PM ਮੋਦੀ ਬਣੇ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ, ਅਮਰੀਕੀ ਰਾਸ਼ਟਰਪਤੀ ਨੂੰ ਮਿਲਿਆ 8ਵਾਂ ਸਥਾਨ
Saturday, Dec 09, 2023 - 04:07 AM (IST)
ਨਵੀਂ ਦਿੱਲੀ (ਇੰਟ.)- ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾਵਾਂ ਦੀ ਸੂਚੀ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਵਲ ਸਥਾਨ ਪ੍ਰਾਪਤ ਕੀਤਾ ਹੈ। ਮਾਰਨਿੰਗ ਕੰਸਲਟ ਮੁਤਾਬਕ, ਪੀ.ਐੱਮ. ਮੋਦੀ 76 ਫੀਸਦੀ ਦੀ ਪ੍ਰਵਾਨਗੀ ਰੇਟਿੰਗ ਦੇ ਨਾਲ ਸਭ ਤੋਂ ਪ੍ਰਸਿੱਧ ਗਲੋਬਲ ਲੀਡਰ ਹਨ। ਸਰਵੇਖਣ ’ਚ ਦੂਜੇ ਸਥਾਨ ’ਤੇ ਮੈਕਸੀਕੋ ਦੇ ਰਾਸ਼ਟਰਪਤੀ ਓਬਰਾਡੋਰ ਰਹੇ ਹਨ, ਜਿਨ੍ਹਾਂ ਨੂੰ 66 ਫੀਸਦੀ ਰੇਟਿੰਗ ਮਿਲੀ ਹੈ।
ਇਹ ਵੀ ਪੜ੍ਹੋ- ਆਦਿਤਿਆ ਐੱਲ-1 ਵੱਲੋਂ ਖਿੱਚੀਆਂ ਗਈਆਂ ਸੂਰਜ ਦੀ ਫੁੱਲ ਡਿਸਕ ਦੀਆਂ ਤਸਵੀਰਾਂ ਇਸਰੋ ਨੇ ਕੀਤੀਆਂ ਸਾਂਝੀਆਂ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ 37 ਫੀਸਦੀ ਅਪਰੂਵਲ ਰੇਟਿੰਗ ਨਾਲ 8ਵੇਂ ਸਥਾਨ ’ਤੇ ਹਨ, ਜਦਕਿ ਇਸੇ ਸਰਵੇ ’ਚ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ 41 ਫੀਸਦੀ ਰੇਟਿੰਗ ਨਾਲ 6ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ- ਡੱਬ 'ਚ 2-2 ਪਿਸਤੌਲ ਟੰਗ ਕੇ ਘੁੰਮਣ ਵਾਲਾ ਨੌਜਵਾਨ ਪੁਲਸ ਨੇ ਕੀਤਾ ਕਾਬੂ, ਵੇਚਣ ਲਈ ਆਇਆ ਸੀ ਜਲੰਧਰ
ਜ਼ਿਕਰਯੋਗ ਹੈ ਕਿ ਮਾਰਨਿੰਗ ਕੰਸਲਟ ਨੇ ਇਸੇ ਸਾਲ ਸਤੰਬਰ ਵਿਚ ਪੀ.ਐੱਮ. ਮੋਦੀ ਨੂੰ ਵਿਸ਼ਵ ਪੱਧਰ ’ਤੇ ਸਭ ਤੋਂ ਭਰੋਸੇਮੰਦ ਨੇਤਾ ਦੱਸਿਆ ਸੀ। ਮਾਰਨਿੰਗ ਕੰਸਲਟ ਵੱਲੋਂ ਕਰਵਾਏ ਗਏ ਇਸ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ 76 ਫੀਸਦੀ ਲੋਕਾਂ ਨੇ ਪੀ.ਐੱਮ. ਮੋਦੀ ਦੀ ਅਗਵਾਈ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸਰਵੇਖਣ ਵਿਚ ਪੀ.ਐੱਮ. ਮੋਦੀ ਤੋਂ ਇਲਾਵਾ ਹੋਰਨਾਂ ਦੇਸ਼ਾਂ ਦੇ ਨੇਤਾ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਉਨ੍ਹਾਂ ਤੋਂ ਘੱਟ ਰੇਟਿੰਗ ਮਿਲੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8