PM ਮੋਦੀ ਨੇ ਗੁਜਰਾਤ ਨੂੰ ਦਿੱਤੀ ਸੌਗਾਤ, ਭਾਰਤ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ 'ਸੁਦਰਸ਼ਨ ਸੇਤੁ' ਦਾ ਕੀਤਾ ਉਦਘਾਟਨ

Sunday, Feb 25, 2024 - 05:39 PM (IST)

ਦੁਆਰਕਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਗ੍ਰਹਿ ਸੂਬੇ ਗੁਜਰਾਤ ਨੂੰ ਇਕ ਵੱਡੀ ਅਤੇ ਖ਼ਾਸ ਸੌਗਾਤ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਅੱਜ ਗੁਜਰਾਤ 'ਚ ਓਖਾ ਮੁੱਖ ਭੂਮੀ ਅਤੇ ਬੇਟ ਦੁਆਰਕਾ ਨੂੰ ਜੋੜਨ ਵਾਲੇ 2.32 ਕਿਲੋਮੀਟਰ ਲੰਬੇ ਦੇਸ਼ ਦੇ ਸਭ ਤੋਂ ਲੰਬੇ-ਕੇਬਲ ਆਧਾਰਿਤ ਪੁਲ 'ਸੁਦਰਸ਼ਨ ਸੇਤੁ' ਦਾ ਉਦਘਾਟਨ ਕੀਤਾ। ਪਹਿਲਾ ਇਸ ਨੂੰ ਸਿਗਨੇਚਰ ਬ੍ਰਿਜ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਪਰ ਹੁਣ ਇਸ ਪੁਲ ਦਾ ਨਾਂ ਬਦਲ ਕੇ 'ਸੁਦਰਸ਼ਨ ਸੇਤੁ' ਬ੍ਰਿਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-  ਰਾਜਿੰਦਰਾ ਹਸਪਤਾਲ ਦੇ ਬਾਹਰ ਡਟੇ ਕਿਸਾਨ, ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲਾਇਆ ਸਖ਼ਤ ਪਹਿਰਾ

PunjabKesari

ਬੇਟ ਦੁਆਰਕਾ ਓਖਾ ਬੰਦਰਗਾਹ ਕੋਲ ਇਕ ਟਾਪੂ ਹੈ, ਜੋ ਕਿ ਦੁਆਰਕਾ ਸ਼ਹਿਰ ਤੋਂ ਲੱਗਭਗ 30 ਕਿਲੋਮੀਟਰ ਦੂਰ ਹੈ। ਜਿੱਥੇ ਭਗਵਾਨ ਕ੍ਰਿਸ਼ਨ ਦਾ ਪ੍ਰਸਿੱਧ ਦੁਆਰਕਾਧੀਸ਼ ਮੰਦਰ ਸਥਿਤ ਹੈ। 'ਸੁਦਰਸ਼ਨ ਸੇਤੁ' ਭਾਰਤ ਦਾ ਸਭ ਤੋਂ ਲੰਬਾ ਕੇਬਲ- ਆਧਾਰਿਤ ਪੁਲ ਹੈ, ਜੋ ਓਖਾ ਮੁੱਖ ਭੂਮੀ ਅਤੇ ਗੁਜਰਾਤ ਦੇ ਬੇਟ ਦੁਆਰਕਾ ਟਾਪੂ ਨੂੰ ਜੋੜਦਾ ਹੈ। ਪੁਲ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਵੀ ਮੌਜੂਦ ਰਹੇ। ਆਪਣੇ ਡਰੀਮ ਪ੍ਰਾਜੈਕਟ ਓਖਾ-ਬੇਟ ਦੁਆਰਕਾ ਸਿਗਨੇਚਰ ਬ੍ਰਿਜ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਗੁਜਰਾਤ ਦੀ ਵਿਕਾਸ ਯਾਤਰਾ ਲਈ ਇਕ ਮਹੱਤਵਪੂਰਨ ਮੌਕਾ ਹੋਵੇਗਾ। 

ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News