PM ਮੋਦੀ ਨੇ ‘ਮਨ ਕੀ ਬਾਤ’ ’ਚ ਦੇਸ਼ ਵਾਸੀਆਂ ਨੂੰ ਕੀਤੀ ਖ਼ਾਸ ਅਪੀਲ
Sunday, Aug 28, 2022 - 11:54 AM (IST)
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਜਨਤਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਗਸਤ ਦੇ ਇਸ ਮਹੀਨੇ ’ਚ ਤੁਹਾਡੀਆਂ ਚਿੱਠੀਆਂ, ਸੰਦੇਸ਼ਾਂ ਅਤੇ ਕਾਰਡਾਂ ਨੇ ਮੇਰੇ ਦਫ਼ਤਰ ਨੂੰ ਤਿਰੰਗਮਈ ਕਰ ਦਿੱਤਾ। ਮੈਨੂੰ ਅਜਿਹੀ ਸ਼ਾਇਦ ਹੀ ਕੋਈ ਚਿੱਠੀ ਮਿਲੀ ਹੋਵੇ, ਜਿਸ ’ਤੇ ਤਿਰੰਗਾ ਨਾ ਹੋਵੇ ਜਾਂ ਤਿਰੰਗੇ ਅਤੇ ਆਜ਼ਾਦੀ ਨਾਲ ਜੁੜੀ ਗੱਲ ਨਾ ਹੋਵੇ।
ਇਹ ਵੀ ਪੜ੍ਹੋ- ਖਾਦੀ ਉਤਸਵ ’ਚ PM ਮੋਦੀ ਨੇ ਚਰਖਾ ਕੱਤਿਆ, ਸਾਬਰਮਤੀ ਵਿਖੇ ਅਟਲ ਪੁਲ ਦਾ ਕੀਤਾ ਉਦਘਾਟਨ
ਆਜ਼ਾਦੀ ਦੇ ਇਸ ਮਹੀਨੇ ’ਚ ਸਾਡੇ ਪੂਰੇ ਦੇਸ਼ ’ਚ, ਹਰ ਸ਼ਹਿਰ, ਹਰ ਪਿੰਡ ’ਚ, ਅੰਮ੍ਰਿਤ ਮਹਾਉਤਸਵ ਦੀ ਅੰਮ੍ਰਿਤਧਾਰ ਵਹਿ ਰਹੀ ਹੈ। ਆਜ਼ਾਦੀ ਦਿਹਾੜੇ ਦੇ ਇਸ ਵਿਸ਼ੇਸ਼ ਮੌਕੇ ’ਤੇ ਅਸੀਂ ਦੇਸ਼ ਦੀ ਸਮੂਹਿਕ ਸ਼ਕਤੀ ਦੇ ਦਰਸ਼ਨ ਕੀਤੇ ਹਨ। ਇਕ ਚੇਤਨਾ ਜਾਗੀ। ਜਦੋਂ ਗੱਲ ਤਿਰੰਗਾ ਲਹਿਰਾਉਣ ਦੀ ਆਈ ਤਾਂ ਹਰ ਕੋਈ ਇਕ ਹੀ ਭਾਵਨਾ ’ਚ ਵਹਿੰਦਾ ਵਿਖਾਈ ਦਿੱਤਾ। ਅੰਮ੍ਰਿਤ ਮਹਾਉਤਸਵ ਦੇ ਇਹ ਰੰਗ ਸਿਰਫ਼ ਭਾਰਤ ’ਚ ਹੀ ਨਹੀਂ ਸਗੋਂ ਦੁਨੀਆ ਦੇ ਦੂਜੇ ਦੇਸ਼ਾਂ ’ਚ ਵੀ ਵੇਖਣ ਨੂੰ ਮਿਲੇ। ਬੋਤਸਵਾਨਾ ’ਚ ਉੱਥੇ ਰਹਿਣ ਵਾਲੇ ਸਥਾਨਕ ਗਾਇਕਾਂ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਲਈ ਦੇਸ਼ ਭਗਤੀ ਦੇ 75 ਗੀਤ ਗਾਏ।
Sharing this month's #MannKiBaat. Do tune in! https://t.co/3Tk3HItn4j
— Narendra Modi (@narendramodi) August 28, 2022
ਇਹ ਵੀ ਪੜ੍ਹੋ- ਬਿਹਾਰ ’ਚ ‘ਭ੍ਰਿਸ਼ਟ ਇੰਜੀਨੀਅਰ’ ਦੇ ਘਰ ਵਿਜੀਲੈਂਸ ਵਿਭਾਗ ਦਾ ਛਾਪਾ, ਕਰੋੜਾਂ ਰੁਪਏ ਬਰਾਮਦ
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਅੰਦੋਲਨ ’ਚ ਹਿੱਸਾ ਲੈਣ ਵਾਲੇ ਅਣਸੁਣੇ ਨਾਇਕ-ਨਾਇਕਾਵਾਂ ਦੀ ਕਹਾਣੀ ਹੈ ‘ਸਵਰਾਜ’। ਦੂਰਦਰਸ਼ਨ ’ਤੇ ਹਰ ਐਤਵਾਰ ‘ਸਵਰਾਜ’ ਦਾ ਰਾਤ 9 ਵਜੇ ਪ੍ਰਸਾਰਣ ਹੋਵੇਗਾ, ਜੋ 75 ਹਫ਼ਤਿਆਂ ਤੱਕ ਚੱਲਣ ਵਾਲਾ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਇਸ ਨੂੰ ਵੇਖੋ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਉ। ਸਵਰਾਜ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਗਾਥਾ ਹੈ।
ਇਹ ਵੀ ਪੜ੍ਹੋ- ...ਜਦੋਂ ਸੰਸਦ ’ਚ ਗੁਲਾਮ ਨਬੀ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