PM ਮੋਦੀ ਅੱਜ ਦੇਸ਼ ਦੀ ਪਹਿਲੀ ਰੈਪਿਡ ਟਰੇਨ ਨੂੰ ਦੇਣਗੇ ਹਰੀ ਝੰਡੀ, ਜਾਣੋ ਟਰੇਨ ਦੀ ਖ਼ਾਸੀਅਤ

Friday, Oct 20, 2023 - 10:54 AM (IST)

ਨੈਸ਼ਨਲ ਡੈਸਕ : ਨਵੀਂ 'ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ' (RRTS) ਟ੍ਰੇਨਾਂ ਨੂੰ 'ਨਮੋ ਭਾਰਤ' ਦੇ ਨਾਮ ਵਜੋਂ ਜਾਣਿਆ ਜਾਵੇਗਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਯਾਨੀ ਅੱਜ RRTS ਦੇ ਤਰਜੀਹੀ ਸੈਕਸ਼ਨ ਦਾ ਉਦਘਾਟਨ ਕਰਨਗੇ। ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦੇ 17 ਕਿਲੋਮੀਟਰ ਲੰਬੇ ਤਰਜੀਹੀ ਸੈਕਸ਼ਨ ਨੂੰ ਇਸ ਦੇ ਉਦਘਾਟਨ ਤੋਂ ਇਕ ਦਿਨ ਬਾਅਦ ਯਾਨੀ 21 ਅਕਤੂਬਰ ਨੂੰ ਯਾਤਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ - ਵਿਵਾਦਾਂ 'ਚ ਘਿਰੇ Dabur Hair Products, ਅਮਰੀਕਾ ਤੇ ਕੈਨੇਡਾ 'ਚ ਦਰਜ ਹੋਏ 5400 ਮਾਮਲੇ, ਜਾਣੋ ਕਿਉਂ

PM ਮੋਦੀ ਕਰਨਗੇ ਅੱਜ ਰੈਪਿਡਐਕਸ ਟਰੇਨ ਕੋਰੀਡੋਰ ਦਾ ਉਦਘਾਟਨ 
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਪੁਰੀ ਨੇ 'ਐਕਸ' (ਟਵਿੱਟਰ) 'ਤੇ ਇੱਕ ਪੋਸਟ ਵਿੱਚ ਐਲਾਨ ਕੀਤਾ ਕਿ RRTS ਰੇਲਗੱਡੀ ਨੂੰ 'ਨਮੋ ਭਾਰਤ' ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਕਿਹਾ, “ਕਰੋੜਾਂ ਲੋਕਾਂ ਦੀਆਂ ਇੱਛਾਵਾਂ ਨਾਲ ਸਬੰਧਤ ਆਰਆਰਟੀਐੱਸ ਪ੍ਰਾਜੈਕਟ ਦਾ ਤਰਜੀਹੀ ਭਾਗ ਗਤੀ ਹਾਸਲ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਅਕਤੂਬਰ ਨੂੰ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਦੇਸ਼ ਦੀ ਖੇਤਰੀ ਰੈਪਿਡ ਟਰਾਂਜ਼ਿਟ ਪ੍ਰਣਾਲੀ ਨੂੰ 'ਨਮੋ ਭਾਰਤ' ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੇ ਕਿਹਾ ਸੀ ਕਿ ਮੋਦੀ ਸਾਹਿਬਾਬਾਦ ਅਤੇ ਦੁਹਾਈ ਡਿਪੂ ਨੂੰ ਜੋੜਨ ਵਾਲੀ ਰੈਪਿਡਐਕਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜੋ ਭਾਰਤ ਵਿੱਚ ਆਰਆਰਟੀਐਸ ਦੀ ਸ਼ੁਰੂਆਤ ਹੈ।

ਇਹ ਵੀ ਪੜ੍ਹੋ - ਸਿੰਗਾਪੁਰ ਤੋਂ ਬੈਂਗਲੁਰੂ ਲਈ ਉੱਡੀ ਇੰਡੀਗੋ ਫਲਾਈਟ ਨੂੰ ਆਸਮਾਨ ਤੋਂ ਮੁੜ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ

