PM ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦਿੱਤੀ ਵਧਾਈ, ਪੋਸਟ ਸਾਂਝੀ ਕਰ ਆਖੀ ਇਹ ਗੱਲ

Sunday, Sep 03, 2023 - 11:37 AM (IST)

PM ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦਿੱਤੀ ਵਧਾਈ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਸਪੋਰਟਸ ਡੈਸਕ- ਭਾਰਤ ਨੇ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਸ਼ੂਟਆਊਟ 'ਚ 2-0 ਨਾਲ ਹਰਾ ਕੇ ਪਹਿਲਾ ਪੁਰਸ਼ ਹਾਕੀ 5 ਏਸ਼ੀਆ ਕੱਪ ਜਿੱਤ ਲਿਆ ਹੈ। ਨਿਰਧਾਰਤ ਸਮੇਂ ਤੱਕ ਸਕੋਰ 4-4 ਨਾਲ ਬਰਾਬਰ ਸੀ। ਇਸ ਜਿੱਤ ਦੇ ਨਾਲ ਭਾਰਤ ਨੇ ਐੱਫ ਆਈ ਐੱਚ ਪੁਰਸ਼ ਹਾਕੀ 5 ਵਿਸ਼ਵ ਕੱਪ 2024 'ਚ ਵੀ ਪ੍ਰਵੇਸ਼ ਕਰ ਲਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਜਿੱਤ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਲਿਖਿਆ, 'ਹਾਕੀ5ਐੱਸ ਏਸ਼ੀਆ ਕੱਪ 'ਚ ਚੈਂਪੀਅਨ! ਭਾਰਤੀ ਪੁਰਸ਼ ਹਾਕੀ ਟੀਮ ਨੂੰ ਇਸ ਦੀ ਬੇਮਿਸਾਲ ਜਿੱਤ 'ਤੇ ਵਧਾਈ। ਇਹ ਸਾਡੇ ਖਿਡਾਰੀਆਂ ਦੇ ਅਟੁੱਟ ਸਮਰਪਣ ਦਾ ਨਤੀਜਾ ਹੈ ਅਤੇ ਇਸ ਜਿੱਤ ਨਾਲ ਅਸੀਂ ਅਗਲੇ ਸਾਲ ਓਮਾਨ 'ਚ ਹੋਣ ਵਾਲੇ ਹਾਕੀ5ਐੱਸ ਵਿਸ਼ਵ ਕੱਪ 'ਚ ਵੀ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ।

PunjabKesari
ਇਹ ਵੀ ਪੜ੍ਹੋ- ਅੱਜ ਆਹਮੋ-ਸਾਹਮਣੇ ਹੋਣਗੇ ਬੰਗਲਾਦੇਸ਼ ਅਤੇ ਅਫਗਾਨਿਸਤਾਨ, ਜਾਣੋ ਸਮਾਂ ਅਤੇ ਸੰਭਾਵਿਤ ਪਲੇਇੰਗ 11
ਦੱਸਣਯੋਗ ਹੈ ਕਿ ਭਾਰਤ ਲਈ ਮੁਹੰਮਦ ਰਾਹੀਲ (19ਵੇਂ, 26ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਜੁਗਰਾਜ ਸਿੰਘ (ਸੱਤਵੇਂ ਮਿੰਟ) ਅਤੇ ਮਨਿੰਦਰ ਸਿੰਘ (10ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਪਾਕਿਸਤਾਨ ਲਈ ਅਬਦੁਲ ਰਹਿਮਾਨ (ਪੰਜਵੇਂ ਮਿੰਟ), ਅਬਦੁਲ ਰਾਣਾ (13ਵੇਂ ਮਿੰਟ), ਜ਼ਕਰੀਆ ਹਯਾਤ (14ਵੇਂ ਮਿੰਟ) ਅਤੇ ਅਰਸ਼ਦ ਲਿਆਕਤ (19ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ ਅਤੇ ਪੂਰੇ ਸਮੇਂ ਤਕ ਸਕੋਰ ਬਰਾਬਰ ਰਹਿਣ ਕਾਰਨ ਮੈਚ ਬਰਾਬਰੀ 'ਤੇ ਚਲਾ ਗਿਆ। ਸ਼ੂਟਆਊਟ ਵਿਚ ਭਾਰਤ ਲਈ ਗੁਰਜੋਤ ਸਿੰਘ ਅਤੇ ਮਨਿੰਦਰ ਸਿੰਘ ਗੋਲ ਕਰਨ ਵਿਚ ਸਫਲ ਰਹੇ, ਜਦੋਂ ਕਿ ਪਾਕਿਸਤਾਨ ਲਈ ਮੁਹੰਮਦ ਮੁਰਤਜ਼ਾ ਅਤੇ ਅਰਸ਼ਦ ਲਿਆਕਤ ਗੋਲ ਨਹੀਂ ਕਰ ਸਕੇ। 

PunjabKesari

ਇਹ ਵੀ ਪੜ੍ਹੋ- ਮੈਰੀਕਾਮ ਨੇ ਕਾਮ ਪਿੰਡ 'ਚ ਸੁਰੱਖਿਆ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News