ਗ੍ਰੀਸ ਤੋਂ ਰਵਾਨਾ ਹੋਏ PM ਮੋਦੀ, ISRO ਦੇ ਵਿਗਿਆਨੀਆਂ ਨੂੰ ਵਧਾਈ ਦੇਣ ਜਾਣਗੇ ਬੈਂਗਲੁਰੂ
Saturday, Aug 26, 2023 - 05:20 AM (IST)
ਨੈਸ਼ਨਲ ਡੈਸਕ : ਦੱਖਣੀ ਅਫਰੀਕਾ ਅਤੇ ਗ੍ਰੀਸ ਦੇ ਆਪਣੇ 2 ਦੇਸ਼ਾਂ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਪੂਰਵ-ਨਿਰਧਾਰਤ ਦੌਰੇ 'ਤੇ ਸਿੱਧੇ ਬੈਂਗਲੁਰੂ (ਕਰਨਾਟਕ) ਜਾ ਰਹੇ ਹਨ। ਉਹ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਇਸਰੋ ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕਰ ਵਧਾਈ ਦੇਣਗੇ। ਪ੍ਰਧਾਨ ਮੰਤਰੀ ਮੋਦੀ ਚੰਦਰਯਾਨ-3 ਮਿਸ਼ਨ ਦੀ ਸਫਲਤਾ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਟੀਮ ਨੂੰ ਵਧਾਈ ਦੇਣ ਅੱਜ ਸਵੇਰੇ ਬੈਂਗਲੁਰੂ ਪਹੁੰਚਣਗੇ। ਮੋਦੀ ਇਸਰੋ ਟੈਲੀਮੈਟਰੀ ਟ੍ਰੈਕਿੰਗ ਐਂਡ ਕਮਾਂਡ ਨੈੱਟਵਰਕ (ISTRAC) 'ਤੇ ਇਕ ਘੰਟਾ ਰੁਕਣਗੇ ਅਤੇ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ : ਗ੍ਰੀਸ ’ਚ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਬੋਲੇ PM ਮੋਦੀ, ‘‘ਧਰਤੀ ਮਾਂ ਨੇ ਭਰਾ ਚੰਨ ਨੂੰ ਭੇਜੀ ਹੈ ਰੱਖੜੀ’’
ਚੰਦਰਯਾਨ-3 ਮਿਸ਼ਨ ਦਾ ਲੈਂਡਰ ਮਾਡਿਊਲ ਬੁੱਧਵਾਰ ਸ਼ਾਮ ਨੂੰ ਜਦੋਂ ਚੰਦਰਮਾ ਦੀ ਸਤ੍ਹਾ 'ਤੇ ਸਫਲਤਾਪੂਰਵਕ ਉੱਤਰਿਆ, ਉਦੋਂ ਮੋਦੀ ਜੋਹਾਨਸਬਰਗ ਵਿੱਚ ਸਨ ਅਤੇ ISTRAC ਵਿਖੇ ਮਿਸ਼ਨ ਆਪ੍ਰੇਸ਼ਨ ਕੰਪਲੈਕਸ (MOX) ਵਿੱਚ ਇਸਰੋ ਟੀਮ ਨਾਲ ਡਿਜੀਟਲ ਤੌਰ 'ਤੇ ਜੁੜੇ ਸਨ। ਮੋਦੀ ਜੋਹਾਨਸਬਰਗ 'ਚ 15ਵੇਂ ਬ੍ਰਿਕਸ ਸੰਮੇਲਨ 'ਚ ਹਿੱਸਾ ਲੈ ਰਹੇ ਸਨ। ਭਾਜਪਾ ਦੇ ਸੂਤਰਾਂ ਅਨੁਸਾਰ, ਪਾਰਟੀ ਦੇ ਨੇਤਾ ਅਤੇ ਵਰਕਰ 2 ਥਾਵਾਂ 'ਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚਏਐੱਲ) ਦੇ ਹਵਾਈ ਅੱਡੇ ਦੇ ਬਾਹਰ ਅਤੇ ISTRAC ਦੇ ਨੇੜੇ ਸਥਿਤ ਜਲਹਾਲੀ ਕਰਾਸ 'ਤੇ ਮੋਦੀ ਦਾ ਸਵਾਗਤ ਕਰਨਗੇ।
#WATCH | Prime Minister Narendra Modi departs from Athens for India.
— ANI (@ANI) August 25, 2023
After concluding his two-nation visit to South Africa and Greece, the PM is heading straight to Bengaluru, Karnataka on a pre-scheduled visit. He will meet scientists of the ISRO team involved in the… pic.twitter.com/4qfyqoPC0T
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8