ਰੈਪਿਡਐਕਸ ਟਰੇਨ ਕਈ ਸਹੂਲਤਾਂ ਨਾਲ ਹਨ ਲੈਸ 
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦੇ 17 ਕਿਲੋਮੀਟਰ ਲੰਬੇ ਤਰਜੀਹੀ ਸੈਕਸ਼ਨ ਦੇ ਉਦਘਾਟਨ ਤੋਂ ਪਹਿਲਾਂ ਬੁੱਧਵਾਰ ਨੂੰ ਰੈਪਿਡਐਕਸ ਰੇਲਗੱਡੀ ਦਾ ਮੀਡੀਆ ਪ੍ਰੀਵਿਊ ਆਯੋਜਿਤ ਕੀਤਾ ਗਿਆ ਸੀ। ਨੈਸ਼ਨਲ ਕੈਪੀਟਲ ਰੀਜਨ ਟਰਾਂਸਪੋਰਟ ਕਾਰਪੋਰੇਸ਼ਨ (ਐੱਨਸੀਆਰਟੀਸੀ) ਦੁਆਰਾ 'ਰੈਪਿਡਐਕਸ' ਨਾਮ ਦੀ ਅਰਧ-ਹਾਈ-ਸਪੀਡ ਖੇਤਰੀ ਰੇਲ ਸੇਵਾ ਲਈ 'ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ' (ਆਰਆਰਟੀਐਸ) ਕੋਰੀਡੋਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। NCRTC ਕੇਂਦਰ ਸਰਕਾਰ ਅਤੇ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ ਸਰਕਾਰਾਂ ਦਾ ਸਾਂਝਾ ਉੱਦਮ ਹੈ। ਇਹ ਟਰੇਨਾਂ ਹਰ ਸੀਟ 'ਤੇ ਓਵਰਹੈੱਡ ਸਮਾਨ ਰੈਕ, ਵਾਈ-ਫਾਈ ਅਤੇ ਮੋਬਾਈਲ ਅਤੇ ਲੈਪਟਾਪ ਚਾਰਜਿੰਗ ਸਾਕਟ ਵਰਗੀਆਂ ਯਾਤਰੀ ਸਹੂਲਤਾਂ ਤੋਂ ਇਲਾਵਾ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਵੀ ਲੈਸ ਹਨ।

ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

ਹਰੇਕ ਕੋਚ 'ਚ ਲਗਭਗ 6 ਸੀਸੀਟੀਵੀ ਕੈਮਰੇ 
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟ੍ਰੇਨ ਦੇ ਹਰ ਕੋਚ 'ਚ ਲਗਭਗ 6 ਸੀਸੀਟੀਵੀ ਕੈਮਰੇ ਹਨ ਅਤੇ ਇਸ ਲਾਂਘੇ 'ਤੇ ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ। ਡੱਬਿਆਂ ਦੀਆਂ ਹੋਰ ਵਿਸ਼ੇਸ਼ਤਾਵਾਂ ਵਿੱਚ ਇੱਕ ਐਮਰਜੈਂਸੀ ਦਰਵਾਜ਼ਾ, ਸਿਹਤ ਸਮੱਸਿਆ ਜਾਂ ਕਿਸੇ ਹੋਰ ਕਿਸਮ ਦੀ ਐਮਰਜੈਂਸੀ ਦੀ ਸਥਿਤੀ ਵਿੱਚ ਰੇਲ ਆਪਰੇਟਰ ਨਾਲ ਗੱਲ ਕਰਨ ਲਈ ਇੱਕ ਬਟਨ ਅਤੇ ਅੱਗ ਬੁਝਾਉਣ ਵਾਲੇ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਟਰੇਨ ਦੇ 'ਪ੍ਰੀਮੀਅਮ ਕੋਚ' 'ਚ ਇਕ ਟਰੇਨ ਅਟੈਂਡੈਂਟ ਮੌਜੂਦ ਰਹੇਗਾ ਪਰ ਉਹ ਦੂਜੇ ਡੱਬਿਆਂ 'ਚ ਵੀ ਘੁੰਮ ਸਕਦਾ ਹੈ। ਐਮਰਜੈਂਸੀ ਦੀ ਸਥਿਤੀ ਵਿੱਚ ਉਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News