ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ ''ਤੇ ਲਿਖਿਆ- ਰਮਜ਼ਾਨ ਮੁਬਾਰਕ!

04/24/2020 9:52:10 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ 'ਚ ਲਾਗੂ ਲਾਕਡਾਊਨ 'ਚ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਮਜ਼ਾਨ ਸ਼ੁਰੂ ਹੋਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਦੀ ਸੁਰੱਖਿਆ, ਭਲਾਈ ਅਤੇ ਖੁਸ਼ਹਾਲੀ ਲਈ ਅਰਦਾਸ ਕਰਦਾ ਹਾਂ। ਇਹ ਪਵਿੱਤਰ ਮਹੀਨਾ ਦਯਾ, ਸਦਭਾਵਨਾ ਅਤੇ ਹਮਦਰਦੀ ਲਿਆਏਗਾ।    

ਪੀ.ਐਮ. ਮੋਦੀ  ਨੇ ਟਵੀਟ 'ਚ ਲਿਖਿਆ ,  “ਰਮਜ਼ਾਨ ਮੁਬਾਰਕ! ਮੈਂ ਸਾਰਿਆਂ ਦੀ ਸੁਰੱਖਿਆ, ਭਲਾਈ ਅਤੇ ਖੁਸ਼ਹਾਲੀ ਲਈ ਅਰਦਾਸ ਕਰਦਾ ਹਾਂ। ਇਹ ਪਵਿੱਤਰ ਮਹੀਨਾ ਆਪਣੇ ਨਾਲ ਦਯਾ, ਸਦਭਾਵਨਾ ਅਤੇ ਰਹਿਮ ਦੀ ਭਾਵਨਾ ਲਿਆਉਂਦਾ ਹੈ। ਮਈ 'ਚ ਅਸੀਂ ਕੋਵਿਡ-19 ਵਿਰੁੱਧ ਲੜਾਈ ਜਿੱਤਾਂਗੇ ਅਤੇ ਭਾਰਤ ਨੂੰ ਇਕ ਸਿਹਤਮੰਦ ਦੇਸ਼ ਬਣਾਵਾਂਗੇ। ਦੱਸ ਦਈਏ ਕਿ ਦੇਸ਼ 'ਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।“


Inder Prajapati

Content Editor

Related News