ਪੈਰਿਸ ਡਾਇਮੰਡ ਲੀਗ : ਸ਼੍ਰੀਸ਼ੰਕਰ ਵੱਲੋਂ ਲੰਬੀ ਛਾਲ ''ਚ ਤੀਜਾ ਸਥਾਨ ਹਾਸਲ ਕਰਨ ''ਤੇ PM ਮੋਦੀ ਨੇ ਦਿੱਤੀ ਵਧਾਈ

Sunday, Jun 11, 2023 - 12:22 AM (IST)

ਨਵੀਂ ਦਿੱਲੀ : ਲੰਬੀ ਛਾਲ ਮਾਰਨ ਵਾਲੇ ਚੋਟੀ ਦੇ ਭਾਰਤੀ ਮੁਰਲੀ ਸ਼੍ਰੀਸ਼ੰਕਰ ਨੇ ਪੈਰਿਸ ਡਾਇਮੰਡ ਲੀਗ 'ਚ 8.09 ਮੀਟਰ ਦੀ ਛਾਲ ਨਾਲ ਤੀਜਾ ਸਥਾਨ ਹਾਸਲ ਕੀਤਾ। ਉਸ ਨੇ ਪਹਿਲੀ ਵਾਰ ਇਸ ਵੱਕਾਰੀ ਮੁਕਾਬਲੇ ਵਿੱਚ ਪੋਡੀਅਮ ਹਾਸਲ ਕੀਤਾ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਸ਼੍ਰੀਸ਼ੰਕਰ ਨੇ ਸ਼ੁੱਕਰਵਾਰ ਰਾਤ ਨੂੰ ਆਪਣੀ ਤੀਜੀ ਕੋਸ਼ਿਸ਼ ਵਿੱਚ ਦਿਨ ਦੀ ਸਰਵੋਤਮ ਛਾਲ ਮਾਰੀ। ਓਲੰਪਿਕ ਚੈਂਪੀਅਨ ਗ੍ਰੀਸ ਦੇ ਐੱਮ. ਟੈਂਟੋਗਲੂ ਅਤੇ ਸਾਈਮਨ ਏਹਮਰ (ਸਵਿਟਜ਼ਰਲੈਂਡ) ਕ੍ਰਮਵਾਰ 8.13 ਮੀਟਰ ਅਤੇ 8.11 ਮੀਟਰ ਦੀ ਛਾਲ ਨਾਲ ਸ਼੍ਰੀਸ਼ੰਕਰ ਤੋਂ ਅੱਗੇ ਰਹੇ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਚ 11 ਮੁੱਦੇ ਨਹੀਂ ਚਾਹੁੰਦੀ ਸਰਕਾਰ, ਜਲਦ ਪੇਸ਼ ਕੀਤਾ ਜਾਵੇਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ

PunjabKesari

ਸ਼੍ਰੀਸ਼ੰਕਰ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਪੀਐੱਮ ਮੋਦੀ ਨੇ ਲਿਖਿਆ, "ਸ਼੍ਰੀਸ਼ੰਕਰ ਮੁਰਲੀ ਨੇ ਪੈਰਿਸ ਡਾਇਮੰਡ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ। ਉਸ ਦੀ ਸ਼ਾਨਦਾਰ ਛਾਲ ਨੇ ਉਸ ਨੂੰ ਵੱਕਾਰੀ ਕਾਂਸੀ ਦਾ ਤਮਗਾ ਦਿਵਾਇਆ। ਇਸ ਨਾਲ ਭਾਰਤ ਨੂੰ ਡਾਇਮੰਡ ਲੀਗ ਵਿੱਚ ਲੰਬੀ ਛਾਲ 'ਚ ਪਹਿਲਾ ਤਮਗਾ ਮਿਲਿਆ। ਉਸ ਨੂੰ ਵਧਾਈ ਅਤੇ ਉਸ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News