ਤਾਕਤਵਰ ਨੇਤਾਵਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ PM ਮੋਦੀ, ਟਾਪ-10 'ਚ ਇਨ੍ਹਾਂ ਨੇ ਬਣਾਈ ਥਾਂ

Thursday, Mar 30, 2023 - 04:59 PM (IST)

ਤਾਕਤਵਰ ਨੇਤਾਵਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ PM ਮੋਦੀ, ਟਾਪ-10 'ਚ ਇਨ੍ਹਾਂ ਨੇ ਬਣਾਈ ਥਾਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2023 ਵਿਚ ਸਭ ਤੋਂ  ਤਾਕਤਵਰ ਭਾਰਤੀ ਨੇਤਾਵਾਂ ਦੀ ਸੂਚੀ ਵਿਚ ਸਿਖਰ 'ਤੇ ਹਨ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹਨ। RSS ਦੇ ਮੁਖੀ ਮੋਹਨ ਭਾਗਵਤ ਨੂੰ 6ਵਾਂ ਜਦਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ 7ਵਾਂ ਸਥਾਨ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਇੰਦੌਰ 'ਚ ਵੱਡਾ ਹਾਦਸਾ; ਪ੍ਰਾਚੀਨ ਮੰਦਰ ਦੀ ਛੱਤ ਡਿੱਗੀ, 12 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ

ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈਸ' ਨੇ 2023 ਦੀ ਸਭ ਤੋਂ ਸ਼ਕਤੀਸ਼ਾਲੀ ਭਾਰਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਦੇਸ਼ 'ਚ ਉਨ੍ਹਾਂ ਦੇ ਪ੍ਰਭਾਵ, ਫ਼ੈਸਲਿਆਂ ਅਤੇ ਵਿਚਾਰਾਂ ਦੇ ਪ੍ਰਭਾਵ ਦੇ ਆਧਾਰ 'ਤੇ ਉਨ੍ਹਾਂ ਦੇ ਸਭ ਤੋਂ ਸ਼ਕਤੀਸ਼ਾਲੀ ਭਾਰਤੀਆਂ ਦੀ ਗਿਣਤੀ ਵਜੋਂ ਕੀਤੀ ਗਈ ਹੈ।

PunjabKesari

2023 ਦੇ ਸਭ ਤੋਂ ਤਾਕਤਵਰ ਭਾਰਤੀ

ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਜਦੋਂ ਤੋਂ ਆਪਣੇ ਅਹੁਦੇ 'ਤੇ ਰਹੇ ਹਨ, ਦੇਸ਼ ਦੇ ਵਿਕਾਸ 'ਤੇ ਆਧਾਰ 'ਤੇ ਸੂਚੀ ਵਿਚ ਸਿਖਰ 'ਤੇ ਹਨ। ਉਨ੍ਹਾਂ ਨੇ ਨਾ ਸਿਰਫ ਦੇਸ਼ ਦੇ ਵਿਕਾਸ ਵਿਚ ਮਦਦ ਕੀਤੀ ਹੈ, ਸਗੋਂ ਕਿ ਰਾਸ਼ਟਰੀ ਸੁਰੱਖਿਆ ਲਈ ਕੁਝ ਬਹੁਤ ਮਹੱਤਵਪੂਰਨ ਫ਼ੈਸਲੇ ਵੀ ਲਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਪੁਲਵਾਮਾ ਅਤੇ ਉੜੀ ਹਮਲਿਆਂ ਵਰਗੀਆਂ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਪਾਕਿਸਤਾਨ ਦੀ ਕਈ ਵਾਰ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਲੜਾਈ ਦੇ ਅਜਿਹੇ ਔਖੇ ਸਮੇਂ ਵਿਚ ਸਮਰੱਥ ਫ਼ੈਸਲੇ ਲੈਣ ਵਿਚ ਸਫ਼ਲ ਰਹੇ। ਉਹ ਭਾਰਤ ਨੂੰ ਕੋਵਿਡ-19 ਦੇ ਪ੍ਰਭਾਵ ਤੋਂ ਬਚਾਉਣ ਵਿਚ ਸਫ਼ਲ ਰਹੇ। 130 ਕਰੋੜ ਦੀ ਆਬਾਦੀ ਵਾਲੇ ਦੇਸ਼ 'ਤੇ ਨਿਯਮ-ਕਾਇਦਿਆਂ ਨੂੰ ਸੀਮਤ ਕਰਨਾ ਆਸਾਨ ਨਹੀਂ ਸੀ। ਇੱਥੋਂ ਤੱਕ ਹੋਰ ਦੇਸ਼ਾਂ ਨੂੰ ਵੀ ਕੋਵਿਡ ਟੀਕਿਆਂ ਦੀ ਸਪਲਾਈ ਕੀਤੀ।

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਤੋਹਫ਼ਾ, ਹੁਣ ਹੈਲੀਕਾਪਟਰ ਤੋਂ 'ਰਾਮ ਲੱਲਾ' ਦੇ ਦਰਸ਼ਨ ਕਰ ਸਕਣਗੇ ਸ਼ਰਧਾਲੂ

