ਮੈਸੁਰੂ ਦੁਸਹਿਰਾ ਰੈਲੀ ’ਚ ਸ਼ਾਮਲ ਹਾਥੀ ‘ਬਲਰਾਮ’ ਦੀ ਮੌਤ ’ਤੇ ਪ੍ਰਧਾਨ ਮੰਤਰੀ ਵੱਲੋਂ ਅਫਸੋਸ ਦਾ ਪ੍ਰਗਟਾਵਾ
Tuesday, May 09, 2023 - 01:27 PM (IST)

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੈਸੁਰੂ ਦੀ ਪ੍ਰਸਿੱਧ ਦੁਸਹਿਰਾ ਰੈਲੀ ਦੇ ਪ੍ਰਮੁੱਖ ਆਕਰਸ਼ਨਾ ’ਚ ਸ਼ਾਮਲ ਹਾਥੀ ‘ਬਲਰਾਮ’ ਦੀ ਮੌਤ ’ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਇਕ ਟਵੀਟ ’ਚ ਉਨ੍ਹਾਂ ਕਿਹਾ ਕਿ ਕਈ ਸਾਲਾਂ ਤਕ ਗਜਰਾਜ ਬਲਰਾਮ ਮੈਸੁਰੂ ’ਚ ਮੰਨੇ-ਪ੍ਰਮੰਨੇ ਦੁਸਹਿਰਾ ਸਮਾਗਮ ਦਾ ਇਕ ਮਹੱਤਵਪੂਰਨ ਹਿੱਸਾ ਰਹੇ। ਲੋਕ ਉਨ੍ਹਾਂ ਨੂੰ ਮਾਂ-ਚਾਮੁੰਡੇਸ਼ਵਰੀ ਦੀ ਮੂਰਤੀ ਲਿਜਾਣ ਲਈ ਯਾਦ ਕਰਦੇ ਹਨ। ਉਨ੍ਹਾਂ ਦੀ ਮੌਤ ਦੁਖਦ ਹੈ। ਪ੍ਰਧਾਨ ਮੰਤਰੀ ਨੇ ਕੰਨੜ ਭਾਸ਼ਾ ’ਚ ਇਸ ਨੂੰ ਟਵੀਟ ਕੀਤੀ ਅਤੇ ਇਕ ਬਲਰਾਮ ਦੀ ਤਸਵੀਰ ਸਾਂਝੀ ਕੀਤੀ।
ਵਰਨਣਯੋਗ ਹੈ ਕਿ ਮੈਸੁਰੂ ’ਚ ਵਿਜੇਦਸ਼ਮੀ ਦਾ ਤਿਉਹਾਰ ਦਸ ਦਿਨਾਂ ਤਕ ਬੇਹੱਦ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦੇ ਆਖਰੀ ਦਿਨ ਮਨਾਏ ਜਾਣ ਵਾਲੇ ਉਤਸਵ ਨੂੰ ਜੰਬੂ ਸਵਾਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਸਾਰੀਆਂ ਨਗਰਾਂ ਬਲਰਾਜ ਨਾਂ ਦੇ ਗਜਰਾਜ ’ਤੇ ਟਿਕੀਆਂ ਹੁੰਦੀਆਂ ਸਨ। ਇਸ ਉਤਸਵ ਨੂੰ ਅੰਬਰਾਜ ਵੀ ਕਿਹਾ ਜਾਂਦਾ ਹੈ। ਇਸ ਮੌਕੇ ’ਤੇ ਸ਼ਾਨਦਾਰ ਜਲੂਸ ਕੱਡਿਆ ਜਾਂਦਾ ਹੈ ਜਿਸ ’ਚ ਬਲਰਾਮ ’ਤੇ ਚਾਮੁੰਡੇਸ਼ਵਰੀ ਦੇਵੀ ਦੀ ਮੂਰਤੀ ਰੱਖ ਕੇ ਮੈਸੁਰੂ ਸ਼ਹਿਰ ’ਚ ਭ੍ਰਮਣ ਕਰਵਾਇਆ ਜਾਂਦਾ ਹੈ।