ਅੱਜ-ਕੱਲ ਕਈ ਦੇਸ਼ਾਂ 'ਚ ਮਨਾਈ ਜਾਂਦੀ ਹੈ ਦੀਵਾਲੀ- PM ਮੋਦੀ

10/27/2019 11:40:01 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ ਅਤੇ ਸਭ ਤੋਂ ਪਹਿਲਾਂ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਰੌਸ਼ਨੀ ਪਾਈ। ਪੀ. ਐੱਮ. ਮੋਦੀ ਨੇ ਰੌਸ਼ਨੀ ਦੇ ਇਸ ਤਿਉਹਾਰ 'ਤੇ ਸਕਾਰਤਮਕਤਾ ਨੂੰ ਅਪਣਾਓ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਦੁਨੀਆ ਦੇ ਕਈ ਦੇਸ਼ ਦੀਵਾਲੀ ਮਨਾਉਂਦੇ ਹਨ।

PunjabKesari

ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਮੇਰੇ ਪਿਆਰੇ ਦੇਸ਼ਵਾਸੀਓ ਪਿਛਲੀ 'ਮਨ ਕੀ ਬਾਤ' ਪ੍ਰੋਗਰਾਮ 'ਚ ਤੈਅ ਕੀਤਾ ਗਿਆ ਸੀ ਕਿ ਇਸ ਦੀਵਾਲੀ 'ਤੇ ਕੁਝ ਵੱਖਰਾ ਕਰਾਂਗੇ। ਅਸੀਂ ਸਾਰੇ ਇਸ ਦੀਵਾਲੀ 'ਤੇ ਭਾਰਤੀ ਦੀ 'ਨਾਰੀ ਸ਼ਕਤੀ' ਅਤੇ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਸੈਲੀਬ੍ਰੇਟ ਕਰੀਏ, ਇਸ ਦਾ ਮਤਲਬ ਕਿ ਭਾਰਤ ਦੀ ਲਕਸ਼ਮੀ ਦਾ ਸਨਮਾਣ ਕਰੇ। ਪੀ. ਐੱਮ ਮੋਦੀ ਬੋਲੇ ਕਿ ਸਾਡਾ ਭਾਰਤ ਜੋ 'ਤਿਉਹਾਰਾਂ ਦਾ ਦੇਸ਼' ਹੈ। ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਸਾਰੇ ਤਿਉਹਾਰਾਂ ਦਾ ਪ੍ਰਸਾਰ ਕਰੀਏ।

PunjabKesari

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ 'ਚ ਅਯੁੱਧਿਆ ਮਾਮਲੇ ਦਾ ਜ਼ਿਕਰ ਕੀਤਾ ਅਤੇ ਸਿਆਚਿਨ ਗਲੇਸ਼ੀਅਰ 'ਤੇ ਫੌਜੀਆਂ ਵੱਲੋਂ ਚਲਾਈ 'ਸਵੱਛ ਸਿਆਚਿਨ ਮੁਹਿੰਮ' ਦੀ ਸ਼ਲਾਘਾ ਵੀ ਕੀਤੀ। ਦੱਸ ਦੇਈਏ ਕਿ ਪੀ. ਐੱਮ. ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਅਕਾਸ਼ਵਾਣੀ ਰੇਡੀਓ ਰਾਹੀ 'ਮਨ ਕੀ ਬਾਤ' ਪ੍ਰੋਗਰਾਮ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਿਤ ਕਰਦੇ ਹਨ।


Iqbalkaur

Content Editor

Related News