PM ਮੋਦੀ ਨੇ ਏਸ਼ੀਆ ਦੇ ਸਭ ਤੋਂ ਵੱਡੇ Bio-CNG ਪਲਾਂਟ ਦਾ ਕੀਤਾ ਉਦਘਾਟਨ
Saturday, Feb 19, 2022 - 03:50 PM (IST)
ਇੰਦੌਰ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਇੰਦੌਰ ਵਿਚ 150 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬਾਇਓ-ਸੀ. ਐੱਨ. ਜੀ. ਪਲਾਂਟ ‘ਗੋਹਾ-ਧਨ’ ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ ਅਤੇ ਲੋਕਾਂ ਨੂੰ ਅਰਪਿਤ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਦੇਸ਼ ਦੇ ਹੋਰ 75 ਵੱਡੇ ਸ਼ਹਿਰੀ ਬਾਡੀਜ਼ ’ਚ ਵੀ ਅਜਿਹੀਆਂ ਇਕਾਈਆਂ ਬਣਾਉਣ ਦਾ ਕੰਮ ਜਾਰੀ ਹੈ। ਇੰਦੌਰ ਦੇ ‘ਗੋਹਾ-ਧਨ’ ਪਲਾਂਟ ਨੂੰ ਪ੍ਰਦੇਸ਼ ਸਰਕਾਰ ਵਲੋਂ ਸ਼ਹਿਰੀ ਖੇਤਰ ਤੋਂ ਨਿਕਲਣ ਵਾਲੇ ਗਿਲੇ ਕੂੜੇ ਤੋਂ ਬਾਇਓ-ਸੀ. ਐੱਨ. ਜੀ ਬਣਾਉਣ ਦਾ ਏਸ਼ੀਆ ਦੀ ਸਭ ਤੋਂ ਵੱਡੀ ਇਕਾਈ ਦੱਸਿਆ ਜਾ ਰਿਹਾ ਹੈ। ਇੰਦੌਰ ਨਗਰ-ਨਿਗਮ ਦੇ ਦੇਵਗੁਰਾੜੀਆ ਟ੍ਰੇਂਚਿੰਗ ਗਰਾਊਂਡ ’ਚ 15 ਏਕੜ ’ਚ ਫੈਲੇ ਬਾਇਓ-ਸੀ. ਐੱਨ. ਜੀ. ਪਲਾਂਟ ਨੂੰ ਰਿਮੋਟ ਦਾ ਬਟਨ ਦਬਾ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਅਰਪਿਤ ਕੀਤਾ।
ਇਹ ਵੀ ਪੜ੍ਹੋ : ਇਸ ਸੂਬੇ ’ਚ ਕੂੜੇ ਤੋਂ ਬਣੀ Bio-CNG ਨਾਲ ਦੌੜਨਗੀਆਂ 400 ਬੱਸਾਂ, PM ਮੋਦੀ ਕਰਨਗੇ ਪਲਾਂਟ ਦਾ ਉਦਘਾਟਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਉਣ ਵਾਲੇ ਦੋ ਸਾਲਾਂ ਵਿਚ 75 ਹੋਰ ਵੱਡੇ ਸ਼ਹਿਰੀ ਬਾਡੀਜ਼ ’ਚ ਵੀ ਗੋਹਾ-ਧਨ ਬਾਇਓ- ਸੀ. ਐੱਨ. ਜੀ. ਪਲਾਂਟ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਾਨੂੰ ਇਸ ਮੁਹਿੰਮ ਤੋਂ ਸ਼ਹਿਰਾਂ ਨੂੰ ਸਾਫ ਅਤੇ ਪ੍ਰਦੂਸ਼ਣ ਤੋਂ ਮੁਕਤ ਬਣਾਉਣ ਨਾਲ ਹੀ ਸਾਫ ਊਰਜਾ ਉਤਪਾਦਨ ’ਚ ਵੀ ਕਾਫੀ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਘਰਾਂ ਤੋਂ ਨਿਕਲਣ ਵਾਲਾ ਗਿਲਾ ਕੂੜਾ ਹੋਵੇ ਜਾਂ ਪਿੰਡਾਂ ’ਚ ਪਸ਼ੂਆਂ ਅਤੇ ਖੇਤਾਂ ਦੀ ਰਹਿੰਦ-ਖੁੰਹਦ, ਇਹ ਸਭ ਇਕ ਤਰ੍ਹਾਂ ਨਾਲ ਗੋਹਾ ਧਨ ਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਪਿੰਡਾਂ ’ਚ ਹਜ਼ਾਰਾਂ ਗੋਹਾ-ਧਨ ਬਾਇਓ ਗੈਸ ਪਲਾਂਟ ਲਾਏ ਜਾ ਰਹੇ ਹਨ, ਜਿਸ ਨਾਲ ਪਸ਼ੂ ਪਾਲਕਾਂ ਨੂੰ ਵਾਧੂ ਆਮਦਨੀ ਹੋ ਰਹੀ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰ ਸਿੱਖ ਭਾਈਚਾਰੇ ਦੇ ਪ੍ਰਮੁੱਖ ਲੋਕਾਂ ਦਾ ਕੀਤਾ ਸੁਆਗਤ
ਜ਼ਿਕਰਯੋਗ ਹੈ ਕਿ ਇਸ ਪਲਾਂਟ ਨੂੰ ਇੰਦੌਰ ਨਗਰ ਨਿਗਮ ਵਲੋਂ ਦੱਖਣੀ ਏਸ਼ੀਆ ਵਿਚ ਆਪਣੀ ਤਰ੍ਹਾਂ ਦੀ ਸਭ ਤੋਂ ਵੱਡੀ ਬਾਇਓ-ਸੀ. ਐੱਨ. ਜੀ. ਇਕਾਈ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪਲਾਂਟ ਹਰ ਦਿਨ 550 ਟਨ ਗਿਲੇ ਕੂੜੇ (ਫਲ-ਸਬਜ਼ੀਆਂ ਅਤੇ ਕੱਚੇ ਮਾਸ ਦੀ ਰਹਿੰਦ-ਖੁੰਹਦ, ਬਚਿਆ ਅਤੇ ਬਾਸੀ ਭੋਜਨ, ਬੂਟਿਆਂ ਦੀਆਂ ਪੱਤੀਆਂ, ਤਾਜ਼ਾ ਫੁੱਲਾਂ ਦਾ ਕੂੜਾ ਆਦਿ) ਤੋਂ ਕਰੀਬ 19,000 ਕਿਲੋਗ੍ਰਾਮ ਬਾਇਓ-ਸੀ. ਐੱਨ. ਜੀ. ਬਣਾ ਸਕਦਾ ਹੈ। ਇਸ ਈਂਧਨ ਦਾ ਇਕ ਹਿੱਸਾ ਸ਼ਹਿਰ ’ਚ 400 ਸਿਟੀ ਬੱਸਾਂ ’ਚ ਇਸਤੇਮਾਲ ਕੀਤਾ ਜਾਵੇਗਾ।