PM ਮੋਦੀ ਨੇ ਭਾਰਤੀ ਤੀਰਅੰਦਾਜ਼ਾਂ ਨੂੰ ਦਿੱਤੀ ਵਧਾਈ
Tuesday, Jun 29, 2021 - 04:36 PM (IST)
ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਭਾਰਤੀ ਤੀਰਅੰਦਾਜ਼ਾਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਟਵੀਟ ਕਰ ਕਿਹਾ, ‘ਪਿਛਲੇ ਕੁੱਝ ਦਿਨਾਂ ਵਿਚ ਵਿਸ਼ਵ ਕੱਪ ਵਿਚ ਭਾਰਤੀ ਤੀਰਅੰਦਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੀਪਿਕਾ ਕੁਮਾਰੀ, ਅੰਕਿਤਾ, ਕੋਮਾਲਿਕਾ ਬਾਰੀ, ਅਤਾਨੁ ਦਾਸ ਅਤੇ ਅਭਿਸ਼ੇਕ ਨੂੰ ਸਫ਼ਲਤਾ ਲਈ ਵਧਾਈ। ਉਨ੍ਹਾਂ ਦੀ ਇਹ ਸਫ਼ਲਤਾ ਇਸ ਖੇਤਰ ਵਿਚ ਹੁਨਰਮੰਦ ਖਿਡਾਰੀਆਂ ਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਰਹੇਗੀ।’
ਇਹ ਵੀ ਪੜ੍ਹੋ: ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ ਭਾਰਤੀ ਮਹਿਲਾ ਟੀਮ
ਜ਼ਿਕਰਯੋਗ ਹੈ ਕਿ ਭਾਰਤੀ ਤੀਰਅੰਦਾਜ਼ ਅਤਾਨੁ ਦਾਸ ਅਤੇ ਉਨ੍ਹਾਂ ਦੀ ਪਤਨੀ ਸਟਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਪੈਰਿਸ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਪੜਾਅ ਵਿਚ ਐਤਵਾਰ ਨੂੰ ਮਿਕਸਡ ਡਬਲਜ਼ ਮੁਕਾਰਲੇ ਵਿਚ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਬਣਾ ਦਿੱਤਾ। ਦੀਪਿਕਾ ਨੇ ਮੁਕਾਬਲੇ ਵਿਚ ਵਿਅਕਤੀਗਤ, ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਵਿਚ ਸੋਨ ਤਮਗਾ ਜਿੱਤ ਕੇ ਹੈਟ੍ਰਿਕ ਬਣਾਈ। ਕੰਪਾਉਂਡ ਤੀਰਅੰਦਾਜ਼ ਅਭਿਸ਼ੇਕ ਵਰਮਾ ਨੇ ਸ਼ਨੀਵਾਰ ਨੂੰ ਪੁਰਸ਼ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਪ੍ਰੋਗਰਾਮ ’ਚ ਨਹੀਂ ਸ਼ਾਮਲ ਹੋਣਗੇ ਬਾਈਡੇਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।