1971 ਦੀ ਜੰਗ ਦੇ 50 ਸਾਲ ਪੂਰੇ, PM ਮੋਦੀ ਨੇ ਰਾਸ਼ਟਰੀ ਯੁੱਧ ਸਮਾਰਕ ਪਹੁੰਚ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Thursday, Dec 16, 2021 - 11:06 AM (IST)
ਨਵੀਂ ਦਿੱਲੀ— ਦੇਸ਼ ਅੱਜ 1971 ਦੀ ਮਹਾ ਵਿਜੇ ਦਾ ਜਸ਼ਨ ਮਨਾ ਰਿਹਾ ਹੈ। ਸ਼ਹੀਦਾਂ ਨੂੰ ਦੇਸ਼ ਨਮਨ ਕਰ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ਪਹੁੰਚੇ ਹਨ। ਸਮਾਰਕ ਪਹੁੰਚ ਕੇ ਪ੍ਰਧਾਨ ਮੰਤਰੀ ਨੇ ਸਵਰਣਿਮ ਵਿਜੇ ਮਸ਼ਾਲ ਦੇ ਸਨਮਾਨ ਸਮਾਰੋਹ ਵਿਚ ਜੰਗ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਤਿੰਨੋਂ ਸੈਨਾਵਾਂ ਦੇ ਫ਼ੌਜ ਮੁਖੀ, ਸੀਨੀਅਰ ਫ਼ੌਜੀ ਅਧਿਕਾਰੀ ਅਤੇ ਮਾਣਯੋਗ ਸ਼ਖਸੀਅਤਾਂ ਮੌਜੂਦ ਸਨ।
ਇਹ ਵੀ ਪੜ੍ਹੋ: 8 ਦਿਨਾਂ ਤੱਕ ਮੌਤ ਨਾਲ ਜੰਗ ਲੜਦੇ ਰਹੇ ਗਰੁੱਪ ਕੈਪਟਨ ‘ਵਰੁਣ’, ਨਮ ਕਰ ਗਏ ਅੱਖਾਂ
ਪਾਕਿਸਤਾਨ ’ਤੇ ਜਿੱਤ ਦੇ 50 ਸਾਲ ਪੂਰੇ ਹੋਣ ਮੌਕੇ ਸਵਰਣਿਮ ਵਿਜੇ ਸਾਲ ਸਮਾਰੋਹ ਦੀ ਸ਼ੁਰੂਆਤ ਪਿਛਲੇ ਸਾਲ 16 ਦਸੰਬਰ ਨੂੰ ਹੋਈ ਸੀ। ਪ੍ਰਧਾਨ ਮੰਤਰੀ ਨੇ ਇਸ ਦਿਨ ਰਾਸ਼ਟਰੀ ਯੁੱਧ ਸਮਾਰਕ ਤੋਂ 4 ਸਵਰਣ ਵਿਜੇ ਮਸ਼ਾਲ ਜਗਾਈਆਂ ਸਨ। ਬਾਅਦ ਵਿਚ ਇਨ੍ਹਾਂ ਮਸ਼ਾਲਾਂ ਨੂੰ ਕੰਨਿਆਕੁਮਾਰੀ, ਅੰਡਮਾਨ ਨਿਕੋਬਾਰ, ਜੰਮੂ-ਕਸ਼ਮੀਰ, ਸਿਆਚਿਨ, ਲੋਂਗੋਵਾਲ ਅਤੇ ਅਗਰਤਲਾ ਤੇ ਸ਼ਹੀਦਾਂ ਦੇ ਪਿੰਡ ’ਚ ਘੁੰਮਾਉਂਦੇ ਹੋਏ ਵਾਪਸ ਰਾਸ਼ਟਰੀ ਯੁੱਧ ਸਮਾਰਕ ਲਿਆਂਦਾ ਗਿਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਨੂੰ ਇੱਥੇ ਸਥਿਤ ਅਖੰਡ ਜੋਤੀ ਵਿਚ ਸ਼ਾਮਲ ਕਰ ਦਿੱਤਾ।
