PM ਮੋਦੀ ਨੇ UP ''ਚ 296 ਕਿਲੋਮੀਟਰ ਲੰਬੇ ਬੁੰਦੇਲਖੰਡ ਐਕਸਪ੍ਰੈੱਸ ਵੇਅ ਦਾ ਕੀਤਾ ਉਦਘਾਟਨ
Saturday, Jul 16, 2022 - 01:03 PM (IST)
ਜਾਲੌਨ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਜਾਲੌਨ 'ਚ ਬੁੰਦੇਲਖੰਡ ਐਕਸਪ੍ਰੈੱਸ ਵੇਅ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਾਨਪੁਰ ਹਵਾਈ ਅੱਡੇ ਪੁੱਜੇ, ਜਿੱਥੇ ਮੁੱਖ ਮੰਤਰੀ ਅਤੇ ਹੋਰ ਦਿੱਗਜ ਵਿਅਕਤੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਲਗਭਗ 14,850 ਕਰੋੜ ਰੁਪਏ ਦੀ ਲਾਗਤ ਨਾਲ ਇਸ 296 ਕਿਲੋਮੀਟਰ ਫੋਰ ਲੇਨ ਐਕਸਪ੍ਰੈੱਸ ਦਾ ਨਿਰਮਾਣ ਕੀਤਾ ਗਿਆ ਹੈ। ਐਕਸਪ੍ਰੈੱਸ ਵੇਅ ਖੇਤਰ 'ਚ ਕਨੈਕਟੀਵਿਟੀ ਅਤੇ ਉਦਯੋਗਿਕ ਵਿਕਾਸ ਨੂੰ ਵੱਡਾ ਉਤਸ਼ਾਹ ਦੇਵੇਗਾ।
ਅਧਿਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ 'ਤੇ ਬਹੁਤ ਧਿਆਨ ਕੇਂਦਰਿਤ ਕੀਤਾ ਹੈ। 2022-23 ਦੇ ਬਜਟ 'ਚ ਸੜਕ ਟਰਾਂਸਪੋਰਟ ਅੇਤ ਰਾਜਮਾਰਗ ਮੰਤਰਾਲਾ ਲਈ 1.99 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਹੁਣ ਤੱਕ ਸਭ ਤੋਂ ਵੱਧ ਹੈ। ਪਿਛਲੇ 7 ਸਾਲਾਂ 'ਚ ਦੇਸ਼ 'ਚ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 91,287 ਕਿਲੋਮੀਟਰ (ਅਪ੍ਰੈਲ 2014 ਤੱਕ) ਤੋਂ 50 ਫੀਸਦੀ ਤੋਂ ਵੱਧ ਕੇ ਲਗਭਗ 1,41,000 ਕਿਲੋਮੀਟਰ (31 ਦਸੰਬਰ 2021 ਤੱਕ) ਹੋ ਗਈ ਹੈ। ਬੁੰਦੇਲਖੰਡ ਐਕਸਪ੍ਰੈੱਸ ਵੇਅ ਦੇ ਨਿਰਮਾਣ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ 29 ਫਰਵਰੀ 2020 ਨੂੰ ਰੱਖਿਆ ਸੀ। ਐਕਸਪ੍ਰੈੱਸ ਵੇਅ ਦਾ ਕੰਮ 28 ਮਹੀਨਿਆਂ ਅੰਦਰ ਪੂਰਾ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