ਯੂਕ੍ਰੇਨ 'ਚ ਮਾਰੇ ਗਏ ਨਵੀਨ ਦੀ ਮ੍ਰਿਤਕ ਦੇਹ ਜਲਦ ਆਵੇਗੀ ਭਾਰਤ, PM ਮੋਦੀ ਨੇ ਪਰਿਵਾਰ ਨੂੰ ਦਿੱਤਾ ਭਰੋਸਾ

Wednesday, Mar 02, 2022 - 01:07 PM (IST)

ਯੂਕ੍ਰੇਨ 'ਚ ਮਾਰੇ ਗਏ ਨਵੀਨ ਦੀ ਮ੍ਰਿਤਕ ਦੇਹ ਜਲਦ ਆਵੇਗੀ ਭਾਰਤ, PM ਮੋਦੀ ਨੇ ਪਰਿਵਾਰ ਨੂੰ ਦਿੱਤਾ ਭਰੋਸਾ

ਹਾਵੇਰੀ (ਵਾਰਤਾ)– ਯੂਕ੍ਰੇਨ ਦੇ ਖਾਰਕੀਵ ’ਚ ਮਾਰੇ ਗਏ ਨਵੀਨ ਸ਼ੇਖਰੱਪਾ ਗਿਆਨਗੌੜਾ ਦੇ ਪਿਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ 3 ਦਿਨਾਂ ’ਚ ਮੇਰੇ ਪੁੱਤ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਹੈ। ਕਰਨਾਟਕ ਦੇ ਚਾਲਗੇਰੀ ਪਿੰਡ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਤਾ ਨੇ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਨੇ ਮੈਨੂੰ ਫੋਨ ਕੀਤਾ, ਤਾਂ ਮੈਂ  ਉਨ੍ਹਾਂ ਨੂੰ ਕਿਹਾ ਕਿ ਮੇਰੇ ਪੁੱਤਰ ਦੀ ਮ੍ਰਿਤਕ ਦੇਹ ਵਾਪਸ ਲਿਆ ਦਿਓ। ਪ੍ਰਧਾਨ ਮੰਤਰੀ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਅਗਲੇ 2 ਤੋਂ 3 ਦਿਨਾਂ ’ਚ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਵਿਵਸਥਾ ਕੀਤੀ ਜਾਵੇਗੀ। ਕਿਉਂਕਿ ਦੇਸ਼ ਜੰਗ ਦੀ ਸਥਿਤੀ ’ਚ ਹੈ ਅਤੇ ਮ੍ਰਿਤਕ ਦੇਹ ਨੂੰ ਵਾਪਸ ਲਿਆਉਣਾ ਮੁਸ਼ਕਲ ਹੋਵੇਗਾ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ

ਨਵੀਨ ਦੇ ਪਿਤਾ ਨੇ ਵਿਦੇਸ਼ ਮੰਤਰਾਲਾ ਅਤੇ ਸਿਆਸੀ ਆਗੂਆਂ ਨਾਲ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬੇਨਤੀ ਕੀਤੀ, ਕਿਉਂਕਿ ਯੂਕ੍ਰੇਨ ’ਚ ਫਸੇ ਭਾਰਤੀਆਂ ਲਈ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸੋਗ ’ਚ ਡੁੱਬੇ ਨਵੀਨ ਦੇ ਮਾਤਾ-ਪਿਤਾ ਨੇ ਪ੍ਰਧਾਨ ਮੰਤਰੀ ਨੂੰ ਭਾਰਤ ’ਚ ਮੈਡੀਕਲ ਸਿੱਖਿਆ ਨੂੰ ਸਸਤਾ ਬਣਾਉਣ ਦੀ ਅਪੀਲ ਕੀਤੀ, ਤਾਂ ਕਿ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਣ ਨੂੰ ਮਜ਼ਬੂਰ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਸਿੱਖਿਆ ਮਹਿੰਗੀ ਹੈ।

