PM ਮੋਦੀ ਨੇ ਫਰੰਟਲਾਈਨ ਵਰਕਰਾਂ ਲਈ ਸ਼ੁਰੂ ਕੀਤੀ ਨਵੀਂ ਮੁਹਿੰਮ, 1 ਲੱਖ ਯੋਧਿਆਂ ਨੂੰ ਮਿਲੇਗਾ ਲਾਭ

Friday, Jun 18, 2021 - 12:16 PM (IST)

PM ਮੋਦੀ ਨੇ ਫਰੰਟਲਾਈਨ ਵਰਕਰਾਂ ਲਈ ਸ਼ੁਰੂ ਕੀਤੀ ਨਵੀਂ ਮੁਹਿੰਮ, 1 ਲੱਖ ਯੋਧਿਆਂ ਨੂੰ ਮਿਲੇਗਾ ਲਾਭ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 26 ਸੂਬਿਆਂ ਦੇ 111 ਟ੍ਰੇਨਿੰਗ ਸੈਂਟਰਾਂ ਰਾਹੀਂ ਕੋਵਿਡ-19 ਹੈਲਥਕੇਅਰ ਫਰੰਟਲਾਈਨ ਵਰਕਰਾਂ ਲਈ ਵਿਸ਼ੇਸ਼ ਰੂਪ ਨਾਲ ਤਿਆਰ ਪ੍ਰੀਖਣ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਇਕ ਲੱਖ ਫਰੰਟਲਾਈਨ ਵਰਕਰਾਂ ਨੂੰ ਹੁਨਰ ਨਾਲ ਲੈਸ ਕੀਤਾ ਜਾਵੇਗਾ ਅਤੇ ਨਵੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫਤਰ ਵਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। 

1 ਲੱਖ ਕੋਰੋਨਾ ਯੋਧਿਆਂ ਨੂੰ ਕੀਤਾ ਜਾਵੇਗਾ ਤਿਆਰ
ਇਸ ਪ੍ਰੋਗਰਾਮ ਦੌਰਾਨ ਪੀ.ਐੱਮ. ਮੋਦੀ ਨੇ ਦੇਸ਼ ਦੀ ਜਨਤਾ ਨੂੰ ਕਿਹਾ ਕਿ ਹਰ ਸਾਵਧਾਨੀ ਨਾਲ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਦੇਸ਼ ਦੀਆਂ ਤਿਆਰੀਆਂ ਨੂੰ ਹੋਰ ਵਧਾਉਣਾ ਹੋਵੇਗਾ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਦੇਸ਼ ’ਚ ਕਰੀਬ 1 ਲੱਖ ਫਰੰਟ ਲਾਈਨ ਕੋਰੋਨਾ ਯੋਧੇ ਤਿਆਰ ਕਰਨ ਦੀ ਮਹਾ-ਮੁਹਿੰਮ ਸ਼ੁਰੂ ਹੋ ਗਈ ਹੈ, ਕੋਰੋਨਾ ਦੀ ਦੂਜੀ ਲਹਿਰ ’ਚ ਅਸੀਂ ਵੇਖਿਆ ਕਿ ਇਸ ਵਾਇਰਸ ਦਾ ਵਾਰ-ਵਾਰ ਬਦਲਦਾ ਰੂਪ ਕਿਸ ਤਰ੍ਹਾਂ ਸਾਡੇ ਸਾਹਮਣੇ ਚੁਣੌਤੀਆਂ ਲਿਆ ਸਕਦਾ ਹੈ, ਇਹ ਵਾਇਰਸ ਸਾਡੇ ਵਿਚ ਅਜੇ ਵੀ ਹੈ ਅਤੇ ਇਸ ਦੇ ਮਿਊਟੇਡ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।

ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ- ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕੋਰਸ ਦੋ ਤੋਂ ਤਿੰਨ ਮਹੀਨਿਆਂ ’ਚ ਹੀ ਪੂਰਾ ਹੋ ਜਾਵੇਗਾ, ਇਸ ਲਈ ਲੋਕ ਤੁਰੰਤ ਕੰਮ ਲਈ ਉਪਲੱਬਧ ਵੀ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਕੋਵਿਡ ਨਾਲ ਲੜ ਰਹੀ ਸਾਡੀ ਹੈਲਥ ਸੈਕਟਰ ਦੀ ਫਰੰਟਲਾਈਨ ਕੋਰਸ ਨੂੰ ਨਵੀਂ ਊਰਜਾ ਵੀ ਮਿਲੇਗੀ ਅਤੇ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣਨਗੇ। 


author

Rakesh

Content Editor

Related News