PM ਮੋਦੀ ਨੇ ਅਯੁੱਧਿਆ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ, ਨਵੀਆਂ ਰੇਲ ਗੱਡੀਆਂ ਨੂੰ ਦਿਖਾਈ ਹਰੀ ਝੰਡੀ

Saturday, Dec 30, 2023 - 01:52 PM (IST)

PM ਮੋਦੀ ਨੇ ਅਯੁੱਧਿਆ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ, ਨਵੀਆਂ ਰੇਲ ਗੱਡੀਆਂ ਨੂੰ ਦਿਖਾਈ ਹਰੀ ਝੰਡੀ

ਅਯੁੱਧਿਆ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਯੁੱਧਿਆ ਵਿਚ ਮੁੜ ਵਿਕਸਿਤ ਰੇਲਵੇ ਸਟੇਸ਼ਨ 'ਅਯੁੱਧਿਆ ਧਾਮ' ਦਾ ਉਦਘਾਟਨ ਕੀਤਾ ਅਤੇ 2 ਨਵੀਆਂ ਅੰਮ੍ਰਿਤ ਭਾਰਤ ਅਤੇ 6 ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਅਯੁੱਧਿਆ ਦੇ ਇਕ ਦਿਨਾ ਦੌਰੇ 'ਤੇ ਪਹੁੰਚੇ। ਉਹ ਅਯੁੱਧਿਆ ਏਅਰਪੋਰਟ ਤੋਂ ਰੋਡ ਸ਼ੋਅ ਕਰਦੇ ਹੋਏ ਅਯੁੱਧਿਆ ਰੇਲਵੇ ਸਟੇਸ਼ਨ ਪਹੁੰਚੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਦੋਵੇਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਜੇਸ਼ ਪਾਠਕ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਵੀ ਇੱਥੇ ਮੌਜੂਦ ਸਨ। ਅਧਿਕਾਰਤ ਜਾਣਕਾਰੀ ਅਨੁਸਾਰ, 240 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁੜ ਵਿਕਸਿਤ ਅਯੁੱਧਿਆ ਰੇਲਵੇ ਸਟੇਸ਼ਨ ਦੇ ਪਹਿਲੇ ਪੜਾਅ ਦਾ ਵਿਕਾਸ ਕੀਤਾ ਗਿਆ ਹੈ। ਅਯੁੱਧਿਆ ਧਾਮ ਜੰਕਸ਼ਨ ਰੇਲਵੇ ਸਟੇਸ਼ਨ ਵਜੋਂ ਜਾਣਿਆ ਜਾਣ ਵਾਲਾ ਤਿੰਨ ਮੰਜ਼ਿਲਾ ਆਧੁਨਿਕ ਰੇਲਵੇ ਸਟੇਸ਼ਨ ਸਾਰੀਆਂ ਆਧੁਨਿਕ ਸਹੂਲਤਾਂ ਜਿਵੇਂ ਕਿ ਲਿਫਟਾਂ, ਐਸਕੇਲੇਟਰ, ਫੂਡ ਪਲਾਜ਼ਾ, ਪੂਜਾ ਦੀਆਂ ਜ਼ਰੂਰਤਾਂ ਲਈ ਦੁਕਾਨਾਂ, ਸੁਰੱਖਿਅਤ ਘਰ, ਬਾਲ ਦੇਖਭਾਲ ਰੂਮ, ਵੇਟਿੰਗ ਰੂਮ ਵਰਗੀਆਂ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈੱਸ ਹੈ।