PunjabKesari

ਬੱਚਿਆਂ ਨੂੰ ਐੱਮ. ਬੀ. ਬੀ. ਐੱਸ. ਦੀ ਡਿਗਰੀ ਦਿਵਾਉਣ ਲਈ ਮਾਤਾ-ਪਿਤਾ ਨੂੰ ਇਕ ਤੋਂ ਦੋ ਕਰੋੜ ਰੁਪਏ ਖਰਚ ਕਰਨੇ ਪੈਂਦੇ ਹਨ। ਮੇਰਾ ਪੁੱਤਰ ਬਹੁਤ ਬੁੱਧੀਮਾਨ ਸੀ ਅਤੇ ਉਸ ਨੇ ਪੀ. ਯੂ. ਸੀ. ਇਮਤਿਹਾਨ ’ਚ 90 ਫ਼ੀਸਦੀ ਅੰਕ ਹਾਸਲ ਕੀਤੇ ਸਨ। ਉਹ ਡਾਕਟਰ ਬਣਨਾ ਚਾਹੁੰਦਾ ਸੀ। ਨਵੀਨ ਦੇ ਪਿਤਾ ਨੇ ਅੱਗੇ ਕਿਹਾ ਕਿ ਭਾਰਤ ’ਚ ਮੈਡੀਕਲ ਸੀਟਾਂ ਦੀ ਵੰਡ ਵੀ ਜਾਤ ਦੇ ਆਧਾਰ ’ਤੇ ਹੁੰਦੀ ਹੈ। ਇਨ੍ਹਾਂ ਕਾਰਨਾਂ ਤੋਂ ਬੱਚਿਆਂ ਨੂੰ ਪੜ੍ਹਾਈ ਲਈ ਵਿਦੇਸ਼ ਜਾਣਾ ਪੈਂਦਾ ਹੈ, ਜਿੱਥੇ ਸਿੱਖਿਆ ਸਸਤੀ ਹੈ। ਪਿਤਾ ਨੇ ਭਾਰਤੀ ਦੂਤਘਰ ’ਤੇ ਉਨ੍ਹਾਂ ਵਲੋਂ ਕੀਤੇ ਗਏ ਐੱਸ. ਓ. ਐੱਸ. ਕਾਲ ਦਾ ਜਵਾਬ ਨਾ ਦੇਣ ਦਾ ਵੀ ਦੋਸ਼  ਲਾਇਆ। 

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: ਹਮਲੇ ’ਚ ਮਾਰੇ ਗਏ ਭਾਰਤੀ ਮੁੰਡੇ ਨਵੀਨ ਨੇ ਵੀਡੀਓ ਕਾਲਿੰਗ ’ਤੇ ਪਿਤਾ ਨੂੰ ਆਖੇ ਸਨ ਇਹ ਆਖ਼ਰੀ ਸ਼ਬਦ

PunjabKesari

ਦੱਸ ਦੇਈਏ ਕਿ ਭਾਰਤੀ ਵਿਦਿਆਰਥੀ ਨਵੀਨ ਰੂਸੀ ਹਮਲੇ ’ਚ ਮਾਰਿਆ ਗਿਆ। ਨਵੀਨ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਨਵੀਨ ਯੂਕ੍ਰੇਨ ’ਚ ਚੱਲ ਰਹੇ ਰੂਸ ਦੇ ਫ਼ੌਜੀ ਹਮਲੇ ਦੌਰਾਨ ਮਾਰਿਆ ਗਿਆ ਪਹਿਲਾ ਭਾਰਤੀ ਹੈ। ਉਹ ਨਾਸ਼ਤਾ ਖਰੀਦਣ ਲਈ ਆਪਣੇ ਦੋ ਦੋਸਤਾਂ ਨਾਲ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਿਆ ਅਤੇ ਇਸ ਦੌਰਾਨ ਗੋਲੀਬਾਰੀ ’ਚ ਉਸ ਦੀ ਜਾਨ ਚਲੀ ਗਈ। ਉਨ੍ਹਾਂ ਦੱਸਿਆ ਕਿ ਹਾਵੇਰੀ ਵਾਸੀ 21 ਸਾਲਾ ਨਵੀਨ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਅੰਤਿਮ ਸਾਲ ਦਾ ਵਿਦਿਆਰਥੀ ਸੀ। ਕਿਸਮਤ ਨਾਲ ਉਸ ਦਾ ਇਕ ਦੋਸਤ ਬਚ ਗਿਆ ਅਤੇ ਇਕ ਹੋਰ ਗੋਲੀਬਾਰੀ ’ਚ ਜ਼ਖਮੀ ਹੋ ਗਿਆ। 

ਇਹ ਵੀ ਪੜ੍ਹੋ: ਯੂਕ੍ਰੇਨ ’ਚ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਰਾਹੁਲ ਨੇ ਜਤਾਇਆ ਦੁੱਖ, ਟਵੀਟ ਕਰ ਆਖੀ ਇਹ ਗੱਲ


author

Tanu

Content Editor

Related News