ਇਹ ਵੀ ਪੜ੍ਹੋ: 383 ਦਿਨਾਂ ਬਾਅਦ ਰਾਕੇਸ਼ ਟਿਕੈਤ ਦੀ ਘਰ ਵਾਪਸੀ, ‘ਹੰਝੂਆਂ’ ਨਾਲ ਕਿਸਾਨ ਅੰਦੋਲਨ ’ਚ ਫੂਕੀ ਸੀ ਨਵੀਂ ਜਾਨ
ਇਹ ਵੀ ਪੜ੍ਹੋ: ਬਰਾਤ ਲੈ ਕੇ ਪੁੱਜਾ ਲਾੜਾ, ਪੁਲਸ ਨੇ ਫੇਰਿਆਂ ਤੋਂ ਪਹਿਲਾਂ ਰੁਕਵਾਇਆ ਵਿਆਹ, ਜਾਣੋ ਪੂਰਾ ਮਾਮਲਾ
ਮੋਦੀ ਨੇ ਯੁੱਧ ਸਮਾਰਕ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਬਾਅਦ ਵਿਚ ਇੱਥੇ ਰੱਖੇ ਈ-ਰਜਿਸਟਰ ’ਚ ਆਪਣਾ ਸੰਦੇਸ਼ ਵੀ ਲਿਖਿਆ। ਦੱਸ ਦੇਈਏ ਕਿ 1971 ’ਚ ਭਾਰਤ-ਪਾਕਿਸਤਾਨ ਵਿਚਾਲੇ ਹੋਈ ਜੰਗ ਨੂੰ ਬੰਗਲਾਦੇਸ਼ ਮੁਕਤੀ ਸੰਗ੍ਰਾਮ ਵੀ ਕਿਹਾ ਜਾਂਦਾ ਹੈ। ਇਸ ਦੌਰਾਨ ਪਾਕਿਸਤਾਨ ’ਤੇ ਭਾਰਤੀ ਹਥਿਆਰਬੰਦ ਫੋਰਸ ਨੂੰ ਜਿੱਤ ਮਿਲੀ ਸੀ। ਇਸ ਖ਼ਾਸ ਮੌਕੇ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਲੈ ਕੇ ਤਮਾਮ ਨੇਤਾਵਾਂ ਨੇ ਦੇਸ਼ ਦੇ ਵੀਰ ਜਵਾਨਾਂ ਨੂੰ ਨਮਨ ਕੀਤਾ ਹੈ, ਜਿਨ੍ਹਾਂ ਨੇ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ।
ਪ੍ਰਧਾਨ ਮੰਤਰੀ ਨੇ ਇਸ ਬਾਬਤ ਟਵੀਟ ਕਰਦਿਆਂ ਕਿਹਾ ‘‘50ਵੇਂ ਵਿਜੇ ਦਿਵਸ ਮੌਕੇ ਮੈਂ ਮੁਕਤੀ ਯੋਧਿਆਂ, ਵੀਰਾਂਗਨਾਵਾਂ ਅਤੇ ਭਾਰਤੀ ਹਥਿਆਰਬੰਦ ਫੋਰਸ ਦੇ ਵੀਰਾਂ ਵਲੋਂ ਮਹਾਨ ਵੀਰਤਾ ਅਤੇ ਕੁਰਬਾਨੀ ਨੂੰ ਯਾਦ ਕਰਦਾ ਹਾਂ। ਅਸੀਂ ਮਿਲ ਕੇ ਦਮਨਕਾਰੀ ਤਾਕਤਾਂ ਨਾਲ ਲੜਾਈ ਲੜੀ ਅਤੇ ਉਨ੍ਹਾਂ ਨੂੰ ਹਰਾਇਆ। ਢਾਕਾ ਵਿਚ ਰਾਸ਼ਟਰਪਤੀ ਜੀ ਦੀ ਮੌਜੂਦਗੀ ਦਾ ਹਰੇਕ ਭਾਰਤੀ ਲਈ ਖ਼ਾਸ ਮਹੱਤਵ ਹੈ।’’