ਪੀ.ਐੱਮ. ਮੋਦੀ ਜਿਸ ਦਿਨ ਖਬਰ ''ਚ ਨਹੀਂ ਰਹਿੰਦੇ, ਠੀਕ ਤਰ੍ਹਾਂ ਸੌਂ ਨਹੀਂ ਪਾਉਂਦੇ- ਰਾਹੁਲ

02/10/2017 5:30:48 PM

ਨਵੀਂ ਦਿੱਲੀ— ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਲੈ ਕੇ ਕੀਤੀ ਗਈ ''ਰੇਨਕੋਟ ਪਾ ਕੇ ਨਹਾਉਣ'' ਵਾਲੀ ਟਿੱਪਣੀ ਨੂੰ ਪੂਰੇ ਦੇਸ਼ ਦਾ ਅਪਮਾਨ ਕਰਾਰ ਦਿੱਤਾ ਹੈ। ਉਤਰਾਖੰਡ ''ਚ ਇਕ ਚੋਣਾਵੀ ਰੈਲੀ ''ਚ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੂੰ ਸੁਰਖੀਆਂ ''ਚ ਰਹਿਣ ਦੀ ਰੁਚੀ ਹੈ ਅਤੇ ਉਹ ਸੰਸਦ ਦੇ ਬਾਹਰ ਅਤੇ ਅੰਦਰ ''ਹੱਸਣਯੋਗ ਨਾਟਕਾਂ'' ''ਚ ਜੁਟੇ ਰਹਿੰਦੇ ਹਨ। ਰਾਹੁਲ ਨੇ ਕਿਹਾ,''''ਪ੍ਰਧਾਨ ਮੰਤਰੀ ਮੋਦੀ ਦੀ ਕਮਜ਼ੋਰੀ ਸੁਰਖੀਆਂ ''ਚ ਬਣੇ ਰਹਿਣ ਦੀ ਹੈ, ਜਿਸ ਦਿਨ ਉਹ ਖਬਰ ''ਚ ਨਹੀਂ ਰਹਿੰਦੇ, ਠੀਕ ਤਰ੍ਹਾਂ ਸੌਂ ਨਹੀਂ ਪਾਉਂਦੇ। ਸੁਰਖੀਆਂ ''ਚ ਬਣੇ ਰਹਿਣ ਲਈ ਸੰਸਦ ਦੇ ਅੰਦਰ ਜਾਂ ਬਾਹਰ ਉਹ ਆਪਣਾ ਹਾਸੇ ਦਾ ਪ੍ਰੋਗਰਾਮ ਪੇਸ਼ ਕਰਦੇ ਰਹਿੰਦੇ ਹਨ।
ਰਾਹੁਲ ਨੇ ਕਿਹਾ,''''ਮੋਦੀ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਆਪਣੇ ਸਾਬਕਾ ਮੰਤਰੀਆਂ ਦੇ ਸੰਬੰਧ ''ਚ ਸਨਮਾਨ ਨਾਲ ਗੱਲ ਨਹੀਂ ਕਰ ਸਕਦੇ।'''' ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦੇ ਤੌਰ ''ਤੇ ਇਕ ਦਹਾਕੇ ਤੱਕ ਕੰਮ ਕੀਤਾ। ਮੋਦੀ ਦੀ ਇਹ ਟਿੱਪਣੀ ਇਕ ਨਿੱਜੀ ਅਪਮਾਨ ਨਹੀਂ ਸਗੋਂ ਪੂਰੇ ਦੇਸ਼ ਦਾ ਅਪਮਾਨ ਹੈ, ਕਿਉਂਕਿ ਇਸ ਦੇਸ਼ ਦੇ ਲੋਕਾਂ ਨੇ ਮਨਮੋਹਨ ਸਿੰਘ ਨੂੰ ਆਪਣੇ ਪ੍ਰਧਾਨ ਮੰਤਰੀ ਦੇ ਰੂਪ ''ਚ ਚੁਣਿਆ ਸੀ। ਕਾਂਗਰਸ ਨੇਤਾ ਨੇ ਮੋਦੀ ''ਤੇ ਨੋਟਬੰਦੀ ਨੂੰ ਲੈ ਕੇ ਵੀ ਹਮਲਾ ਬੋਲਿਆ। ਰਾਹੁਲ ਨੇ ਕਿਹਾ,''''94 ਫੀਸਦੀ ਕਾਲਾਧਨ, ਅਚੱਲ ਸੰਪਤੀ, ਸੋਨਾ-ਚਾਂਦੀ ਅਤੇ ਵਿਦੇਸ਼ੀ ਬੈਂਕਾਂ ''ਚ ਹੈ। ਮੋਦੀ ਦੇ ਇਸ ਦੀ ਬਜਾਏ ਨਕਦੀ ਨੂੰ ਹਮਲੇ ਲਈ ਚੁਣਿਆ। ਨਕਦੀ ਨੂੰ ਲੈ ਕੇ ਹਮਲਾ ਕਾਰਪੋਰੇਟ, ਵਪਾਰਕ ਘਰਾਨਿਆਂ ''ਚ ਨਹੀਂ ਸਗੋਂ ਜਨਤਾ, ਕਿਸਾਨਾਂ ਅਤੇ ਦਿਹਾੜੀ ਮਜ਼ਦੂਰਾਂ ''ਤੇ ਕੀਤਾ ਗਿਆ। ਭ੍ਰਿਸ਼ਟਾਚਾਰ ਨਾਲ ਲੜਨ ਦੇ ਨਾਂ ''ਤੇ ਉਨ੍ਹਾਂ ਨੇ ਲੋਕਾਂ ਨੂੰ ਬੈਂਕ ਦੀਆਂ ਲਾਈਨਾਂ ''ਚ ਖੜ੍ਹਾ ਕਰ ਦਿੱਤਾ।


Disha

News Editor

Related News