ਇਸ ਸੂਚੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹਨ, ਜੋ 2023 ਦੇ ਸਭ ਤੋਂ  ਤਾਕਤਵਰ ਵਿਅਕਤੀਆਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਹਨ।

PunjabKesari

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਿਤ ਸ਼ਾਹ ਤੋਂ ਬਾਅਦ ਤੀਜੇ ਸਥਾਨ 'ਤੇ ਹਨ। ਉਨ੍ਹਾਂ ਤੋਂ ਬਾਅਦ ਚੌਥੇ ਨੰਬਰ 'ਤੇ ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਹਨ, ਜੋ ਦੇਸ਼ ਦੀ ਸੁਪਰੀਮ ਕੋਰਟ ਲਈ ਬਹੁਤ ਮਹੱਤਵਪੂਰਨ ਵਿਅਕਤੀ ਹਨ।

PunjabKesari

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਇਸ ਸੂਚੀ ਵਿਚ 5ਵੇਂ ਸਥਾਨ 'ਤੇ ਹਨ। ਉਹ ਚੋਟੀ ਦੇ 10 ਤੋਂ ਤਾਕਤਵਰ ਭਾਰਤੀਆਂ ਦੀ ਸੂਚੀ 'ਚ ਕਿਸੇ ਵੀ ਸੂਬੇ ਦੇ ਇੱਕਲੇ ਮੁੱਖ ਮੰਤਰੀ ਹਨ। ਉਨ੍ਹਾਂ ਤੋਂ ਬਾਅਦ RSS ਮੁਖੀ ਮੋਹਨ ਭਾਗਵਤ ਹਨ। ਭਾਜਪਾ ਪ੍ਰਧਾਨ ਜੇ.ਪੀ. ਨੱਡਾ ਸੂਚੀ ਸੂਚੀ 7ਵੇਂ ਸਥਾਨ 'ਤੇ ਹਨ। 

ਇਹ ਵੀ ਪੜ੍ਹੋ-  ਪਿਤਾ ਦੀ 'ਗੱਲ' ਨੂੰ ਦਿਲ 'ਤੇ ਲਾ ਬੈਠੀ 9 ਸਾਲਾ ਧੀ, ਕੀਤੀ ਖ਼ੁਦਕੁਸ਼ੀ, ਲੋਕ ਆਖਦੇ ਸਨ 'ਇੰਸਟਾ ਕੁਇਨ'

PunjabKesari

ਨਿਰਮਲਾ ਸੀਤਾਰਮਨ 8ਵੇਂ ਸਥਾਨ 'ਤੇ ਹੈ, ਉਹ ਇਕੱਲੀ ਮਹਿਲਾ ਨੇਤਾ ਹੈ, ਜਿਨ੍ਹਾਂ ਨੇ ਚੋਟੀ ਦੀਆਂ 10 ਸਭ ਤੋਂ  ਤਾਕਤਵਰ ਭਾਰਤੀਆਂ ਦੀ ਸੂਚੀ 'ਚ ਥਾਂ ਬਣਾਈ ਹੈ। ਉਹ ਮੌਜੂਦਾ ਸਮੇਂ ਭਾਰਤ ਦੀ ਵਿੱਤ ਮੰਤਰੀ ਹੈ।

PunjabKesari

2023 ਦੇ ਸਭ ਤੋਂ ਤਾਕਤਵਰ ਭਾਰਤੀਆਂ ਦੀ ਸੂਚੀ ਵਿਚ ਅਰਬਪਤੀ ਮੁਕੇਸ਼ ਅੰਬਾਨੀ ਵੀ ਸ਼ਾਮਲ ਹਨ। ਉਹ ਦੁਨੀਆ ਦੇ ਕਾਰੋਬਾਰੀਆਂ ਵਿਚੋਂ ਇਕ ਹਨ। 

PunjabKesari

ਆਖ਼ਰੀ ਨੰਬਰ 'ਚ ਅਜੀਤ ਡੋਵਾਲ ਦਾ ਸਥਾਨ ਹੈ, ਜੋ 2023 ਦੀ ਸਭ ਤੋਂ ਤਾਕਤਵਰ ਭਾਰਤੀਆਂ ਦੀ ਸੂਚੀ 'ਚ 10ਵੇਂ ਸਥਾਨ 'ਤੇ ਹਨ, ਕਿਉਂਕਿ ਉਨ੍ਹਾਂ ਦੇ ਬੇਹੱਦ ਸੰਵੇਦਨਸ਼ੀਲ ਹਲਾਤਾਂ ਦੌਰਾਨ ਪ੍ਰਭਾਵਸ਼ਾਲੀ ਫ਼ੈਸਲਿਆ ਨੂੰ ਅੱਗੇ ਵਧਾਇਆ ਹੈ। 


author

Tanu

Content Editor

Related News