ਚੱਲ ਪਈ 'ਨਮੋ ਭਾਰਤ' ਰੇਲ, PM ਮੋਦੀ ਨੇ ਦੇਸ਼ ਦੀ ਪਹਿਲੀ 'ਰੈਪਿਡ ਟ੍ਰੇਨ' ਨੂੰ ਦਿਖਾਈ ਹਰੀ ਝੰਡੀ

Friday, Oct 20, 2023 - 02:22 PM (IST)

ਸਾਹਿਬਾਬਾਦ, (ਉੱਤਰ ਪ੍ਰਦੇਸ਼)- ਦੇਸ਼ ਨੂੰ ਪਹਿਲੀ 'ਰੈਪਿਡ ਟ੍ਰੇਨ' (ਨਮੋ ਭਾਰਤ) ਮਿਲ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ੀਆਬਾਦ ਦੇ ਵਸੁੰਦਰਾ ਸੈਕਟਰ-8 'ਚ ਬਣੇ ਸਟੇਸ਼ਨ ਤੋਂ 'ਨਮੋ ਭਾਰਤ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 21 ਅਕਤੂਬਰ ਯਾਨੀ ਕੱਲ੍ਹ ਤੋਂ ਰੈਪਿਡ ਟ੍ਰੇਨ ਸੇਵਾ ਆਮ ਲੋਕਾਂ ਲਈ ਸ਼ੁਰੂ ਹੋ ਜਾਵੇਗੀ। ਪਹਿਲੇ ਪੜਾਅ 'ਚ ਦਿੱਲੀ-ਗਾਜ਼ੀਆਬਾਦ-ਮੇਰਠ ਕਾਰੀਡੋਰ 'ਤੇ ਸਾਬਿਬਾਬਾਦ ਤੋਂ ਦੁਹਾਈ ਡਿਪੋ ਤਕ 17 ਕਿਲੋਮੀਟਰ ਦੀ ਯਾਤਰਾ ਕੀਤੀ ਜਾ ਸਕੇਗੀ। ਇਹ ਯਾਤਰਾ 12 ਮਿੰਟਾਂ 'ਚ ਤੈਅ ਕੀਤੀ ਜਾ ਸਕੇਗੀ। 

ਇਸ ਕਾਰੀਡੋਰ ਦੀ ਲੰਬਾਈ 82 ਕਿਲੋਮੀਟਰ ਹੈ, ਜਿਸ ਵਿਚੋਂ 14 ਕਿਲੋਮੀਟਰ ਦਾ ਹਿੱਸਾ ਦਿੱਲੀ 'ਚ ਅਤੇ 68 ਕਿਲੋਮੀਟਰ ਦਾ ਹਿੱਸਾ ਉੱਤਰ ਪ੍ਰਦੇਸ਼ 'ਚ ਹੈ। ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ (ਐੱਨ.ਸੀ.ਆਰ.ਟੀ.ਸੀ.) ਐੱਨ.ਸੀ.ਆਰ. 'ਚ ਇਸ ਖੇਤਰੀ ਰੈਪਿਡ ਟ੍ਰਾਂਜਿਟ ਸਿਸਟਮ (ਆਰ.ਆਰ.ਟੀ.ਐੱਸ.) ਦਾ ਅਜਿਹਾ ਨੈੱਟਵਰਕ ਤਿਆਰ ਕਰ ਰਿਹਾ ਹੈ, ਜਿਸਨੂੰ ਦਿੱਲੀ ਮੈਟ੍ਰੋ ਦੀਆਂ ਵੱਖ-ਵੱਖ ਲਾਈਨਾਂ ਦੇ ਨਾਲ ਜੋੜਿਆ ਜਾਵੇਗਾ। ਇਹ ਅਲਵਰ, ਪਾਨੀਪਤ ਅਤੇ ਮੇਰਠ ਵਰਗੇ ਸ਼ਹਿਰਾਂ ਨੂੰ ਵੀ ਦਿੱਲੀ ਨਾਲ ਜੋੜਨਗੇ। 

ਇਹ ਵੀ ਪੜ੍ਹੋ- ਔਰਤਾਂ ਹੀ ਨਹੀਂ ਹੁਣ ਪੁਰਸ਼ ਵੀ ਲੈ ਸਕਣਗੇ ਗਰਭ ਨਿਰੋਧਕ, ICMR ਨੇ ਕੀਤਾ ਸਫ਼ਲ ਪ੍ਰੀਖਣ

 

ਇਹ ਵੀ ਪੜ੍ਹੋ- 89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਦੱਸੀ ਇਹ ਵਜ੍ਹਾ

ਪੀ.ਐੱਮ. ਮੋਦੀ ਨੇ ਸਕੂਲੀ ਬੱਚਿਆਂ ਨਾਲ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਉਸ ਵਿਚ ਬੈਠ ਕੇ ਸਫਰ ਦਾ ਵੀ ਆਨੰਦ ਲਿਆ। ਇਸ ਦੌਰਾਨ ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਪੀ.ਐੱਮ. ਮੋਦੀ ਨੇ ਨਮੋ ਭਾਰਤ ਦੇ ਕਰੂ ਨਾਲ ਵੀ ਗੱਲਬਾਤ ਕੀਤੀ। 

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ 'ਚ ਚੱਲੀਆਂ ਕਿਰਪਾਨਾਂ, ਗੁਰੂ ਸਾਹਿਬ ਦੀ ਹਜ਼ੂਰੀ 'ਚ ਲੱਥੀਆਂ ਦਸਤਾਰਾਂ (ਵੀਡੀਓ)

 


Rakesh

Content Editor

Related News