PunjabKesari

ਬਿਆਨ ਅਨੁਸਾਰ, ਸਟੇਸ਼ਨ ਭਵਨ 'ਸਾਰਿਆਂ ਲਈ ਪਹੁੰਚਯੋਗ' ਅਤੇ 'ਆਈ.ਜੀ.ਬੀ.ਸੀ.) ਪ੍ਰਮਾਣਿਤ ਗ੍ਰੀਨ ਸਟੇਸ਼ਨ ਭਵਨ' ਹੋਵੇਗਾ। ਪ੍ਰਧਾਨ ਮੰਤਰੀ ਨੇ ਦੇਸ਼ 'ਚ ਸੁਪਰਫਾਸਟ ਯਾਤਰੀ ਰੇਲ ਗੱਡੀਆਂ ਦੀ ਨਵੀਂ ਸ਼੍ਰੇਣੀ 'ਅੰਮ੍ਰਿਤ ਭਾਰਤ ਐਕਸਪ੍ਰੈੱਸ' ਨੂੰ ਹਰੀ ਝੰਡੀ ਵੀ ਦਿਖਾਈ। ਅੰਮ੍ਰਿਤ ਭਾਰਤ ਰੇਲ ਗੱਡੀ ਇਕ 'ਐੱਲ.ਐੱਚ.ਬੀ. ਪੁਸ਼-ਪੁਲ' ਰੇਲ ਗੱਡੀ ਹੈ, ਜਿਸ 'ਚ ਗੈਰ-ਏਅਰ ਕੰਡੀਸ਼ਨਡ ਬੋਗੀਆਂ ਹਨ। ਇਸ 'ਚ ਰੇਲ ਯਾਤਰੀਆਂ ਲਈ ਸੁੰਦਰ ਅਤੇ ਆਕਰਸ਼ਕ ਡਿਜ਼ਾਈਨ ਵਾਲੀਆਂ ਸੀਟਾਂ, ਬਿਹਤਰ ਸਾਮਾਨ ਰੈਕ, ਮੋਬਾਇਲ ਚਾਰਜਿੰਗ ਪੁਆਇੰਟ, ਐੱਲ.ਈ.ਡੀ. ਲਾਈਟ, ਸੀ.ਸੀ.ਟੀ.ਬੀ., ਜਨਤਕ ਸੂਚਨਾ ਪ੍ਰਣਾਲੀ ਵਰਗੀਆਂ ਬਿਹਤਰ ਸਹੂਲਤਾਂ ਉਪਲੱਬਧ ਹੈ। ਪੀ.ਐੱਮ. ਮੋਦੀ ਨੇ 2 ਨਵੀਆਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਦਰਭੰਗਾ-ਅਯੁੱਧਿਆ-ਆਨੰਦ ਵਿਹਾਰ ਟਰਮਿਨਲ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਮਾਲਦਾ ਟਾਊਨ-ਸਰ ਐੱਮ. ਵਿਸ਼ਵੇਸ਼ਵਰੈਯਾ ਟਰਮਿਨਸ (ਬੈਂਗਲੁਰੂ) ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦਿਖਾਈ। ਇਨ੍ਹਾਂ 'ਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ-ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈੱਸ, ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ, ਕੋਇੰਬਟੂਰ-ਬੈਂਗਲੁਰੂ ਕੈਂਟ ਵੰਦੇ ਭਾਰਤ ਐਕਸਪ੍ਰੈੱਸ, ਮੈਂਗਲੋਰ-ਮਡਗਾਂਵ ਵੰਦੇ ਭਾਰਤ ਐਕਸਪ੍ਰੈੱਸ, ਜਾਲਨਾ-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਅਤੇ ਅਯੁੱਧਿਆ-ਆਨੰਦ ਵਿਹਾਰ ਟਰਮਿਨਲ ਵੰਦੇ ਭਾਰਤ ਐਕਸਪ੍ਰੈੱਸ ਸ਼ਾਮਲ ਹਨ।

ਇਹ ਵੀ ਪੜ੍ਹੋ : ਅਯੁੱਧਿਆ ਪਹੁੰਚੇ PM ਮੋਦੀ, ਰੋਡ ਸ਼ੋਅ ਦੌਰਾਨ ਦਿੱਸਿਆ ਲੋਕਾਂ ਦਾ ਭਾਰੀ ਇਕੱਠ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News