿਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ- 6 ਸਾਲ ਤੋਂ ਨੰਗੇ ਪੈਰ ਸੀ ਇਹ ਭਾਜਪਾ ਦਾ ਅਹੁਦੇਦਾਰ, ਸ਼ਿਵਰਾਜ ਦੀ ਮੌਜੂਦਗੀ 'ਚ ਪੈਰਾਂ 'ਚ ਪਹਿਨੀ ਜੁੱਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News